Breaking News

ਵਿਰਾਟ ਕਰੇਗਾ ਸਾਬਤ ਕਿਉਂ ਕਿਹਾ ਜਾਂਦਾ ਹੈ ਸ੍ਰੇਸ਼ਠ: ਸ਼ਾਸਤਰੀ

ਬਰਤਾਨਵੀ ਜਨਤਾ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀ ਕਿਉਂ ਹਨ

ਲੰਦਨ, 30 ਜੁਲਾਈ। 
ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਦੇ ਮੁਤਾਬਕ ਪਿਛਲੇ 4 ਸਾਲ ਦੀ ਸਫ਼ਲਤਾ ਨੇ ਕਪਤਾਨ ਵਿਰਾਟ ਕੋਹਲੀ ਦੀ ਮਾਨਸਿਕਤਾ ਪੂਰੀ ਤਰ੍ਹਾ ਬਦਲ ਦਿੱਤੀ ਹੈ ਅਗਲੀ ਟੈਸਟ ਲੜੀ ‘ਚ ਉਹ ਬਰਤਾਨੀਆ ਦੀ ਜਨਤਾ ਨੂੰ ਦਿਖਾਉਣਾ ਚਾਹੁਣਗੇ ਕਿ ਉਹਨਾਂ ਨੂੰ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਚ ਕਿਉਂ ਗਿਣਿਆ ਜਾਂਦਾ ਹੈ ਕੋਹਲੀ ਦਾ ਪਿਛਲਾ ਇੰਗਲੈਂਡ ਦੌਰਾ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਜਿੱਥੇ ਉਹਨਾਂ ਪੰਜ ਟੈਸਟ ਮੈਚਾਂ ‘ਚ 13.50 ਦੀ ਔਸਤ ਨਾਲ 1,8,25, 0, 39, 28, 0,7,6 ਅਤੇ 20 ਦੌੜਾਂ ਦੀ ਪਾਰੀ ਖੇਡੀ ਸੀ

 

ਵਿਰਾਟ ਹਮਲਾਵਰ ਹੀ ਖੇਡਣਗੇ

ਪਰ ਇਸ ਤੋਂ ਬਾਅਦ ਵਿਰਾਟ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ ਬਣ ਕੇ ਉੱਭਰੇ ਹਨ ਸ਼ਾਸਤਰੀ ਨੇ ਈਐਸਪੀਐਨ ਕ੍ਰਿਕਇੰਫੋ ਨੂੰ ਕਿਹਾ ਕਿ ਕੋਹਲੀ ਦੇ ਰਿਕਾਰਡ ਨੂੰ ਦੇਖੋ ਮੈਨੂੰ ਇਹ ਦੱਸਣ ਦੀ ਜਰੂਰਤ ਨਹੀਂ ਕਿ ਪਿਛਲੇ ਚਾਰ ਸਾਲ ‘ਚ ਉਹਨਾਂ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਸੀਂ ਮਾਨਸਿਕ ਤੌਰ ‘ਤੇ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਤਿਆਰ ਰਹਿੰਦੇ ਹੋ ਉਹਨਾਂ ਕਿਹਾ ਕਿ ਹਾਂ ਚਾਰ ਸਾਲ ਪਹਿਲਾਂ  ਜਦੋਂ ਉਹ ਇੱਥੇ ਆਏ ਸਨ ਤਾਂ ਉਹਨਾਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ ਪਰ ਚਾਰ ਸਾਲ ਬਾਅਦ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀਆਂ ਵਿੱਚੋਂ ਇੱਕ ਹਨ ਉਹ ਬਰਤਾਨਵੀ ਜਨਤਾ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀ ਕਿਉਂ ਹਨ ਸ਼ਾਸਤਰੀ ਨੇ ਕਿਹਾ ਕਿ ਉਹ ਹਮਲਾਵਰ ਕ੍ਰਿਕਟ ਖੇਡਣ ‘ਚ ਵਿਸ਼ਵਾਸ ਰੱਖਦੇ ਹਨ ਜੋ ਇੰਗਲੈਂਡ ਜਿਹੇ ਮੁਸ਼ਕਲ ਦੌਰੇ ‘ਤੇ ਸਿਰੇ ‘ਤੇ ਆਉਣ ਲਈ ਜਰੂਰੀ ਹੈ

 

