ਰੂਹਾਨੀਅਤ

ਸਿਮਰਨ ਨਾਲ ਹੁੰਦੀ ਐ ਬੁਰਾਈਆਂ ‘ਤੇ ਜਿੱਤ : ਪੂਜਨੀਕ ਗੁਰੂ ਜੀ

Victory, Over the, Evils of, Simran, Guru ji

ਸਿਮਰਨ ਨਾਲ ਹੁੰਦੀ ਐ ਬੁਰਾਈਆਂ ‘ਤੇ ਜਿੱਤ : ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼, ਸਰਸਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ, ਫ਼ਕੀਰ ਇੱਕ ਹੀ ਸੰਦੇਸ਼ ਦਿੰਦੇ ਹਨ ਕਿ ਭਗਤੀ-ਇਬਾਦਤ ਕਰੋ, ਸਿਮਰਨ ਕਰੋ। ਹਰ ਸਮੇਂ ਇੱਕ ਹੀ ਚਰਚਾ ਫ਼ਕੀਰ ਕਰਦੇ ਹਨ ਕਿ ਚੰਗੇ-ਨੇਕ ਕਰਮ ਕਰੋ, ਸਿਮਰਨ ਕਰੋ। ਸਿਮਰਨ ਕਰਨ ਨਾਲ ਇਨਸਾਨ ਆਪਣੀਆਂ ਅੰਦਰਲੀਆਂ ਬੁਰਾਈਆਂ, ਅੰਦਰਲੇ ਬੁਰੇ ਵਿਚਾਰਾਂ, ਪਾਪ-ਕਰਮਾਂ ‘ਤੇ ਜਿੱਤ ਹਾਸਲ ਕਰ ਲੈਂਦਾ ਹੈ। ਬੁਰੇ ਵਿਚਾਰ ਫਿਰ ਇਨਸਾਨ ਨੂੰ ਆਪਣੇ ਨਾਲ ਚੱਲਣ ‘ਤੇ ਮਜ਼ਬੂਰ ਨਹੀਂ ਕਰਦੇ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਰ ਇਨਸਾਨ ਨੂੰ ਸੁਖ ਮਿਲੇ, ਸ਼ਾਂਤੀ ਮਿਲੇ ਅਤੇ ਹਰ ਇਨਸਾਨ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣੇ, ਇਸ ਲਈ ਹੀ ਪੀਰ-ਫ਼ਕੀਰ ਸਾਰਿਆਂ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ, ਪ੍ਰਭੂ ਦਾ ਨਾਮ ਲੈਣ ਲਈ ਪ੍ਰੇਰਨਾ ਦਿੰਦੇ ਹਨ ਅਤੇ ਸੰਤਾਂ ਨੇ ਕਿਸੇ ਤੋਂ ਪ੍ਰਭੂ ਦਾ ਨਾਮ ਜਪਵਾ ਕੇ ਆਪਣੇ ਲਈ ਕੋਈ ਕਰੋੜਾਂ ਰੁਪਏ ਇਕੱਠੇ ਨਹੀਂ ਕਰਨੇ ਹੁੰਦੇ। ਉਨ੍ਹਾਂ ਦਾ ਤਾਂ ਇੱਕ ਹੀ ਮਕਸਦ, ਇੱਕ ਹੀ ਉਦੇਸ਼ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਹਰ ਪ੍ਰਾਣੀ ਨੂੰ ਸੁਖ ਮਿਲੇ।

