ਪੰਜਾਬ

ਵਿਜੀਲੈਂਸ ਵੱਲੋਂ ਪਟਵਾਰੀ 6 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ

Vigilance, Acquires, Patwari, Bribe

ਜਗਰਾਓਂ, ਜਸਵੰਤ ਰਾਏ

ਲੁਧਿਆਣਾ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਜਗਰਾਓਂ ਵਿਖੇ ਤਾਇਨਾਤ ਪਟਵਾਰੀ ਜਸਪਾਲ ਸਿੰਘ ਨੂੰ ਵਿਜੀਲੈਂਸ ਦੀ ਟੀਮ ਨੇ ਜਗਰਾਓਂ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਪੁੱਤਰ ਦਲੀਪ ਸਿੰਘ ਨਿਵਾਸੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ, ਹਾਲ ਨਿਵਾਸੀ ਕਵਾਟਰ ਗਰਲਜ਼ ਕਾਲਜ ਸਿੱਧਵਾਂ ਖੁਰਦ, ਜਗਰਾਓਂ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਸੀ ਕਿ ਉਸਨੇ ਸਾਲ 2016 ਵਿੱਚ ਇੱਕ ਪਲਾਟ ਖਰੀਦਿਆ ਸੀ, ਜਿਸਦਾ ਇੰਤਕਾਲ ਉਸ ਸਮੇਂ ਦੇ ਪਟਵਾਰੀ ਪਾਸੋਂ ਕਰਵਾਇਆ ਸੀ ਪਰ ਉਸ ਸਮੇਂ ਰਿਸ਼ਵਤ ਨਾ ਦੇਣ ਕਰਕੇ ਪਟਵਾਰੀ ਨੇ ਤਹਿਸੀਲਦਾਰ ਜਗਰਾਓਂ ਕੋਲ ਫਰਦ ਜਮ੍ਹਾਂਬੰਦੀ ਸਾਲ 2014-15 ‘ਚ ਅਸ਼ਟਾਮ ਦੀ ਕਮੀ ਦਿਖਾ ਕੇ ਇਸ ਪਲਾਟ ਨੂੰ ਕਮਰਸ਼ੀਅਲ ਸਿੱਧ ਕਰ ਦਿੱਤਾ ਤੇ ਪਲਾਟ ਦੀ ਖਰੀਦ/ਵੇਚ ‘ਤੇ ਰੋਕ ਲਾ ਦਿੱਤੀ, ਜਦੋਂ ਇਸ ਗੱਲ ਦਾ ਪਤਾ ਗਗਨਦੀਪ ਸਿੰਘ ਨੂੰ ਲੱਗਾ ਤਾਂ ਉਸਨੇ ਪਟਵਾਰੀ ਜਸਪਾਲ ਸਿੰਘ ਨਾਲ ਗੱਲ ਕੀਤੀ ਤੇ ਉਸਨੂੰ ਇਹ ਇਤਰਾਜ ਖਤਮ ਕਰਵਾਉਣ ਲਈ ਬੇਨਤੀ ਕੀਤੀ।

ਪਰ ਪਟਵਾਰੀ ਨੇ ਇਸ ਕੰਮ ਲਈ ਉਸ ਪਾਸੋਂ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਸੌਦਾ 6 ਹਜ਼ਾਰ ਰੁਪਏ ‘ਚ ਤੈਅ ਹੋ ਗਿਆ ਜਿਸਦੀ ਸੂਚਨਾ ਗਗਨਦੀਪ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ, ਜਿਸ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਸਰਕਾਰੀ ਗਵਾਹ ਕਰਨਬੀਰ ਸਿੰਘ ਈਟੀਓ ਤੇ ਰੁਦਰਮਨੀ ਸ਼ਰਮਾ ਈਟੀਓ ਦੀ ਮੌਜ਼ੂਦਗੀ ਵਿੱਚ ਪਟਵਾਰੀ ਜਸਪਾਲ ਨੂੰ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਉਸਦੇ ਖਿਲਾਫ ਥਾਣਾ ਵਿਜੀਲੈਂਸ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top