ਮੈਚ ਡਰਾਅ ਕਰਨ ਅਤੇ ਗਿਣਤੀ ਵਧਾਉਣ ਨਹੀਂ ਆਏ

ਕੋਚ ਨੇ ਕਿਹਾ ਕਿ ਅਸੀਂ ਇੱਥੇ ਮੈਚ ਡਰਾਅ ਕਰਨ ਅਤੇ ਗਿਣਤੀ ਵਧਾਉਣ ਨਹੀਂ ਆਏ ਹਾਂ ਅਸੀਂ ਹਰ ਮੈਚ ਨੂੰ ਜਿੱਤਣ ਲਈ ਖੇਡਦੇ ਹਾਂ ਜੇਕਰ ਜਿੱਤਣ ਦੀ ਕੋਸ਼ਿਸ਼ ‘ਚ ਹਾਰ ਗਏ ਤਾਂ ਇਹ ਖ਼ਰਾਬ ਕਿਸਮਤ ਹੋਵੇਗੀ ਸਾਨੂੰ ਖ਼ੁਸ਼ੀ ਹੋਵੇਗੀ,ਜੇਕਰ ਅਸੀਂ ਹਾਰਨ ਤੋਂ ਜ਼ਿਆਦਾ ਜਿੱਤ ਆਪਣੇ ਨਾਂਅ ਕਰ ਸਕੇ ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਡੇ ਕੋਲ ਵਿਦੇਸ਼ ‘ਚ ਦੌਰਾ ਕਰਨ ਵਾਲੀ ਸਭ ਤੋਂ ਚੰਗੀਆਂ ਟੀਮਾਂ ਚੋਂ ਇੱਕ ਬਣਨ ਦੀ ਸਮਰੱਥਾ ਹੈ ਫਿਲਹਾਲ ਦੁਨੀਆਂ ‘ਚ ਕੋਈ ਵੀ ਟੀਮ ਅਜਿਹੀ ਨਹੀਂ ਹੈ ਜੋ ਬਾਹਰ ਜਾ ਕੇ ਚੰਗਾ ਪ੍ਰਦਰਸ਼ਨ ਕਰ ਰਹੀ ਹੋਵੇ ਤੁਸੀਂ ਦੇਖ ਸਕਦੇ ਹੋ ਕੇ ਦੱਖਣੀ ਅਫ਼ਰੀਕਾ ਦਾ ਸ਼੍ਰੀਲੰਕਾ ‘ਚ ਕੀ ਹਾਲ ਹੋਇਆ ਅਸੀਂ ਇਸ ਦੌਰੇ ‘ਤੇ ਇੰਗਲੈਂਡ ‘ਚ ਸਾਡਾ ਸਕੋਰਲਾਈਨ ਜਾਣਦੇ ਹਾਂ (2011 ‘ਚ 4-0) ਅਤੇ 2014 ‘ਚ 3-1 ) ਅਸੀਂ ਉਸ ਤੋਂ ਬਿਹਤਰ ਕਰਨਾ ਚਾਹੁੰਦੇ ਹਾਂ

ਪੁਜਾਰਾ ਦਾ ਕੀਤਾ ਬਚਾਅ

ਸ਼ਾਸਤਰੀ ਨੇ ਲੈਅ ਤੋਂ ਬਾਹਰ ਚੱਲ ਰਹੇ ਚੇਤੇਸ਼ਵਰ ਪੁਜਾਰਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਭਾਰਤੀ ਟੀਮ ‘ਚ ਪੁਜਾਰਾ ਦੀ ਨੰਬਰ 3 ਦੀ ਜਗ੍ਹਾ ਕਾਫੀ ਅਹਿਮ ਹੈ ਅਤੇ ਉਹ ਕਾਫ਼ੀ ਤਜ਼ਰਬੇਕਾਰ ਖਿਡਾਰੀ ਹਨ ਉਹ ਵੱਡੇ ਸਕੋਰ ਤੋਂ ਇੱਕ ਪਾਰੀ ਦੂਰ ਹਨ ਉਹਨਾਂ ਨੂੰ ਕ੍ਰੀਜ਼ ‘ਤੇ ਸਮਾਂ ਬਿਤਾਉਣ ਦੀ ਜ਼ਰੂਰਤ ਹੈ ਜੇਕਰ ਉਹ 60-70 ਦੌੜਾਂ ਬਣਾ ਲੈਂਦੇ ਹਨ ਤਾਂ ਉਹਨਾਂ ਦਾ ਮਿਜਾਜ ਪੂਰੀ ਤਰ੍ਹਾਂ ਬਦਲ ਜਾਵੇਗਾ ਮੇਰਾ ਕੰਮ ਇਹ ਪੱਕਾ ਕਰਨਾ ਹੈ ਕਿ ਉਹਨਾਂ ਦੀ ਸੋਚ ਇਸ ਦਿਸ਼ਾ ‘ਚ ਅੱਗੇ ਵਧੇ

