ਬੰਗਲੌਰ ‘ਚ ਇਤਰਾਜ਼ਯੋਗ ਫੇਸਬੁੱਕ ਪੋਸਟ ‘ਤੇ ਹਿੰਸਾ : ਪੁਲਿਸ ਫਾਈਰਿੰਗ ‘ਚ ਦੋ ਦੀ ਮੌਤ

0

ਸ਼ਹਿਰ ‘ਚ ਕਰਫਿਊ, ਬੰਗਲੌਰ ‘ਚ ਧਾਰਾ 144 ਲਾਗੂ

  • ਮੁਲਜ਼ਮ ਸਮੇਤ 110 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
  • 60 ਪੁਲਿਸ ਮੁਲਾਜ਼ਮ ਜ਼ਖਮੀ
  • ਕਾਂਗਰਸ ਵਿਧਾਇਕ ਦੇ ਭਤੀਜੇ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਬੰਗਲੌਰ। ਬੰਗਲੌਰ ‘ਚ ਮੰਗਲਵਾਰ ਦੀ ਰਾਤ ਹਿੱਕ ਇਤਰਾਜ਼ਯੋਗ ਫੇਸਬੁੱਕ ਪੋਸਟ ਨੂੰ ਲੈ ਕੇ ਹਿੰਸਾ ਹੋ ਗਈ। ਇਸ ਹਿੰਸਾ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਤੋਂ ਵੱਧ ਪੁਲਿਸ ਮੁਲਾਜ਼ਮੀ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚ ਇੱਕ ਐਡੀਸ਼ਨਲ ਪੁਲਿਸ ਕਮਿਸ਼ਨਰ ਵੀ ਸ਼ਾਮਲ ਹੈ।

ਜਾਣਕਾਰੀ ਅਨੁਸਾਰ ਦੋਸ਼ ਹੈ ਕਿ ਕਾਂਗਰਸ ਦੇ ਵਿਧਾਇਕ ਸ੍ਰੀਨਵਾਸ ਮੂਰਤੀ ਦੇ ਭਤੀਜੇ ਨਵੀਨ ਨੇ ਇੱਕ ਭਾਈਚਾਰੇ ਵਿਸ਼ੇਸ਼ ਸਬੰਧੀ ਇਤਰਾਜ਼ਯੋਗ ਪੋਸਟ ਕੀਤੀ। ਇਸ ਤੋਂ ਬਾਅਦ ਇਸ ਸਬੰਧਿਤ ਭਾਈਚਾਰੇ ਦੇ  ਲੋਕ ਭੜਕ ਗਏ। ਕਮਿਸ਼ਨਰ ਕਮਲ ਕਾਂਤ ਨੇ ਦੱਸਿਆ ਕਿ ਮੁਲਜ਼ਮ ਨਵੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਬਸਵਰਾਜ ਬੋਮੰਈ ਨੇ ਕਿਹਾ ਕਿ ਹਿੰਸਾਗ੍ਰਸਤ ਇਲਾਕਿਆਂ ‘ਚ ਵਾਧੂ ਬਲ ਤਾਇਨਾਤ ਕੀਤਾ ਗਿਆ ਹੈ। ਹਿੰਸਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਿੰਸਾ ਸ਼ਹਿਰ ਦੇ ਡੀਜੇ ਹੱਲੀ ਤੇ ਕੇਜੀ ਹੱਲੀ ਪੁਲਿਸ ਥਾਣੇ ‘ਚ ਹੋਈ। ਭੜਕੇ ਲੋਕਾਂ ਨੇ ਕਾਂਗਰਸ ਵਿਧਾਇਕ ਮੂਰਤੀ ਦੇ ਘਰ ‘ਤੇ ਭੰਨਤੋੜ ਕੀਤੀ ਤੇ ਬਾਹਰ ਅੱਗ ਲਾ ਦਿੱਤੀ। ਗੱਡੀਆਂ ਨੂੰ ਅੱਗ ਲਾ ਦਿੱਤੀ ਗਈ। ਫਿਲਹਾਲ ਬੰਗਲੌਰ ‘ਚ ਕਰਫਿਊ ਲਾ ਦਿੱਤਾ ਗਿਆ ਹੈ। ਪੂਰੇ ਸ਼ਹਿਰ ‘ਚ ਧਾਰਾ 144 ਲਾਈ ਗਈ ਹੈ। ਹੁਣ ਤੱਕ 110 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਧਾਇਕ ਦੇ ਭਤੀਜੇ ਨੇ ਦਿੱਤੀ ਸਫ਼ਾਈ

ਕਾਂਗਰਸ ਵਿਧਾਇਕ ਕੇ ਭਤੀਜੇ ਨੇ ਇਸ ਮਾਮਲੇ ‘ਚ ਸਫ਼ਾਈ ਪੇਸ਼ ਕੀਤੀ ਹੈ। ਉਸਨੇ ਕਿਹਾ ਕਿ ਉਸਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਸੀ। ਉਸਨੇ ਕਿਸੇ ਵੀ ਧਰਮ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਵਿਧਾਇਕ ਮੂਰਤੀ ਨੇ ਵੀ ਭਤੀਜੇ ਦੇ ਬਚਾਅ ‘ਚ ਬਿਆਨ ਜਾਰੀ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