ਕਸ਼ਮੀਰ ’ਚ ਹਿੰਸਾ ਦਾ ਦੌਰ ਮੁੜ ਸ਼ੁਰੂ

0
95

ਕਸ਼ਮੀਰ ’ਚ ਹਿੰਸਾ ਦਾ ਦੌਰ ਮੁੜ ਸ਼ੁਰੂ

ਸੁਰਮਈ ਕਸ਼ਮੀਰ ’ਚ ਹਿੰਸਾ ਦਾ ਦੌਰ ਜਾਰੀ ਹੈ ਪਿਛਲੇ ਹਫ਼ਤੇ ਇੱਥੇ 11 ਗੈਰ-ਕਸ਼ਮੀਰੀ ਹਿੰਦੂ, ਸਿੱਖ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਅਤੇ ਪ੍ਰਵਾਸੀ ਕਾਮਿਆਂ ਦੇ ਕਤਲਾਂ ਤੋਂ ਬਾਅਦ ਕਸ਼ਮੀਰ ’ਚ ਡਰ ਦਾ ਮਾਹੌਲ ਬਣ ਗਿਆ ਹੈ ਸ੍ਰੀਨਗਰ ’ਚ ਲੋਕਾਂ ’ਚ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਹਿੰਸਾ ਦਾ ਪਹਿਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਇਸ ਨੇ 1990 ਦੇ ਜ਼ਖ਼ਮਾਂ ਨੂੰ ਹਰਾ ਕਰ ਦਿੱਤਾ ਹੈ ਜਦੋਂ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਅਤੇ ਉਸ ਡਰ ਦੇ ਮਾਹੌਲ ’ਚ ਆਪਣੀ ਹੋਂਦ ਨੂੰ ਬਚਾਉਣ ਲਈ ਕਸ਼ਮੀਰੀ ਪੰਡਿਤਾਂ ਨੇ ਘਾਟੀ ਤੋਂ ਪਲਾਇਨ ਕੀਤਾ ਸੀ ਹਿੰਸਾ ਦੇ ਇਸ ਦੌਰ ਨੇ ਪੀੜਤਾਂ ’ਚ ਫਿਰਕੂ ਡਰ ਵੀ ਪੈਦਾ ਕਰ ਦਿੱਤਾ ਹੈ

ਪੁੰਛ ’ਚ ਅੱਤਵਾਦੀਆਂ ਅਤੇ ਫੌਜ ਵਿਚਕਾਰ ਮੁਕਾਬਲੇ ’ਚ 13 ਅੱਤਵਾਦੀ ਮਾਰੇ ਗਏ ਤਾਂ 9 ਸੁਰੱਖਿਆ ਮੁਲਾਜ਼ਮ ਵੀ ਸ਼ਹੀਦ ਹੋਏ ਹਨ ਇਹ ਦੱਸਦਾ ਹੈ ਕਿ ਅੱਤਵਾਦੀ ਸੀਮਾ ’ਚ ਕਿੱਥੋਂ ਤੱਕ ਪਹੁੰਚ ਗਏ ਹਨ ਲਸ਼ਕਰ -ਏ-ਤੋਇਬਾ ਅਤੇ ਹਿਜ਼ਬੁਲ ਮੁਜ਼ਾਹਿਦੀਨ ਤੋਂ ਬਣੇ ਸੰਗਠਨ ਰਿਸਿਸਟੈਂਸ ਫਰੰਟ ਨੇ ਆਰਐਸਐਸ ਦੇ ਏਜੰਟਾਂ ਅਤੇ ਪੁਲਿਸ ਦੇ ਮੁਖ਼ਬਰਾਂ ਦੇ ਕਤਲ ਦੀ ਜਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਹੁਣ ਤੱਕ 900 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਪਾਬੰਦੀਸ਼ੁਦਾ ਧਾਰਮਿਕ ਸੰਗਠਨ ਜਮਾਤ-ਏ-ਇਸਲਾਮੀ ਨਾਲ ਜੁੜੇ ਦੋ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ

