ਦੇਸ਼

ਇੱਕ ਜੁਲਾਈ ਤੋਂ ਵੇਟਿੰਗ ਲਿਸਟ ਖ਼ਤਮ, ਮਿਲੇਗੀ ਕੰਫਰਮ ਟਿਕਟ

ਨਵੀਂ ਦਿੱਲੀ। ਇੱਕ ਜੁਲਾਈ ਤੋਂ ਹੀ ਭਾਰਤ ਰੇਲਵੇ ਨੇ ਸ਼ਤਾਬਦੀਲ, ਰਾਜਧਾਨੀ ਤੇ ਕਈ ਹੋਰ ਰੇਲ ਗੱਡੀਆਂ ਦੇ ਕੋਚਾਂ ਦੀ ਗਿਣਤੀ ਵਧਾਉਣ ਦਾ ਵੀ ਫ਼ੈਸਲਾ ਕੀਤਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੰਫਰਮ ਟਿਕਟ ਮਿਲ ਸਕੇ।
ਟਿਕਟ ਕੈਂਸਲ ਕਰਵਾਉਣ ‘ਤੇ ਉਸ ਦੀ ਅੱਧੀ ਕੀਮਤ ਯਾਤਰੀਆਂ ਨੂੰ ਮਿਲੇਗੀ। ਟਿਕਟ ਰੱਦ ਕਰਾਉਣ ਦਾ ਚਾਰਜ ਵੱਖ-ਵੱਖ ਕੋਚਾਂ ‘ਚ ਵੱਖੋ-ਵੱਖਰਾ ਹੋਵੇਗਾ। ਫਰਸਟ ਤੇ ਸੈਕੇਂਡ ਏਸੀ ਦਾ ਟਿਕਟ ਕੈਂਸਰ ਕਰਾਉਣ ‘ਤੇ 100 ਰੁਪਏ, ਏਸੀ ਥਰਡ ਲਈ 90 ਰੁਪਏ ਤੇ ਸਲੀਪਰ ਲਈ 60 ਰੁਪਏ ਰੱਖਿਆ ਜਾਵੇਗਾ।
ਇੱਕ ਜੁਲਾਈ ਤੋਂ ਕੋਈ ਵਿਅਕਤੀ 50 ਹਜ਼ਾਰਾਂ ਰੁਪਏ ‘ਚ ਸੱਤ ਦਿਨਾਂ ਲਈ ਕੋਚ ਬੁੱਕ ਕਰਵਾ ਸਕਦੇ ਹੋ। ਇਸ ਦੇ ਨਾਲ ਹੀ 9 ਲੱਖ ਰੁਪਏ ‘ਚ 18 ਡੱਬਿਆਂ ਦੀ ਪੂਰੀ ਰੇਲਗੱਡੀ ਬੁੱਕ ਕਰਾ ਸਕਦੇ ਹਨ। 18 ਡੱਬਿਆਂ ਤੋਂ ਜ਼ਿਆਦਾ ਕੋਚ ਦੀ ਲੋੜ ਹੋਣ ‘ਤੇ ਪ੍ਰਤੀ ਕੋਚ  50 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਪ੍ਰਸਿੱਧ ਖਬਰਾਂ

To Top