Uncategorized

ਵਿਜੇਂਦਰ ਸਿੰਘ ਦੀ ਬਾਊਟ ਦੀਆਂ 30 ਫ਼ੀਸਦੀ ਟਿਕਟਾਂ ਵਿਕੀਆਂ

ਨਵੀਂ ਦਿੱਲੀ (ਏਜੰਸੀ) ਸਟਾਰ ਪ੍ਰੋਫੈਸ਼ਨਲ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਅਗਲੇ ਮਹੀਨੇ 16 ਜੁਲਾਈ ਨੂੰ ਹੋਣ ਵਾਲੇ ਡਬਲਯੂਬੀਓ ਏਸ਼ੀਆ ਪੇਸਿਫਿਕ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਮੁਕਾਬਲੇ ਲਈ ਪਹਿਲੇ ਦੋ ਹਫ਼ਤੇ ‘ਚ 30 ਫ਼ੀਸਦੀ ਟਿਕਟਾਂ ਦੀ ਵਿੱਕਰੀ ਹੋ ਚੁੱਕੀ ਹੈ ਪ੍ਰੋਫੈਸ਼ਨਲ ਮੁੱਕੇਬਾਜ਼ੀ ‘ਚ ਹੁਣ ਤੱਕ ਜੇਤੂ ਚੱਲ ਰਹੇ ਵਿਜੇਂਦਰ ਇੱਥੇ ਤਿਆਗਰਾਜ ਸਪੋਰਟਸ ਕੰਪਲੈਕਸ ‘ਚ ਪਹਿਲੀ ਵਾਰ ਘਰੇਲੂ ਦਰਸ਼ਕਾਂ ਸਾਹਮਣੇ ਅਸਟਰੇਲੀਆ ਦੇ ਕੇਰੀ ਹੋਪ ਨਾਲ ਭਿੜੇਗਾ ਉਸ ਦੇ ਇਸ ਸ਼ੋਅ ਲਈ 9 ਜੂਨ ਨੂੰ ਟਿਕਟ ਵਿੱਕਰੀ ਦੀ ਪਹਿਲੇ ਗੇੜ ਦੀ ਸ਼ੁਰੂਆਤ ਹੋਈ ਸੀ ਅਤੇ 12 ਦਿਨਾਂ ਅੰਦਰ ਹੀ 30 ਫ਼ੀਸਦੀ ਟਿਕਟਾਂ ਹੁਣ ਤੱਕ ਵਿਕ ਚੁੱਕੀਆਂ ਹਨ ਟਿਕਟਾਂ ਦੀ ਵਿੱਕਰੀ ਦੀ ਦੂਜੇ ਗੇੜ ਦੀ ਸ਼ੁਰੂਆਤ 23 ਜੂਨ ਤੋਂ ਹੋਵੇਗੀ ਅਤੇ ਦੋ ਜੁਲਾਈ ਤੱਕ ਜਾਰੀ ਰਹੇਗੀ ਪ੍ਰਸੰਸਕ ਆਪਣੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਮੁਕਾਬਲੇ ਨੂੰ ਦੇਖਣ ਲਈ ਚੈਂਪੀਅਨਸ਼ਿਪ ਦੀ ਅਧਿਕਾਰਕ ਟਿਕਟ ਪਾਰਟਨਰ ‘ਬੁਕਮਾਈਸ਼ੋਅ’ ‘ਤੇ ਜਾ ਕੇ ਆਨਲਾਈਨ ਟਿਕਟ ਖਰੀਦ ਸਕਦੇ ਹਨ ਟਿਕਟਾਂ ਦੇ ਜਨਰਲ ਸਟੈਂਡ ਦੀ ਕੀਮਤ 1000, ਪ੍ਰੀਮੀਅਮ ਸਟੈਂਡ ਦੀ ਕੀਮਤ 1500, ਵੀਆਈਪੀ ਸਟੈਂਡ ਦੀ ਕੀਮਤ 2000, ਵੀਵੀਆਈਪੀ ਸਟੈਂਡ ਦੀ ਕੀਮਤ 5000 ਅਤੇ ਰਿੰਗ ਸਾਈਡ ਦੀਆਂ ਟਿਕਟਾਂ ਦੀ ਕੀਮਤ 15000 ਰੁਪਏ ਹੈ ਪਹਿਲੇ ਗੇੜ ‘ਚ ਟਿਕਟ ਖਰੀਦਿਣ ਵਾਲਿਆਂ ਨੂੰ 20 ਫ਼ੀਸਦੀ ਛੂਟ ਦਿੱਤੀ ਗਈ ਸੀ

ਪ੍ਰਸਿੱਧ ਖਬਰਾਂ

To Top