ਅੱਤਵਾਦੀਆਂ ਵੱਲੋਂ ਲੋਕਾਂ ਦੀ ਚੁਣ ਕੇ ਹੱਤਿਆ ਕਰਨ ਨਾਲ ਉਨ੍ਹਾਂ ਕਸ਼ਮੀਰੀ ਪੰਡਿਤਾਂ ’ਚ ਮੁੜ ਡਰ ਪੈਦਾ ਹੋ ਗਿਆ ਹੈ ਜੋ ਤਿੰਨ ਦਹਾਕੇ ਤੋਂ ਬਾਅਦ ਘਰ ਵਾਪਸੀ ਦੀ ਯੋਜਨਾ ਬਣਾ ਰਹੇ ਸਨ ਨਾਲ ਹੀ ਇਸ ਨਾਲ ਉੱਤਰ ਪ੍ਰਦੇਸ਼, ਬਿਹਾਰ ਤੋਂ ਹਿੰਦੂ ਅਤੇ ਮੁਸਲਿਮ ਆਮ ਪ੍ਰਵਾਸੀ ਕਾਮਿਆਂ ਵਿਚ ਵੀ ਡਰ ਪੈਦਾ ਹੋਇਆ ਹੈ ਸੂਬੇ ’ਚ ਜੋ ਸ਼ਾਂਤੀ ਸਥਾਪਨਾ ਦੇ ਯਤਨ ਕੀਤੇ ਗਏ ਹਨ ਉਹ ਖਿੱਲਰਨ ਲੱਗੇ ਹਨ ਅਤੇ ਸੂਬੇ ਦਾ ਵਾਤਾਵਰਨ ਵਿਗੜ ਰਿਹਾ ਹੈ ਇਹ ਦੱਸਦਾ ਹੈ ਕਿ ਧਾਰਾ 370 ਰੱਦ ਕਰਨ ਨਾਲ ਜੰਮੂ ਕਸ਼ਮੀਰ ’ਚ ਇਸਲਾਮੀ ਅੱਤਵਾਦ ਖ਼ਤਮ ਨਹੀਂ ਹੋ ਜਾਵੇਗਾ ਕਿਉਂਕਿ ਉੱਥੇ ਇਸਲਾਮੀ ਕੱਟੜਵਾਦ ਵਧਦਾ ਜਾ ਰਿਹਾ ਹੈ ਇਸ ਤੋਂ ਇਲਾਵਾ ਡਰ ਦੀ ਮਾਨਸਿਕਤਾ ਵਧਦੀ ਜਾ ਰਹੀ ਹੈ ਅਤੇ ਇਹ ਸਿਆਸੀ ਰੂਪ ਨਾਲ ਸੰਵੇਦਨਸ਼ੀਲ ਬਣਦੀ ਜਾ ਰਹੀ ਹੈ ਹੁਣ ਧਾਰਮਿਕ ਆਗੂ ਵੀ ਕੇਂਦਰ ਦੇ ਇੱਕ ਕਦਮ ਅੱਗੇ ਅਤੇ ਦੋ ਕਦਮ ਪਿੱਛੇ ਹਟਣ ਦੀ ਨੀਤੀ ’ਤੇ ਸਵਾਲ ਉਠਾਉਣ ਲੱਗੇ ਹਨ

