Breaking News

ਵਿਰਾਟ ਟੀਮ ਨੇ ਕਰਾਇਆ ਫੋਟੋਸ਼ੂਟ

ਟਰੇਨਿੰਗ ਸੈਸ਼ਨ ਦੀ ਫੋਟੋ ‘ਚ ਕਿਹਾ ‘ਆਹ ਹਾਲ ਹੁੰਦਾ ਗਰੁੱਪ ਟਰੇਨਿੰਗ ‘ਚ’

 
ਐਡੀਲੇਡ, 3 ਦਸੰਬਰ
ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਦੇ ਹੋਰ ਖਿਡਾਰੀਆਂ ਨੇ ਆਸਟਰੇਲੀਆ ਵਿਰੁੱਧ 6 ਦਸੰਬਰ ਤੋਂ ਐਡੀਲੇਡ ਓਵਲ ‘ਚ ਸ਼ੁਰੂ ਹੋਣ ਜਾ ਰਹੀ ਚਾਰ ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਫੋਟੋਸ਼ੂਟ ਕਰਾਇਆ ਹਾਲਾਂਕਿ ਹਮੇਸ਼ਾ ਆਪਣੀਆਂ ਤਸਵੀਰਾਂ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਸਾਂਝੀਆਂ ਕਰਨ ਵਾਲੇ ਭਾਰਤੀ ਕ੍ਰਿਕਟਰ ਇਹਨਾਂ ਤਸਵੀਰਾਂ ‘ਚ ਕਾਫ਼ੀ ਗੰਭੀਰ ਦਿਸ ਰਹੇ ਹਨ ਭਾਰਤੀ ਕਪਤਾਨ ਨੇ ਆਪਣੀ ਟਰੇਨਿੰਗ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਤੇ ਲਿਖਿਆ, ”ਅਜਿਹਾ ਹੁੰਦਾ ਹੈ ਜਦੋਂ ਤੁਸੀਂ ਗਰੁੱਪ ਸਰਕਟ ਟਰੇਨਿੰਗ ਕਰਦੇ ਹੋ”

 

 
ਵਿਰਾਟ ਅਤੇ ਟੀਮ ਦੇ ਖਿਡਾਰੀ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਪਾਰਥਿਵ ਪਟੇਲ ਸਾਰਿਆਂ ਨੇ ਇਸ ਤੋਂ ਪਹਿਲਾਂ ਸਖ਼ਤ ਟਰੇਨਿੰਗ ਅਭਿਆਸ ਵੀ ਕੀਤਾ ਭਾਰਤੀ ਟੀਮ ਪਹਿਲੀ ਵਾਰ ਵਿਰਾਟ ਦੀ ਕਪਤਾਨੀ ‘ਚ ਆਸਟਰੇਲੀਆ ‘ਚ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਖੇਡੇਗੀ
ਬੀਸੀਸੀਆਈ ਨੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ‘ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਦੇ ਹੈੱਡ ਸ਼ਾਟਸ ਤੋਂ ਸਨੈਪ ਸ਼ਾਟ ਵਿਰਾਟ ਦੀ ਤਸਵੀਰ ਦੇ ਨਾਲ ਬੀਸੀਸੀਆਈ ਨੇ ਕੈਪਸ਼ਨ ਲਿਖੀ, ‘ਫਰੇਮਡ ‘ਕਿੰਗਕੋਹਲੀ’ ਸ਼ਾਟ ਆਫ਼ ਦ ਡੇ’

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top