ਖੇਡ ਮੈਦਾਨ

ਵਾਲੀਬਾਲ: ਯੂ ਮੁੰਬਾ ਨੂੰ ਹਰਾ ਕੇ ਕਾਲੀਕਟ ਹੀਰੋਜ਼ ਫਾਈਨਲ ‘ਚ

Volleyball, Culicto, Heroes

ਚੇੱਨਈ |  ਕਾਲੀਕਟ ਹੀਰੋਜ਼ ਦੀ ਟੀਮ ਪ੍ਰੋ ਵਾਲੀਬਾਲ ਲੀਗ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ ਕਾਲੀਕਟ ਹੀਰੋਜ਼ ਨੇ ਯੂ ਮੁੰਬਾ ਨੂੰ ਸਿੱਧੇ ਸੈੱਟਾਂ ‘ਚ 3-0 (15-12, 15-9, 16-14) ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ

ਫਾਈਨਲ ‘ਚ ਉਸ ਦਾ ਸਾਹਮਣਾ ਕੋਚੀ ਬਲਿਊ ਸਪਾਇਕਰਸ ਤੇ ਚੇੱਨਈ ਸਪਾਰਟੰਸ ਦਰਮਿਆਨ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ ਕਾਲੀਕਟ ਲਈ ਕਪਤਾਨ ਜੇਰੋਮ ਵੀਨੀਤ ਨੇ 12 ਅੰਕ (10 ਸਪਾਇਕਸ ਤੋਂ ਤੇ ਦੋ ਸਰਵ ਪੁਆਇੰਟਸ) ਲਈ ਯੂ ਮੁੰਬਾ ਲਈ ਵਿਨੀਤ ਕੁਮਾਰ ਨੇ ਸੱਤ ਅੰਕ (ਸੱਤ ਸਪਾਇਕਸ ਤੋਂ ਅਤੇ ਤਿੰਨ ਬਲਾਕਸ) ਹਾਸਲ ਕੀਤੇ ਕਾਲੀਕਟ ਨੇ ਪਹਿਲੇ ਸੈੱਟ ‘ਚ 4-2 ਦਾ ਵਾਧਾ ਹਾਸਲ ਕੀਤਾ ਕਾਲੀਕਟ 8-6 ਦੇ ਫਰਕ ਨਾਲ ਟਾਈਮ ਆਊਟ ਹੋ ਗਈ ਯੂ ਮੁੰਬਾ ਨੇ ਸੁਪਰ ਪੁਆਇੰਟ ਕਾਲ ਕੀਤਾ ਤੇ ਊਸ ਨੂੰ ਪੰਕਜ ਸ਼ਰਮਾ ਦੇ ਸਪਾਇਕ ਦੀ ਮੱਦਦ ਨਾਲ ਕਨਵਰਟ ਵੀ ਕਰ ਲਿਆ ਇਸ ਤੋਂ ਬਾਅਦ ਉਸ ਨੇ 10-10 ਦੀ ਬਰਾਬਰੀ ਹਾਸਲ ਕਰ ਲਈ ਸੀ

ਕਾਲੀਕਟ ਨੇ ਸੁਪਰ ਪੁਆਇੰਟ ਕਾਲ ਕੀਤਾ ਤੇ ਸ਼ਰਮਾ ਦੀ ਗਲਤ ਸਪਾਇਕਸ ਦੇ ਚੱਲਦੇ ਉਸ ਨੂੰ ਕਨਵਰਟ ਵੀ ਕਰ ਲਿਆ ਕਾਲੀਕਟ ਦੀ ਟੀਮ ਨੇ 12-10 ਦਾ ਵਾਧਾ ਬਣਾਇਆ ਤੇ ਇਸ ਲਈ 15-12 ਨਾਲ ਪਹਿਲਾ ਸੈੱਟ ਜਿੱਤ ਲਿਆ ਦੂਜੇ ਸੈੱਟ ‘ਚ ਦੋਵੇਂ ਟੀਮਾਂ ਦਰਮਿਆਨ ਕਾਫੀ ਮੁਕਾਬਲਾ ਹੋਇਆ ਤੇ ਹਰ ਅੰਕ ਲਈ ਜਬਰਦਸਤ ਲੜਾਈ ਚੱਲ ਰਹੀ ਸੀ 4-4 ਨਾਲ ਬਰਾਬਰੀ ‘ਤੇ ਰਹਿਣ ਤੌਂ ਬਾਅਦ ਕਪਤਾਨ ਵਿਨੀਤ ਦੇ ਸਪਾਇਕਸ ਦੀ ਮੱਦਦ ਨਾਲ ਕਾਲੀਕਟ ਨੇ ਟਾਂਈਮ ਆਊਟ ਤੱਕ 8-6 ਦਾ ਵਾਧਾ ਬਣਾ ਲਿਆ ਕਾਲੀਕਟ ਦੀ ਟੀਮ ਇਸ ਤੋਂ ਬਾਅਦ ਲਗਾਤਾਰ ਅੰਕ ਲੈਂਦੀ ਰਹੀ ਤੇ ਊਸ ਨੇ ਦੂਜਾ ਸੈੱਟ ਵੀ 15-9 ਨਾਲ ਆਪਣੇ ਨਾਂਅ ਕੀਤਾ ਟੂਰਨਾਮੈਂਟ ‘ਚ ਹੁਣ ਤੱਕ ਅਜਿੱਤ ਰਹਿਣ ਵਾਲੀ ਕਾਲੀਕਟ ਨੇ 7-12 ਤੋਂ ਪੱਛੜਣ ਤੌਂ ਬਾਅਦ ਪਹਿਲਾਂ ਤਾਂ 12-12 ਨਾਲ ਬਰਾਬਰੀ ਹਾਸਲ ਕੀਤੀ ਤੇ ਫਿਰ ਊਹ 16-14 ਨਾਲ ਸੈੱਟ ਤੇ 3-0 ਨਾਲ ਮੈਚ ਜਿੱਤ ਕੇ ਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top