ਟਰੱਕ ਮਾਰਕੀਟ ‘ਚ ਵਿਅਕਤੀ ਨੂੰ ਪਟਿਆਂ ਨਾਲ ਕੁੱਟ ਕੇ ਬਣਾਈ ਵੀਡੀਓ

0
Video, Man, Beaten,Straps, Truck, Market

ਖਨੌਰੀ ਮੰਡੀ (ਬਲਕਾਰ ਸਿੰਘ) ਵਿਸ਼ਵਕਰਮਾ ਟਰੱਕ ਮਾਰਕੀਟ ਖਨੌਰੀ ਮੰਡੀ ਵਿੱਚ ਆਮ ਤੌਰ ‘ਤੇ ਚੋਰੀ ਦੀਆਂ ਅਤੇ ਫਾਈਨੈਂਸ ਦੀਆਂ ਗੱਡੀਆਂ ਅਤੇ ਬੋਗਸ ਬਿੱਲਾਂ ਦਾ ਮਸਲਾ ਸੁਣਨ ਨੂੰ ਆਉਂਦਾ ਸੀ ਪਰ ਬੀਤੀ ਕੱਲ੍ਹ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਦਲਿਤ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਮਾਰਕੀਟ ਦੇ ਕਬਾੜੀਆਂ ਦੁਬਾਰਾ ਸਰੇਆਮ ਗੁੰਡਾਗਰਦੀ ਕਰਦੇ ਹੋਏ ਪਟਿਆਂ ਅਤੇ ਡੰਡੇ ਮੁੱਕਿਆਂ ਨਾਲ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਤੋਂ ਬਾਅਦ ਇਨ੍ਹਾਂ ਦੀ ਗੁੰਡਾਗਰਦੀ ਇੱਥੇ ਹੀ ਖਤਮ ਨਹੀਂ ਹੋਈ, ਇਨ੍ਹਾਂ ਨੇ ਉਸ ਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ। ਇਨ੍ਹਾਂ ਕਬਾੜੀਆਂ ਨੇ ਅਮਨ ਕਾਨੂੰਨ ਨੂੰ ਛਿੱਕੇ ਤੇ ਟੰਗਦੇ ਹੋਏ ਅਤੇ ਬਿਨ੍ਹਾਂ ਪੁਲਿਸ ਆਦਿ ਦੀ ਪ੍ਰਵਾਹ ਕੀਤਿਆਂ ਉਸ ਨੂੰ ਬਹੁਤ ਹੀ ਜ਼ਿਆਦਾ ਜਲੀਲ ਕੀਤਾ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਹੀ ਲੋਕਾਂ ਵਿੱਚ ਭੈਅ ਦਾ ਮਾਹੌਲ ਹੈ ਅਤੇ ਦਲਿਤ ਭਾਈਚਾਰੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ  Video

ਇਸ ਬਾਰੇ ਗੱਲ ਕਰਦਿਆਂ ਦਲਿਤ ਭਾਈਚਾਰੇ ਦੇ ਉੱਘੇ ਨੇਤਾ ਡਾ. ਸ਼ੀਸ਼ਪਾਲ ਮਲਿਕ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਨੇ ਦੱਸਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਦਲਿਤ ਭਾਈਚਾਰੇ ਦੇ ਬੰਦੇ ਨਾਲ ਇਹੋ ਜਿਹੀ ਘਟਨਾ ਨਾ ਵਾਪਰੇ । ਜਦੋਂ ਉਕਤ ਘਟਨਾ ਦੀ ਜਾਣਕਾਰੀ ਪਰਿਵਾਰ ਤੋਂ ਜਾਣਨੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਬੀਰਬਲ ਸਿੰਘ ਆਪਣਾ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ , ਜੋ ਕਿ ਫਿਲਹਾਲ ਕੁਝ ਵੀ ਦੱਸਣ ਦੇ ਕਾਬਲ ਨਹੀਂ ਹੈ।
ਜਦੋਂ ਇਸ ਸਬੰਧੀ ਥਾਣਾ ਮੁਖੀ ਖਨੌਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇਸ ਮਾਮਲੇ ਦੀ ਅਜੇ ਤੱਕ ਕੋਈ ਵੀ ਸ਼ਿਕਾਇਤ ਦਰਜ ਨਹੀਂ ਹੋਈ ਹੈ। Video

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।