Breaking News

ਵਿਰਾਟ ਇੱਕ ਰੋਜ਼ਾ ‘ਚ ਅੱਵਲ,ਭਾਰਤ ਕੋਲ ਅੱਵਲ ਬਣਨ ਦਾ ਮੌਕਾ

ਏਜੰਸੀ, ਦੁਬਈ, 25 ਜੂਨ

ਇੰਗਲੈਂਡ ਨੂੰ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ‘ਚ ਮਿਲੀ 5-0 ਦੀ ਕਲੀਨ ਸਵੀਪ ਦੀ ਬਦੌਲਤ ਉਸਦੇ ਕ੍ਰਿਕਟਰਾਂ ਜਾਨੀ ਬੇਰੇਸਟੋ, ਜੋਸ ਬਟਲਰ, ਜੇਸਨ ਰਾਏ ਨੂੰ ਆਈ.ਸੀ.ਸੀ. ਦੀ ਜਾਰੀ ਤਾਜ਼ਾ ਇੱਕ ਰੋਜ਼ਾ ਰੈਂਕਿੰਗ ‘ਚ ਫ਼ਾਇਦਾ ਮਿਲਿਆ ਹੈ ਜਦੋਂਕਿ ਇੰਗਲੈਂਡ ਦੌਰੇ ਲਈ ਪਹੁੰਚੇ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰੋਜ਼ਾ ‘ਚ ਅੱਵਲ ਬੱਲੇਬਾਜ਼ ਬਰਕਰਾਰ ਹਨ
ਆਈ.ਸੀ.ਸੀ. ਦੀ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ‘ਚ ਵਿਰਾਟ ਆਪਣੇ 909 ਰੇਟਿੰਗ ਅੰਕਾਂ ਨਾਲ ਸਿਖ਼ਰ ‘ਤੇ ਬਰਕਰਾਰ ਹੈ ਜਦੋਂਕਿ ਸ਼ਿਖਰ ਧਵਨ ਇੱਕ ਸਥਾਨ ਦੇ ਫਾਇਦੇ ਨਾਲ 11ਵੇਂ ਤੋਂ 10ਵੇਂ ਨੰਬਰ ‘ਤੇ ਆ ਗਿਆ ਹੈ ਅਤੇ ਚੋਟੀ ਦੇ 10 ‘ਚ ਸ਼ਾਮਲ ਹੋ ਗਿਆ ਹੈ ਰੋਹਿਤ ਸ਼ਰਮਾ ਆਪਣੇ ਚੌਥੇ ਸਥਾਨ ‘ਤੇ ਬਰਕਰਾਰ ਹੈ ਉੱਥੈ ਇੱਕ ਰੋਜ਼ਾ ਗੇਂਦਬਾਜ਼ਾਂ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਿਰੇ ‘ਤੇ ਬਣਿਆ ਹੋਇਆ ਹੈ ਯੁਜਵਿੰਦਰ ਚਹਿਲ ਨੂੰ ਵੀ ਇੱਕ ਸਥਾਨ ਦਾ ਫ਼ਾਇਦਾ ਹੋਇਆ ਹੈ ਅਤੇ ਹੁਣ ਉਹ ਇੰਗਲੈਂਡ ਦੇ ਆਦਿਲ ਰਸ਼ੀਦ ਦੇ ਨਾਲ ਸਾਂਝੇ ਅੱਠਵੇਂ ਨੰਬਰ ‘ਤੇ ਆ ਗਿਆ ਹੈ ਬਟਲਰ ਦੋ ਸਥਾਨ ਉੱਠ ਕੇ 16ਵੇਂ ਅਤੇ ਜੇਸਨ ਰਾਏ ਤਿੰਨ ਸਥਾਨ ਦੇ ਫਾਇਦੇ ਨਾਲ 20ਵੇਂ ਨੰਬਰ ‘ਤੇ ਆ ਗਿਆ ਹੈ

 
ਇੱਕ ਰੋਜ਼ਾ ਟੀਮ ਰੈਂਕਿੰਗ ‘ਚ ਇੰਗਲੈਂਡ ਨੂੰ ਆਸਟਰੇਲੀਆ ਵਿਰੁੱਧ ਕਲੀਨ ਸਵੀਪ ਦਾ ਫ਼ਾਇਦਾ ਹੋਇਆ ਹੈ ਅਤੇ ਉਹ ਤਿੰਨ ਅੰਕ ਹੋਰ ਲੈ ਕੇ ਪਹਿਲੇ ਸਥਾਨ ‘ਤੇ 126 ਅੰਕਾਂ ਨਾਲ ਮਜ਼ਬੂਤ ਹੋਈ ਹੈ ਜਦੋਂਕਿ ਭਾਰਤ 122 ਅੰਕਾਂ ਨਾਲ ਦੂਸਰੇ ਨੰਬਰ ‘ਤੇ ਹੈ ਭਾਰਤ ਅਤੇ ਇੰਗਲੈਂਡ ਦਰਮਿਆਨ 12 ਤੋਂ 17 ਜੁਲਾਈ ਤੱਕ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਹੋਣੀ ਹੈ ਇੰਗਲੈਂਡ ਜੇਕਰ 2-1 ਨਾਲ ਭਾਰਤ ਤੋਂ ਹਾਰਦਾ ਹੈ ਤਾਂ ਵੀ ਉਹ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਰਹੇਗਾ ਪਰ ਮਹਿਮਾਨ ਟੀਮ ਦੇ 3-0 ਨਾਲ ਜਿੱਤਣ ‘ਤੇ ਭਾਰਤ ਸਿਖ਼ਰ ਦੀ ਟੀਮ ਬਣ ਜਾਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

 

ਪ੍ਰਸਿੱਧ ਖਬਰਾਂ

To Top