Breaking News

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ

Voting, Karnataka, Assembly, Elections, Today

224 ਵਿਧਾਨ ਸਭਾ ਸੀਟਾਂ, 4.98 ਕਰੋੜ ਤੋਂ ਵੱਧ ਵੋਟਰ, 2600 ਤੋਂ ਵੱਧ ਉਮੀਦਵਾਰ ਮੈਦਾਨ ‘ਚ

ਏਜੰਸੀ, ਬੰਗਲੌਰ 

ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੇ ਕੜਵਾਹਤ ਭਰੇ ਚੋਣ ਅਭਿਆਨ ਤੋਂ ਬਾਅਦ ਕੱਲ੍ਹਸ਼ਨਿੱਚਰਵਾਰ ਕਰਨਾਟਕ ‘ਚ ਤ੍ਰਿਕੋਣੇ ਮੁਕਾਬਲੇ ‘ਚ ਨਵੀਂ ਵਿਧਾਨ ਸਭਾ ਚੋਣ ਲਈ ਵੋਟਿੰਗ ਹੋਵੇਗੀ। ਜ਼ਿਆਦਾਤਰ ਸਰਵੇਖਣਾਂ ਤੇ ਓਪੀਨੀਅਨ ਪੋਲ ਅਨੁਸਾਰ ਸੱਤਾਧਾਰੀ ਕਾਂਗਰਸ ਤੇ ਭਾਜਪਾ ਸੱਤਾ ਦੇ ਦੋ ਮੁੱਖ ਦਾਅਵੇਦਾਰ ਹਨ ਜਦੋਂਕਿ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦਾ ਜਨਤਾ ਦਲ ਸੇਕੁਲਰ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦਾ ਹੈ। ਸੂਬੇ ‘ਚ 4.98 ਕਰੋੜ ਤੋਂ ਵੱਧ ਵੋਟਰ ਹਨ ਜੋ 2600 ਤੋਂ ਵੱਧ ਉਮੀਦਵਾਰਾਂ ਦਰਮਿਆਨ ਆਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ। ਇਨ੍ਹਾਂ ਵੋਟਰਾਂ ‘ਚ 2.52 ਕਰੋੜ ਤੋਂ ਵੱਧ ਪੁਰਸ਼, ਕਰੀਬ 2.44 ਔਰਤਾਂ ਤੇ 4,552 ਟਰਾਂਸਜੈਂਡਰ ਹਨ। ਚੋਣ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਸੂਬੇ ‘ਚ 55,600 ਤੋਂ ਵੱਧ ਵੋਟਰ ਕੇਂਦਰ ਬਣਾਏ ਗਏ ਹਨ। ਕੁਝ ਸਹਾਇਕ ਵੋਟਰ ਕੇਂਦਰ ਵੀ ਹੋਣਗੇ। ਅਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਕਰਨ ਲਈ 3.5 ਲੱਖ ਤੋਂ ਵੱਧ ਕਰਮਚਾਰੀ ਚੋਣ ਡਿਊਟੀ ‘ਤੇ ਹੋਣਗੇ। ਸੂਤਰਾਂ ਅਨੁਸਾਰ ਜਨਜਾਤੀ ਖੇਤਰਾਂ ‘ਚ ਕੁਝ ਵੋਟ ਕੇਂਦਰ ਸਬੰਧਿਤ ਸਥਾਨ ਦੇ ਪਾਰੰਪਰਿਕ ਰੂਪ ‘ਚ ਨਜ਼ਰ ਆਉਣਗੇ। ਪਹਿਲੀ ਵਾਰ ਕੁਝ ਚੋਣਵੇਂ ਵੋਟਰ ਕੇਂਦਰਾਂ ‘ਤੇ ਅਪਾਹਿਜ਼ ਕਰਮਚਾਰੀ ਡਿਊਟੀ ‘ਤੇ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top