ਜਾਗੋ ਬੱਚਿਓ

ਜਾਗੋ ਬੱਚਿਓ

ਰੋਜ਼ ਸਵੇਰੇ ਜਾਗੋ ਬੱਚਿਓ,
ਉਠ ਕੇ ਸਭ ਨਹਾਉ
ਸੁਸਤੀ ਨੂੰ ਨਾ ਫੜ ਕੇ ਰੱਖੋ,
ਇਸ ਨੂੰ ਦੂਰ ਭਜਾਓ
ਮਾਤਾ-ਪਿਤਾ ਦੀ ਆਗਿਆ ਮੰਨੋ,
ਨਾ ਉਨ੍ਹਾਂ ਨੂੰ ਸਤਾਓ
ਰੋਜ਼ ਸਵੇਰੇ ਕਰਕੇ ਸਾਫ ਦੰਦਾਂ ਨੂੰ,
ਮੋਤੀਆਂ ਵਾਂਗ ਚਮਕਾਓ
ਰੋਜ਼ ਸਵੇਰੇ ਭੋਜਨ ਕਰਕੇ
ਫੇਰ ਸਕੂਲੇ ਜਾਓ
ਜੰਕ ਫੂਡ ਤੋਂ ਰਹਿਣਾ ਬਚ ਕੇ,
ਸੰਤੁਲਿਤ ਭੋਜਨ ਖਾਓ
ਇੱਕ ਘੰਟਾ ਰੋਜ਼ ਖੇਡ ਕੇ,
ਤੰਦਰੁਸਤ ਸਰੀਰ ਬਣਾਉ
ਪੜ੍ਹਨਾ ਵੀ ਹੈ ਬਹੁਤ ਜਰੂਰੀ,
ਖੇਡ-ਕੁੱਦ ਵਿੱਚ ਭੁੱਲ ਨਾ ਜਾਓ
ਹਰ ਕੰਮ ਨੂੰ ਸਮੇਂ ਸਿਰ ਕਰਕੇ,
ਬੱਚਿਓ ਮਹਾਨ ਬਣ ਜਾਓ
ਮਾਸਟਰ ਕੁਲਦੀਪ ਸਿੰਘ, ਦੁਤਾਲ, ਪਟਿਆਲਾ
ਮੋ. 80540-42982

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