ਅਸੀਂ ਪਾਵਾਂਗੇ ਹੈਰਾਨੀ ‘ਚ

ਲੋਕੇਸ਼ ਰਾਹੁਲ ਦੀ ਭੂਮਿਕਾ ‘ਤੇ ਸ਼ਾਸਤਰੀ ਨੇ ਕਿਹਾ ਕਿ ਉਹ ਟੈਸਟ ਲੜੀ ‘ਚ ਹੈਰਾਨੀ ਭਰੇ ਫ਼ੈਸਲੇ ਲੈ ਸਕਦੇ ਹਨ ਉਹਨਾਂ ਕਿਹਾ ਕਿ ਰਾਹੁਲ ਦੀ ਚੋਣ ਤੀਸਰੇ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਹੋਈ ਹੈ ਸਾਡਾ ਬੱਲੇਬਾਜ਼ੀ ਕ੍ਰਮ ਕੋਈ ਪੱਕਾ ਨਹੀਂ ਹੋਵੇਗਾ ਇਹ ਲਚੀਲਾ ਹੈ ਤੀਸਰਾ ਸਲਾਮੀ ਬੱਲੇਬਾਜ਼ ਪਹਿਲੇ ਚਾਰ ‘ਚ ਕਿਤੇ ਵੀ ਖੇਡ ਸਕਦਾ ਹੈ ਅਸੀਂ ਤੁਹਾਨੂੰ ਕਈ ਵਾਰ ਹੈਰਾਨੀ ‘ਚ ਪਾਵਾਂਗੇ

ਭੁਵਨੇਸ਼ਵਰ-ਬੁਮਰਾਹ ਹੁੰਦੇ ਤਾਂ ਚੋਣ ਕਰਨੀ ਸੀ ਮੁਸ਼ਕਲ

ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੀ ਗੈਰਮੌਜ਼ੂਦਗੀ ‘ਚ ਭਾਰਤੀ ਗੇਂਦਬਾਜ਼ੀ ਹਮਲੇ ਦੇ ਕਮਜ਼ੋਰ ਹੋਣ ਦੀ ਗੱਲ ‘ਤੇ ਸ਼ਾਸਤਰੀ ਨੇ ਕਿਹਾ ਕਿ ਭਾਰਤੀ ਗੇਂਦਬਾਜ਼ੀ ਧਾਰ ਉਹਨਾਂ ਕਾਰਨ ਥੋੜ੍ਹੀ ਕਮਜ਼ੋਰ ਜ਼ਰੂਰ ਹੋਈ ਹੈ ਪਰ ਸਾਡੇ ਕੋਲ ਅਜਿਹਾ ਗੇਂਦਬਾਜ਼ੀ ਹਮਲਾ ਅਜੇ ਵੀ ਹੈ ਜੋ 20 ਵਿਕਟਾਂ ਲੈਣ ਦਾ ਦਮ ਰੱਖਦਾ ਹੈ ਜੇਕਰ ਬੁਮਰਾਹ ਅਤੇ ਭੁਵਨੇਸ਼ਵਰ ਇੱਕ ਰੋਜ਼ਾ ਲੜੀ ‘ਚ ਪੂਰੀ ਤਰ੍ਹਾਂ ਫਿੱਟ ਹੁੰਦੇ ਤਾਂ ਨਤੀਜੇ ਵੱਖਰੇ ਹੁੰਦੇ ਜੇਕਰ ਦੋਵੇਂ ਪੂਰੀ ਤਰ੍ਹਾਂ ਫਿੱਟ ਹੁੰਦੇ ਤਾਂ ਟੈਸਟ ਮੈਚਾਂ ਲਈ ਟੀਮ ਦੀ ਚੋਣ ਕਰਨਾ ਮੇਰੇ ਲਈ ਮੁਸ਼ਕਲ ਹੋ ਜਾਂਦਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top