ਘਾਟੀ ਦੇ ਇੱਕ ਆਗੂ ਦਾ ਕਹਿਣਾ ਹੈ ਕਿ ਇਹ ਹਿੰਸਾ ਹਾਲ ਹੀ ’ਚ ਕੇਂਦਰੀ ਮੰਤਰੀਆਂ ਦੇ ਘਾਟੀ ਦੇ ਕੀਤੇ ਗਏ ਦੌਰਿਆਂ ਦਾ ਜਵਾਬ ਹੈ ਕੇਂਦਰ ਵੱਲੋਂ ਇਨ੍ਹਾਂ ਹੱਤਿਆਵਾਂ ’ਤੇ ਖੋਖਲੀਆਂ ਸੋਗ ਸੰਵੇਦਨਾਵਾਂ ਅਤੇ ਭਰੋਸੇ ਤੋਂ ਸਿਵਾਏ ਕੁਝ ਨਹੀਂ ਕੀਤਾ ਗਿਆ ਹੈ ਇਹ ਦੱਸਦਾ ਹੈ ਕਿ ਘਾਟੀ ’ਚ ਵਿਕਾਸ, ਆਮ ਸਥਿਤੀ ਦੀ ਬਹਾਲੀ ਅਤੇ ਅੱਤਵਾਦ ਦੀ ਸਮਾਪਤੀ ਬਾਰੇ ਕਿੰਨੇ ਖੋਖਲੇ ਵਾਅਦੇ ਕੀਤੇ ਗਏ ਸਨ ਇਸ ਤੋਂ ਇਲਾਵਾ ਇਹ ਘਟਨਾਵਾਂ ਸਰਕਾਰ ਦੇ ਇਸ ਦਾਅਵੇ ਨੂੰ ਝੁਠਲਾਉਂਦੀ ਹਨ ਕਿ ਘਾਟੀ ’ਚ ਅੱਤਵਾਦ ਦਾ ਲਗਭਗ ਖਾਤਮਾ ਹੋ ਗਿਆ ਹੈ, ਉੱਥੇ ਸੁਰੱਖਿਆ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਗਈ ਹੈ ਅਤੇ ਸੂਬੇ ’ਚ ਵਿਕਾਸ ਕਾਰਜਾਂ ਨੂੰ ਗਤੀ ਮਿਲਣ ਨਾਲ ਵੱਖ-ਵੱਖ ਵਰਗਾਂ ਦੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ

ਇਨ੍ਹਾਂ ਹੱਤਿਆਵਾਂ ਨਾਲ 2019 ਤੋਂ ਬਾਅਦ ਦੀ ਉਥਲ-ਪੁਥਲ ਭਰੇ ਸਿਆਸੀ ਖਾਲੀਪਣ ਨੂੰ ਹੋਰ ਵਧਾ ਦਿੱਤਾ ਹੈ ਹੁਣ ਅੱਤਵਾਦੀ ਆਪਣੀ ਹਿੰਮਤ ਦਿਖਾ ਕੇ ਫ਼ਿਰ ਤੋਂ ਹਮਲੇ ਕਰਨ ਲੱਗ ਗਏ ਹਨ ਘਾਟੀ ’ਚ ਇਨ੍ਹਾਂ ਮੰਤਰੀਆਂ ਦੇ ਦੌਰਿਆਂ ਦੌਰਾਨ ਉਨ੍ਹਾਂ ਦੀ ਸੁਰੱਖਿਆ ਲਈ ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ ਨਾਲ ਅੱਤਵਾਦੀ ਸਮੂਹਾਂ ਨੂੰ ਆਪਣੇ ਟੀਚਿਆਂ ਤੱਕ ਪਹੁੰਚਣ ’ਚ ਸਹਾਇਤਾ ਮਿਲੀ ਅਤੇ ਉਹ ਆਪਣੀਆਂ ਫਿਰਕਾ ਪ੍ਰੇਰਿਤ ਸਾਜਿਸ਼ਾਂ ਨੂੰ ਨੂੰ ਕਾਰਜਰੂਪ ਦੇਣ ’ਚ ਸਫ਼ਲ ਹੋਏ ਇਸ ਦਾ ਨਤੀਜਾ ਇਹ ਹੋਇਆ ਕਿ ਸੁਰੱਖਿਆ ਦੇ ਘੇਰੇ ’ਚ ਵੱਸੀਆਂ ਕਸ਼ਮੀਰੀ ਪੰਡਿਤਾਂ ਦੀਆਂ ਕਲੋਨੀਆਂ ਤੋਂ ਕਸ਼ਮੀਰੀ ਪੰਡਿਤ ਵਾਪਸ ਜੰਮੂ ਪਰਤਣ ਲੱਗੇ ਹਨ ਇਨ੍ਹਾਂ ਹੱਤਿਆਵਾਂ ਦੇ ਬਾਅਦ ਇਨ੍ਹਾਂ ਲੋਕਾਂ ’ਚ ਇਹ ਡਰ ਹੋਰ ਵਧਿਆ ਹੈ ਦੇਸ਼ ਦੇ ਇੱਕੋ-ਇੱਕ ਮੁਸਲਿਮ ਬਹੁਤਾਤ ਵਾਲੇ ਸੂਬੇ ਨੂੰ ਸਬਕ ਸਿਖਾਉਣ ਦਾ ਮਨੋਵਿਗਿਆਨਕ ਭਾਵਨਾਤਮਕ ਪ੍ਰਭਾਵ ਦਿਸਣ ਲੱਗ ਗਿਆ ਹੈ

