ਪਿੰਡ ਗਹਿਲ ਦਾ 41ਵਾਂ ਫੁੱਟਬਾਲ ਕੱਪ ਸੁੱਖੀ ਕਲੱਬ ਫੂਲ ਨੇ ਜਿੱਤਿਆ

0
Village Gahil, Wins,  41st,  Football Cup, Sukhi Club Phool

ਲੜਕੀਆਂ ਦਾ ਸ਼ੋਅ ਮੈਚ ਸਸਸ ਹਰੀਗੜ ਦੀ ਟੀਮ ਨੇ ਜਿੱਤਿਆ

ਜਸਵੀਰ ਸਿੰਘ/ਬਰਨਾਲਾ। ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਘੱਲੂਘਾਰਾ ਸਪੋਰਟਸ ਵੈੱਲਫੇਅਰ ਕਲੱਬ ਗਹਿਲ ਵੱਲੋਂ ਕਰਵਾਇਆ ਗਿਆ ਸਵ. ਅਮਰਜੀਤ ਸਿੰਘ ਰਿੰਟਾ ਯਾਦਗਾਰੀ ਤਿੰਨ ਰੋਜ਼ਾ 41ਵਾਂ ਫੁੱਟਬਾਲ ਕੱਪ ਸੁੱਖੀ ਕਲੱਬ ਫੂਲ ਨੇ ਜਿੱਤਿਆ ਜਦਕਿ ਪੱਖੋਵਾਲ ਦੀ ਟੀਮ ਦੂਜੇ ਸਥਾਨ ‘ਤੇ ਰਹੀ।

ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਹੀ ਉੱਘੇ ਸਮਾਜ ਸੇਵੀ ਜਗਰੂਪ ਸਿੰਘ ਬਿੱਟੂ ਯੂਐਸਏ ਦੁਆਰਾ ਕੀਤਾ ਗਿਆ।  ਕਲੱਬ ਪ੍ਰਧਾਨ ਜਗਜੀਤ ਸਿੰਘ ਨੰਬਰਦਾਰ ਤੇ ਵਜ਼ੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਪੰਜਾਬ ਭਰ ‘ਚੋਂ 24 ਟੀਮਾਂ ਨੇ ਭਾਗ ਲੈਂਦਿਆਂ ਆਪਣੀ ਮਿਹਨਤ ਦਾ ਪ੍ਰਦਰਸ਼ਨ ਕੀਤਾ। ਜਿੰਨ੍ਹਾਂ ਨੂੰ ਚਿੱਤ ਕਰਦਿਆਂ ਸੁੱਖੀ ਕਲੱਬ ਫੂਲ (ਬਠਿੰਡਾ) ਦੀ ਟੀਮ ਨੇ ਟੂਰਨਾਮੈਂਟ ਦਾ 31 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਆਪਣੇ ਨਾਂਅ ਕੀਤਾ ਜਦਕਿ ਪੱਖੋਵਾਲ (ਲੁਧਿਆਣਾ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ 21 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਫੁੱਟਬਾਲ ‘ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਬੈਸਟ ਖਿਡਾਰੀ ਦਾ ਮਾਣ ਪ੍ਰਾਪਤ ਕਰਨ ਵਾਲੇ ਸੁੱਖੀ ਫੂਲ ਦਾ ਕਲੱਬ ਵੱਲੋਂ ਐਲਸੀਡੀ ਨਾਲ ਸਨਮਾਨ ਕੀਤਾ ਗਿਆ।

ਟੂਰਨਾਮੈਂਟ ਦੌਰਾਨ ਲੜਕੀਆਂ ਦਾ ਇੱਕ ਸ਼ੋਅ ਮੈਚ ਵੀ ਕਰਵਾਇਆ ਗਿਆ ਜਿਸ ‘ਚ ਸੁਧਾਰ ਕਾਲਜ਼ ਨੂੰ ਹਰਾਉਂਦਿਆਂ ਸੀਨੀਅਰ ਸੈਕੰਡਰੀ ਸਕੂਲ ਹਰੀਗੜ ਦੀ ਟੀਮ ਨੇ ਜੇਤੂ ਟੀਮ ਦਾ ਮਾਣ ਖੱਟਿਆ। ਜੇਤੂ ਟੀਮਾਂ ਨੂੰ ਇਨਾਮ ਦੀ ਤਕਸ਼ੀਮ ਕਰਨ ਦੀ ਰਸਮ ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਧਾਲੀਵਾਲ ਕੈਨੇਡੀਅਨ, ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਧਾਲੀਵਾਲ ਕੈਨੇਡੀਅਨ ਸਮੇਤ ਸਮੂਹ ਕਲੱਬ ਅਹੁੱਦੇਦਾਰਾਂ ਦੁਆਰਾ ਨਿਭਾਈ ਗਈ। ਇਸ ਮੌਕੇ ਜਗਦੇਵ ਸਿੰਘ ਸੰਧੂ, ਗੁਰਜੰਟ ਸਿੰਘ ਧਾਲੀਵਾਲ, ਜਰਨੈਲ ਸਿੰਘ ਪਾਈਲਟ, ਕੁਲਦੀਪ ਸਿੰਘ ਸੰਧੂ, ਬਲਵਿੰਦਰ ਸਿੰਘ ਸੰਟੀ, ਤਰਸੇਮ ਸਿੰਘ ਮਾਨ, ਬੇਅੰਤ ਸਿੰਘ ਸੰਧੂ, ਗਗਨਦੀਪ ਸਿੰਘ ਮਾਨ, ਰਾਜਾ ਸਿੰਘ ਡੋਡ, ਬਿੰਦਰ ਸਿੰਘ, ਇਕਬਾਲ ਸਿੰਘ ਆਦਿ ਕਲੱਬ ਅਹੁੱਦੇਦਾਰ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।