Saint Dr. MSG Insan on Instagram :ਦਿ੍ਰੜ੍ਹ ਵਿਸ਼ਵਾਸ਼ ਨਾਲ ਇੰਨਸਾਨ ਪਰਮਾਤਮਾ ਨੂੰ ਪਾ ਸਕਦਾ ਹੈ: ਪੂਜਨੀਕ ਗੁਰੂ ਜੀ

Saint Dr. MSG Insan on Instagram :ਦਿ੍ਰੜ੍ਹ ਵਿਸ਼ਵਾਸ਼ ਨਾਲ ਇੰਨਸਾਨ ਪਰਮਾਤਮਾ ਨੂੰ ਪਾ ਸਕਦਾ ਹੈ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼)
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸਵੇਰੇ ਇੰਸਟਾਗ੍ਰਾਮ ’ਤੇ ਵੀਡੀਓ ਰਾਹੀਂ ਆਮ ਆਦਮੀ ਅਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਪਰਮਾਤਮਾ ਦੀ ਪਾ੍ਰਪਤੀ ਲਈ ਭਗਤਾਂ ’ਚ ਪਹਿਲਾ ਗੁਣ ਦਿ੍ਰੜ੍ਹ ਵਿਸ਼ਵਾਸ਼ ਹੋਣਾ ਚਾਹੀਦਾ ਹੈ। ਦਿ੍ਰੜ੍ਹ ਵਿਸ਼ਵਾਸ਼ ਨਾਲ ਮਨੁੱਖ ਪਰਮਾਤਮਾ ਨੂੰ ਪਾ ਸਕਦਾ ਹੈ।

ਦੁੱਖਾਂ ਦੇ ਪਹਾੜ ਜਿੰਨੇ ਮਰਜ਼ੀ ਟੁੱਟ ਜਾਣ, ਸਾਰੀ ਦੁਨੀਆਂ ਮਾੜਾ ਬੋਲਣ ਲੱਗ ਜਾਂਦੀ ਹੈ, ਜੇਕਰ ਆਪਣੇ ਆਪ ਵਿੱਚ ਪੱਕਾ ਵਿਸ਼ਵਾਸ਼ ਹੋਵੇ, ਹੌਂਸਲਾ ਬੁਲੰਦ ਹੋਵੇ ਤਾਂ ਤੁਸੀਂ ਉਹ ਸਭ ਕੁੱਝ ਹਾਸਲ ਕਰ ਸਕਦੇ ਹੋ, ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਉਦਾਹਰਨ ਦੇਖੋ, ਮੀਰਾਬਾਈ ਨੂੰ ਕੌਣ ਜਾਣਦਾ ਸੀ, ਉਸ ’ਤੇ ਅਜਿਹੇ ਪਹਾੜ ਟੁੱਟ ਗਏ, ਜੋ ਉਹ ਝੱਲਣ ਦੇ ਸਮਰੱਥ ਨਹੀਂ ਸੀ, ਪਰ ਜੋ ਉਸ ਦੇ ਅੰਦਰ ਬੈਠਾ ਸੀ, ਉਸ ਨੇ ਸਭ ਕੁੱਝ ਉਸ ਨੂੰ ਬਰਦਾਸ਼ਤ ਕਰਵਾਇਆ, ਅੱਜ ਦੂਜਿਆਂ ਨੂੰ ਕੋਈ ਯਾਦ ਨਹੀਂ ਕਰਦਾ, ਪਰ ਮੀਰਾਬਾਈ ਦਾ ਨਾਮ ਦੁਨੀਆ ਦੇ ਹਰ ਕੋਨੇ ਦੇ ਲੋਕਾਂ ਵੱਲੋਂ ਜ਼ਿਆਦਾਤਰ ਜਾਣਿਆ ਜਾਂਦਾ ਹੈ, ਪੱਕੇ ਵਿਸ਼ਵਾਸ਼ ਕਰਕੇ ਉਸ ਨੇ ਆਪਣੀ ਨਿਹਚਾ ਨੂੰ ਡੋਲਣ ਨਹੀਂ ਦਿੱਤਾ।

ਜਿਹੜੇ ਲੋਕ ਅੱਜ ਦੇ ਸਮੇਂ ’ਚ ਆਪਣੀ ਥਾਂ ਤੋਂ ਨਹੀਂ ਹਿੱਲਦੇ, ਉਮ ਰਾਮ ’ਚ ਦਿ੍ਰੜ੍ਹ ਵਿਸ਼ਵਾਸ਼ ਰੱਖਦੇ ਹਨ, ਉਸ ਦਿ੍ਰੜ੍ਹ ਵਿਸ਼ਵਾਸ਼ ਸਦਕਾ ਉਹ ਸੁੱਖ ਦੀ ਪ੍ਰਾਪਤੀ ਜ਼ਰੂਰ ਹਾਸਲ ਕਰਨਗੇ। ਉਹਨਾਂ ਦਾ ਨਾਮ ਵੀ ਰਾਮ ਜੀ ਦੀ ਕਿਰਪਾ ਨਾਲ ਹੋਰਾ ਥਾਵਾਂ ’ਤੇ ਪ੍ਰਸਿੱਧ ਹੋ ਜਾਵੇਗਾ।

https://www.instagram.com/p/CfQUXP1FDRk/

ਸਿਰਫ ਨਾਮ ਲਈ ਨਾ ਸੋਚੋ, ਤੁਹਾਨੂੰ ਜੀਵਨ ’ਚ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ ਜਿਸਦੀ ਤੁਸੀਂ ਕਲਪਨਾ ਕਰਦੇ ਹੋ, ਜਾਂ ਜੋ ਲੋਕ ਠੱਗਾਂ, ਬੇਈਮਾਨੀ, ਭਿ੍ਰਸ਼ਟਾਚਾਰ ਤੋਂ ਕਮਾਉਂਦੇ ਹਨ, ਤੁਹਾਡਾ ਪ੍ਰਭੂ ’ਚ ਪੱਕਾ ਵਿਸ਼ਵਾਸ਼ ਹੈ, ਉਸ ਤੋਂ ਕਈ ਗੁਣਾ ਵੱਧ ਕੇ ਇਮਾਨਦਾਰੀ ਨਾਲ ਪ੍ਰਾਪਤ ਕਰੋ, ਅਤੇ ਦਿ੍ਰੜ੍ਹ ਵਿਸ਼ਵਾਸ਼ ਭਾਵ ਪ੍ਰਮਾਤਮਾ ਦੀ ਭਗਤੀ ਜ਼ਰੂਰੀ ਹੈ, ਮਨੁੱਖਤਾ ਦੀ ਸਿਰਜਣਾ ਲਈ ਸੇਵਾ ਜ਼ਰੂਰੀ ਹੈ, ਅਤੇ ਫਿਰ ਦਿ੍ਰੜ੍ਹ ਵਿਸ਼ਵਾਸ਼ ਹੋਣਾ ਜ਼ਰੂਰੀ ਹੈ, ਤਾਂ ਵਿਸ਼ਵਾਸ਼ ਕਰੋ ਜੇਕਰ ਨਤੀਜਾ ਨਾ ਨਿਕਲਿਆ ਤਾਂ ਕਹੋ ਫਕੀਰ ਝੂਠ ਬੋਲਦਾ ਹੈ ਲਾਹਨਤ ਹੈ ਅਤੇ ਜੇਕਰ ਫਲ ਮਿਲ ਗਿਆ ਫੇਰ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