ਮੋਦੀ ਨੇ ਧਾਰਾ370 ਨੂੰ ਰੱਦ ਕਰਨ ਨੂੰ ਸਹੀ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਕਸ਼ਮੀਰ ਦਾ ਏਕੀਕਰਨ ਅੱਤਵਾਦ ਦਾ ਖ਼ਾਤਮਾ ਕਰ ਦੇਵੇਗਾ ਵੱਖਵਾਦੀ ਆਗੂ ਮੀਰਵਾਈਜ਼ ਉਮਰ ਫਾਰੂਖ ਦਾ ਕਹਿਣਾ ਹੈ ਕਿ ਜਦੋਂ ਫੌਜੀਕਰਨ ਇੱੱਕ ਸੂਬਾ ਨੀਤੀ ਦੇ ਰੂਪ ’ਚ ਅਪਣਾਇਆ ਜਾਂਦਾ ਹੈ ਤਾਂ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੰਰਘਸ਼ ’ਚ ਮਨੁੱਖੀ ਜੀਵਨ ਦਾ ਨੁਕਸਾਨ ਉਸ ਦਾ ਨਤੀਜਾ ਹੁੰਦਾ ਹੈ ਇਸ ਲਈ ਸੰਘਰਸ਼ ਹੱਲ ਦਾ ਰਸਤਾ ਅਪਣਾਇਆ ਜਾਣਾ ਚਾਹੀਦਾ ਹੈ ਕਿਸੇ ਵੀ ਪੀੜਤ ਨੂੰ ਹਾਲੇ ਧਾਰਮਿਕ ਸ਼ੀਸ਼ੇ ਨਾਲ ਨਹੀਂ ਦੇਖਿਆ ਗਿਆ ਹੈ ਅਤੇ ਹੁਣ ਤੱਕ ਇੱਥੋਂ 50 ਪਰਿਵਾਰ ਚਲੇ ਗਏ ਹਨ ਜੰਮੂ ਅਤੇ ਲੱਦਾਖ ’ਚ ਵੀ ਲੋਕਾਂ ’ਚ ਨਰਾਜ਼ਗੀ ਦਿਖਾਈ ਦੇਣ ਲੱਗੀ ਹੈ ਜੰਮੂ ਦੇ ਵਪਾਰੀਆਂ ਨੇ ਹਾਲ ਹੀ ’ਚ ਕੇਂਦਰ ਅਤੇ ਸੂਬਾ ਪ੍ਰਸ਼ਾਸਨ ਦੀਆਂ ਨੀਤੀਆਂ ਅਤੇ ਕੰਮਾਂ ਖਿਲਾਫ਼ ਹੜਤਾਲ ਕੀਤੀ ਹੈ ਬੌਧ ਬਹੁਤਾਤ ਵਾਲਾ ਲੱਦਾਖ ਵੀ ਆਪਣੀ ਅਣਦੇਖੀ ਦੀ ਸ਼ਿਕਾਇਤ ਕਰ ਰਿਹਾ ਹੈ ਲੱਦਾਖ ਹੁਣ ਪੂਰਨ ਸੂਬੇ ਦੇ ਦਰਜੇ ਦੀ ਮੰਗ ਕਰ ਰਿਹਾ ਹੈ

