ਵਿਦਿਆ ਬਾਲਨ ਬਣੀ ਨਿਰਮਾਤਾ

0

ਵਿਦਿਆ ਬਾਲਨ ਬਣੀ ਨਿਰਮਾਤਾ

ਮੁੰਬਈ। ਬਾਲੀਵੁੱਡ ਵਿਚ ਆਪਣੀ ਗੰਭੀਰ ਅਦਾਕਾਰੀ ਲਈ ਜਾਣੀ ਜਾਂਦੀ ਵਿਦਿਆ ਬਾਲਨ ਹੁਣ ਨਿਰਮਾਤਾ ਬਣ ਗਈ ਹੈ। ਵਿਦਿਆ ਨੇ ‘ਨਟਖਟ’ ਨਾਂਅ ਦੀ ਇੱਕ ਸ਼ਾਰਟ ਫਿਲਮ ਬਣਾਈ ਹੈ, ਜਿਸ ਨੂੰ ਉਸਨੇ ਇੰਸਟਾਗ੍ਰਾਮ ਉੱਤੇ ਪਹਿਲੀ ਲੁੱਕ ਸ਼ੇਅਰ ਕੀਤੀ ਹੈ। ਫਿਲਮ ‘ਚ ਵਿਦਿਆ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ। ਵਿਦਿਆ ਨੇ ਪੋਸਟਰ ਦੇ ਨਾਲ ਲਿਖਿਆ ਹੈ, ਇਕ ਕਹਾਣੀ ਸੁਣੋਗੇ।

ਨਿਰਮਾਤਾ ਤੇ ਅਦਾਕਾਰ ਵਜੋਂ ਮੇਰੀ ਪਹਿਲੀ ਫਿਲਮ ਦੀ ਪਹਿਲੀ ਝਲਕ”। ਨਟਖਟ ਨੂੰ ਵਿਦਿਆ ਬਾਲਨ ਦੇ ਨਾਲ ਰੌਨੀ ਸਕ੍ਰੂਵਾਲਾ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਵਿੱਚ ਵਿਦਿਆ ਇੱਕ ਸੁਰੇਖਾ ਨਾਂਅ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸ਼ਾਨ ਵਿਆਸ ਨੇ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।