ਜਿਵੇਂ ਘਰ-ਗ੍ਰਿਹਸਥ ਵਿੱਚ ਰਹਿੰਦੇ ਹੋਏ, ਜੋ ਗ੍ਰਿਹਸਥੀ-ਦੁਨਿਆਵੀ ਲੋਕ ਹਨ, ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਘਰ, ਉਨ੍ਹਾਂ ਦੀ ਔਲਾਦ, ਉਨ੍ਹਾਂ ਦਾ ਪਰਿਵਾਰ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰੇ , ਦੂਜਿਆਂ ਨਾਲ ਕੋਈ ਮਤਲਬ ਨਹੀਂ, ਦੂਜੇ ਜਾਣ ਖੂਹ ਵਿੱਚ। ਕਹਿੰਦਾ ਹੈ ਮੇਰੇ ਵਾਲੇ ਸੁਖੀ ਵੱਸਣ, ਉਨ੍ਹਾਂ ਨੂੰ ਪੈਸਾ ਮਿਲੇ, ਉਨ੍ਹਾਂ ਨੂੰ ਸਭ-ਕੁਝ ਮਿਲੇ, ਉਨ੍ਹਾਂ ਨੂੰ ਕਿਸੇ ਚੀਜ ਦੀ ਕਮੀ ਨਾ ਰਹੇ। 99 ਫੀਸਦੀ ਲੋਕਾਂ ਦਾ, ਜੋ ਗ੍ਰਿਹਸਥੀ ਹਨ, ਉਨ੍ਹਾਂ ਦਾ ਇਹੀ ਨਿਸ਼ਾਨਾ ਹੁੰਦਾ ਹੈ, ਨਿਸ਼ਾਨਾ ਹੁੰਦਾ ਹੈ ਜੀਵਨ ਜਿਉਣ ਦਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰ ਜੋ ਫ਼ਕੀਰ, ਸੰਤ ਹੁੰਦਾ ਹੈ, ਉਸ ਦਾ ਨਿਸ਼ਾਨਾ ਕੋਈ ਹੋਰ ਹੁੰਦਾ ਹੈ। ਜਿਸ ਤਰ੍ਹਾਂ ਇੱਕ ਘਰ- ਪਰਿਵਾਰ ਵਿੱਚ ਰਹਿਣ ਵਾਲੇ ਮੁਖੀ ਦਾ ਸਾਰਾ ਧਿਆਨ ਆਪਣੇ ਭਾਈ-ਭੈਣ, ਬੇਟਾ-ਬੇਟੀ, ਪਰਿਵਾਰ ‘ਤੇ ਹੁੰਦਾ ਹੈ ਕਿ ਉਨ੍ਹਾਂ ਨੂੰ ਚੰਗਾ ਮਿਲੇ, ਉਹ ਚੰਗੇ ਬਣਨ, ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰਾਂ ਦਾ ਵੀ ਨਿਸ਼ਾਨਾ ਹੁੰਦਾ ਹੈ ਕਿ ਸਭ ਉਸ ਮਾਲਕ ਦੀ ਔਲਾਦ ਹਨ, ਫ਼ਕੀਰ ਚਾਹੁੰਦਾ ਹੈ ਕਿ ਜਦੋਂ ਮਾਲਕ ਦੇ ਸਿਮਰਨ, ਸੇਵਾ, ਸਤਿਸੰਗ ਨਾਲ  ਸੰਤ, ਪੀਰ-ਫ਼ਕੀਰ ਮਾਲਕ ਦੇ ਰਹਿਮੋ-ਕਰਮ, ਲੱਜਤ-ਅੰਮ੍ਰਿਤ, ਆਬੋਹਿਯਾਤ ਨਾਲ ਮਾਲਾਮਾਲ ਹੋ ਜਾਂਦੇ ਹਨ ਅਤੇ ਇਹੀ ਉਨ੍ਹਾਂ ਦਾ ਟੀਚਾ, ਨਿਸ਼ਾਨਾ ਹੁੰਦਾ ਹੈ ਕਿ ਮਾਲਕ ਦੀ ਜਿੰਨੀ ਵੀ ਔਲਾਦ ਹੈ ਉਹ ਵੀ ਪ੍ਰਭੂ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਜ਼ਰੂਰ ਹੋ ਜਾਵੇ।

ਉਹ ਪੀਰ-ਫ਼ਕੀਰ ਸਾਰਿਆਂ ਲਈ ਸੋਚਦੇ ਹਨ, ਕਿਉਂਕਿ ਜੋ ਤਿਆਗੀ, ਤਪੱਸਵੀ ਹੈ, ਉਨ੍ਹਾਂ ਦਾ ਫਰਜ਼ ਇਹੀ ਹੁੰਦਾ ਹੈ ਕਿ ਉਹ ਦੂਜਿਆਂ ਦਾ ਭਲਾ ਸੋਚਣ, ਆਪ ਥੋੜ੍ਹਾ ਦੁੱਖ ਉਠਾਉਣ ਅਤੇ ਦੂਜਿਆਂ ਨੂੰ ਸੁਖ ਪਹੁੰਚਾਉਣ। ਤਾਂ ਜੋ ਅਜਿਹਾ ਸੋਚਦੇ ਹਨ, ਅਮਲ ਕਰਦੇ ਹਨ, ਯਕੀਨਨ ਉਹ ਮਾਲਕ ਦੇ ਬਹੁਤ ਪਿਆਰੇ ਭਗਤ ਹੁੰਦੇ ਹਨ। ਤਾਂ ਸੰਤ, ਪੀਰ-ਫ਼ਕੀਰਾਂ ਦਾ ਇਹ ਨਿਸ਼ਾਨਾ ਹੁੰਦਾ ਹੈ ਕਿ ਸ੍ਰਿਸ਼ਟੀ ਦਾ ਭਲਾ ਹੋਵੇ ਅਤੇ ਹਰ ਪ੍ਰਾਣੀ ਮਾਲਕ ਦੀ ਦਇਆ-ਦ੍ਰਿਸ਼ਟੀ ਨਾਲ, ਦਇਆ-ਮਿਹਰ, ਰਹਿਮਤ ਨਾਲ ਖੁਸ਼ੀਆਂ ਹਾਸਲ ਕਰੇ। ਗ਼ਮ, ਚਿੰਤਾ-ਪਰੇਸ਼ਾਨੀਆਂ ਲੋਕਾਂ ਨੂੰ ਨਾ ਹੋਣ, ਉਸ ‘ਚ ਬਰਦਾਸ਼ਤ ਸ਼ਕਤੀ ਵਧੇ ਤਾਂਕਿ ਆਪਸੀ ਝਗੜੇ ਨਾ ਹੋਣ। ਈਰਖਾ, ਨਫ਼ਰਤ ਨਾ ਹੋਵੇ, ਕੋਈ ਕਿਸੇ ਦੀ ਲੱਤ-ਖਿਚਾਈ ਨਾ ਕਰੇ। ਤਾਂ ਸੰਤ, ਪੀਰ-ਫ਼ਕੀਰ ਦੁਨੀਆਂ ਵਿੱਚ ਆਉਣ ਦਾ ਇਹੀ ਮਕਸਦ ਰੱਖਦੇ ਹਨ। ਉਨ੍ਹਾਂ ਦੀ ਸੋਚ ਸਰਵ-ਵਿਆਪਕ, ਸਾਰਿਆਂ ਲਈ ਹੁੰਦੀ ਹੈ, ਸਰਵ-ਸਾਂਝੀ ਹੁੰਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top