Breaking News

ਅਲਵਿਦਾ ਆਖ ਗਏ ਅਭਿਨੇਤਾ ਕਾਦਰ ਖਾਨ

Veteran Actor, Kader Khan Dies

81 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਮੁੰਬਈ, ਏਜੰਸੀ। ਹਿੰਦੀ ਸਿਨੇਮਾ ਜਗਤ ਦੇ ਦਿੱਗਜ ਅਭਿਨੇਤਾ ਅਤੇ ਪਟਕਥਾ ਅਤੇ ਸੰਵਾਦ ਲੇਖਕ ਕਾਦਰ ਖਾਨ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਸਵੇਰੇ ਕੈਨੇਡਾ ‘ਚ ਟੋਰੰਟੋ ਦੇ ਇੱਕ ਹਸਪਤਾਲ ‘ਚ ਅਲਵਿਦਾ ਆਖ ਗਏ। ਉਹ 81 ਸਾਲ ਦੇ ਸਨ। ਸ੍ਰੀ ਖਾਨ ਦੇ ਕਰੀਬੀ ਰਿਸ਼ਤੇਦਾਰ ਅਹਿਮਦ ਖਾਨ ਨੇ ਦੱਸਿਆ ਕਿ ਉਹਨਾਂ ਦਾ ਇੰਤਕਾਲ ਹੋ ਗਿਆ ਹੈ। ਅਭਿਨੇਤਾ ਲੰਮੇ ਸਮੇਂ ਤੋਂ ਬਿਮਾਰ ਸੀ ਅਤੇ ਲਗਭਗ 16-17 ਹਫਤੇ ਤੋਂ ਟੋਰੰਟੋ ਦੇ ਇੱਕ ਹਸਪਤਾਲ ‘ਚ ਭਰਤੀ ਸੀ। ਉਹਨਾਂ ਨੂੰ 28 ਦਸੰਬਰ ਨੂੰ ਸਾਹ ਲੈਣ ‘ਚ ਦਿੱਕਤ ਤੋਂ ਬਾਅਦ ਵਿਸ਼ੇਸ਼ ਵੇਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਖਾਨ ਦਾ ਇੰਤਕਾਲ ਭਾਰਤੀ ਸਮੇਂ ਅਨੁਸਾਰ ਸਵੇਰੇ ਲਗਭਗ ਚਾਰ ਵਜੇ (ਸਥਾਨਕ ਸਮੇਂ ਅਨੁਸਾਰ ਸ਼ਾਮ ਲਗਭਗ 6 ਵਜੇ) ਹੋਇਆ। ਉਹਨਾਂ ਦੱਸਿਆ ਕਿ ਅਭਿਨੇਤਾ ਨੂੰ ਟੋਰੰਟੋ ‘ਚ ਹੀ ਸਪੁਰਦੇ ਖਾਕ ਕੀਤੇ ਜਾਵੇਗਾ। ਉਹਨਾਂ ਦੇ ਪਰਿਵਾਰ ‘ਚ ਪਤਨੀ ਹਾਜਰਾ, ਪੁੱਤਰ ਸਰਫਰਾਜ, ਬਹੂ ਅਤੇ ਪੋਤੇ-ਪੋਤੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top