ਤਿੰਨਾਂ ਖੇਤਰਾਂ ’ਚ ਇਸ ਤਰ੍ਹਾਂ ਦੀ ਨਰਾਜ਼ਗੀ ਇਸ ਗੱਲ ਦਾ ਸੰਕੇਤ ਹੈ ਕਿ ਅਗਸਤ 2019 ’ਚ ਐਨਡੀਏ ਸਰਕਾਰ ਵੱਲੋਂ ਧਾਰਾ 370 ਨੂੰ ਰੱਦ ਕਰਨ ਦੇ ਸਕਾਰਾਤਮਕ ਨਤੀਜੇ ਨਹੀਂ ਮਿਲੇ ਹਨ ਅਤੇ ਜ਼ਮੀਨੀ ਪੱਧਰ ’ਤੇ ਇਸ ਦਾ ਕੋਈ ਲਾਭ ਨਹੀਂ ਮਿਲਿਆ ਹੈ ਹਲਕਾਬੰਦੀ ਕਮਿਸ਼ਨ ਨੂੰ ਸਮਾਪਤ ਕਰਨ, ਵਿਧਾਨ ਸਭਾ ਚੋਣਾਂ ਕਰਵਾਉਣ ਅਤੇ ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜ਼ਾ ਬਹਾਲ ਕਰਨ ’ਚ ਜਿੰਨੀ ਦੇਰੀ ਹੋਵੇਗੀ ਇਸ ਦਾ ਸੁਰੱਖਿਆ ਅਤੇ ਸਿਆਸੀ ਦੋਵਾਂ ਨਜ਼ਰੀਆਂ ਤੋਂ ਜਿਆਦਾ ਖਤਰਾ ਹੋਵੇਗਾ ਚੋਣਾਂ ਤੋਂ ਬਾਅਦ ਹੇਰਾਫ਼ੇਰੀ ਕਰਕੇ ਬਦਲਵੀਆਂ ਕਠਪੁਤਲੀਆਂ ਨੂੰ ਸੱਤਾ ’ਚ ਲਿਆਉਣ ਲਈ ਬੇਲੋੜੇ ਨਤੀਜੇ ਸਭ ਨੇ ਦੇਖੇ ਹਨ ਇੱਕ ਸੁਰੱਖਿਆ ਮਾਹਿਰ ਅਨੁਸਾਰ ਇਸ ਤਰ੍ਹਾਂ ਦੇ ਯਤਨਾ ਦੇ ਉਲਟੇ ਨਤੀਜੇ ਮਿਲਦੇ ਹਨ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ’ਚ 1990 ਦੀ ਸਥਿਤੀ ਨਹੀਂ ਆਵੇਗੀ

ਇਸ ਸੰਘਰਸ਼ ਦੇ ਹੱਲ ਲਈ ਇੱਕ ਠੋਸ ਰਣਨੀਤੀ ਦੀ ਲੋੜ ਹੈ ਕੇਂਦਰ ਸਰਕਾਰ ਨੂੰ ਅਤੀਵਾਦ, ਅੱਤਵਾਦ ਅਤੇ ਵੱਖਵਾਦ ਦੇ ਸਰੋਤਾਂ ਨੂੰ ਖ਼ਤਮ ਕਰਨਾ ਹੋਵੇਗਾ, ਘਾਟੀ ’ਚ ਪਾਕਿਸਤਾਨ ਦੇ ਪ੍ਰਭਾਵ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਕਸ਼ਮੀਰੀਆਂ ਨੂੰ ਭਾਰਤ ਨਾਲ ਜੋੜਨਾ ਹੋਵੇਗਾ ਮੋਦੀ ਨੂੰ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੋਈ ਕਸਰ ਨਹੀਂ ਛੱਡਣੀ ਹੋਵੇਗੀ ਕੰਮ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਜੰਮੂ-ਕਸ਼ਮੀਰ ਅਤੇ ਦਿੱਲੀ ਵਿਚਕਾਰ ਵਿਸ਼ਵਾਸ ਵਧਾਉਣ ਲਈ ਮੋਦੀ ਸਰਕਾਰ ਨੂੰ ਅਗਵਾਈ ਕਰਨੀ ਪਵੇਗੀ ਅਤੇ ਇਸ ਦਾ ਮਕਸਦ ਨਵਾਂ ਜੰਮੂ-ਕਸ਼ਮੀਰ ਹੋਣਾ ਚਾਹੀਦਾ ਹੈ ਆਖ਼ਰ ਉਨ੍ਹਾਂ ਨੂੰ ਕਸ਼ਮੀਰੀਆਂ ਦੇ ਦਿਲਾਂ ਨੂੰ ਜਿੱਤਣਾ ਹੋਵੇਗਾ ਕਿਉਂਕਿ ਜੰਗ ਦੀ ਸ਼ੁਰੂਆਤ ਵਿਅਕਤੀ ਦੇ ਦਿਲੋਂ ਹੁੰਦੀ ਹੈ ਅਤੇ ਵਿਅਕਤੀ ਦੇ ਦਿਲੋਂ ਹੀ ਸ਼ਾਂਤੀ ਸਥਾਪਨਾ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ
ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