ਅਦਾਕਾਰ ਓਮਪੁਰੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

990 ‘ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਪਦਮ ਸ੍ਰੀ’ ਨਾਲ ਕੀਤਾ ਗਿਆ ਸੀ ਸਨਮਾਨਿਤ
ਏਜੰਸੀ ਮੁੰਬਈ,
ਬਾਲੀਵੁੱਡ ‘ਚ ਆਪਣੀ ਬੇਮਿਸਾਲ ਅਦਾਕਾਰੀ ਲਈ ਪਛਾਣੇ ਜਾਣ ਵਾਲੇ ਪ੍ਰਸਿੱਧ ਫਿਲਮੀ ਅਦਾਕਾਰ ਓਮਪੁਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਆਪਣੇ ਘਰ ‘ਚ ਦੇਹਾਂਤ ਹੋ ਗਿਆ ਅਦਾਕਾਰ ਨੇ ‘ਅਰਧ ਸੱਤਿਆ’ ਆਕ੍ਰੋਸ਼, ਸਿਟੀ ਆਫ਼ ਜਾਯ’ ‘ਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਦੁਨੀਆ ਭਰ ‘ਚ ਲੋਕਪ੍ਰਿਅਤਾ ਹਾਸਲ ਕੀਤੀ ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਨੰਦਿਤਾ ਤੇ ਪੁੱਤਰ ਇਸ਼ਾਨ ਹਨ ਨੰਦਿਤਾ ਨੇ ਕਿਹਾ ਕਿ ਮੈਂ ਹਾਲੇ ਸਦਮੇ ‘ਚ ਹਾਂ ਇਹ ਹੈਰਾਨੀਜਨਕ ਹੈ ਸਵੇਰੇ 6;30 ਵਜੇ ਦਰਮਿਆਨ ਉਨ੍ਹਾਂ ਦੇ ਦੇਹਾਂਤ ਹੋਇਆ ਉਹ ਰਸੋਈ ਦੇ ਫਰਸ਼ ‘ਤੇ ਡਿੱਗੇ ਮਿਲੇ ਸਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਓਮਪੁਰੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਤੇ ਨਾਲ ਹੀ ਥਿਏਟਰ ਤੇ ਫਿਲਮਾਂ ‘ਚ ਉਨ੍ਹਾਂ ਦੇ ਲੰਮੇ ਯੋਗਦਾਨ ਨੂੰ ਯਾਦ
ਕੀਤਾ ‘ਆਰੋਹਣ’ ਤੇ ‘ਅਰਧ ਸੱਤਿਆ’ ਲਈ ਕੌਮੀ ਪੁਰਸਕਾਰ ਨਾਲ ਸਨਮਾਨਿਤ ਅਦਾਕਾਰ ਨੂੰ 1990 ‘ਚ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ‘ਪਦਮ ਸ੍ਰੀ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਹਰਿਆਣਾ ਦੇ ਅੰਬਾਲਾ ‘ਚ ਇੱਕ ਪੰਜਾਬੀ ਪਰਿਵਾਰ ‘ਚ ਪੈਦਾ ਹੋਏ, ਪੂਨੇ ਦੇ ਭਾਰਤੀ ਫਿਲਮ ਤੇ ਟੀਵੀ ਸੰਸਥਾਨ ਤੋਂ ਬੀਏ ਕੀਤੀ ਸੀ ਸਾਲ 1973 ‘ਚ ਉਹ ਕੌਮੀ ਨਾਟਕ ਕਾਲਜ ਦੇ ਵਿਦਿਆਰਥੀ ਵੀ ਰਹੇ ਜਿੱਥੇ ਅਦਾਕਾਰ ਨਸੀਰੂਦੀਨ ਸ਼ਾਹ ਉਨ੍ਹਾਂ ਦੇ ਸਹਿ ਵਿਦਿਆਰਥੀ ਸਨ

ਪੂਜਨੀਕ ਗੁਰੂ ਜੀ ਨੇ ਪ੍ਰਗਟਾਇਆ ਡੂੰਘਾ ਦੁੱਖ
ਅਦਾਕਾਰ ਓਮਪੁਰੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵੀਟ ਰਾਹੀਂ ਕਿਹਾ ਕਿ ਓਮਪੁਰੀ ਇੱਕ ਮਹਾਨ ਅਦਾਕਾਰ ਸਨ ਉਨ੍ਹਾਂ ਦੀ ਅਦਾਕਾਰੀ ਸਿਨੇ ਪ੍ਰੇਮੀਆਂ ਦੇ ਦਿਲਾਂ ‘ਚ ਉਨ੍ਹਾਂ ਨੂੰ ਹਮੇਸ਼ਾ ਜਿਉਂਦੇ ਰੱਖੇਗੀ