ਪੁਲਿਸ ਮੁਲਾਜ਼ਮ ਦੇ ਟਮਾਟਰ ਚੋਰੀ ਕਰਦੇ ਦੀ ਵੀਡੀਓ ਆਈ ਸਾਹਮਣੇ

0
Policeman

ਸਬਜ਼ੀ ਮੰਡੀ ‘ਚ ਰਾਤ ਦੋ-ਢਾਈ ਵਜੇ ਕੀਤੇ ਟਮਾਟਰ ਚੋਰੀ

ਲੁਧਿਆਣਾ। ਜ਼ਿਲ੍ਹਾ ਲੁਧਿਆਣਾ ‘ਚ ਖਾਕੀ ਇੱਕ ਵਾਰ ਫਿਰ ਦਾਗਦਾਰ ਹੋ ਗਈ ਹੈ। ਲੋਕਾਂ ਦੀ ਹਿਫਾਜ਼ਤ ਕਰਨ ਵਾਲੀ ਪੁਲਿਸ ਹੀ ਜਦੋਂ ਚੋਰੀ ਕਰਨ ਲੱਗ ਜਾਵੇ ਤਾਂ ਆਮ ਜਨਤਾ ਦਾ ਬਣੇਗਾ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੀ ਸਬਜ਼ੀ ਮੰਡੀ ਆੜ੍ਹਤੀ ਐਸੋ. ਵੱਲੋਂ ਕੁਝ ਪੁਲਿਸ ਮੁਲਾਜ਼ਮਾਂ ‘ਤੇ ਕਥਿੱਤ ਦੋਸ਼ ਲਾਏ ਗਏ ਹਨ। ਐਸੋਸੀਏਸ਼ਨ ਵੱਲੋਂ ਇੱਕ ਵੀਡੀਓ ਕਲਿੱਪ ‘ਚ ਦਾਅਵਾ ਕੀਤਾ ਹੈ ਕਿਸ ਤਰ੍ਹਾਂ ਸਵੇਰੇ ਲਗਭਗ ਦੋ ਤੋਂ ਢਾਈ ਵਜੇ ਦਰਮਿਆਨ ਸਬਜ਼ੀ ਮੰਡੀ ‘ਚ ਰੱਖੇ ਟਮਾਟਰ ਦੀਆਂ ਕ੍ਰੇਟਸਾਂ ‘ਚੋਂ ਇੱਕ ਪੁਲਿਸ ਮੁਲਾਜ਼ਮ ਟਮਾਟਰ ਚੋਰੀ ਕਰਕੇ ਲਿਫਾਫੇ ‘ਚ ਭਰਨ ਤੋਂ ਬਾਅਦ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੋ ਰਫੂ ਚੱਕਰ ਹੋ ਜਾਂਦੇ ਹਨ। ਇਸ ਘਟਨਾ ਦੀ ਜਾਣਕਾਰੀ ਜਿਵੇਂ ਹੀ ਐਸ. ਐਚ. ਓ. ਬਸਤੀ ਜੋਧੇਵਾਲ ਅਰਸ਼ਪ੍ਰੀਤ ਕੌਰ ਨੂੰ ਮਿਲੀ ਤਾਂ ਉਨ੍ਹਾਂ ਅਜਿਹੇ ਮੁਲਾਜ਼ਮਾਂ ਦੀ ਨਿੰਦਾ ਕੀਤੀ ਅਤੇ ਕਿਹਾ ਜੋ ਵੀ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਕਤ ਮੁਲਾਜ਼ਮਾਂ ਖਿਲਾਫ਼ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.