ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ

ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ

ਨਰਮਾ ਪੰਜਾਬ ਵਿੱਚ ਖਾਸ ਕਰਕੇ ਦੱਖਣ-ਪੱਛਮੀ ਪੱਟੀ ਵਿੱਚ ਸਾਉਣੀ ਦੀ ਇੱਕ ਮਹੱਤਵਪੂਰਨ ਫਸ਼ਲ ਹੈ ਇਸ ਨੂੰ ਸਾਲ 2012- 13 ‘ਚ ਤਕਰੀਬਨ 481 ਹਜ਼ਾਰ ਹੈਕਟਰ ਰਕਬੇ ‘ਤੇ ਬੀਜਿਆ ਗਿਆ, ਜਿਸ ਤੋਂ 1627 ਹਜ਼ਾਰ ਗੰਢਾਂ ਪ੍ਰਾਪਤ ਹੋਈਆਂ ਤੇ ਰੂੰ ਦਾ ਔਸਤ ਝਾੜ 575 ਕਿੱਲੋ ਪ੍ਰਤੀ ਹੈਕਟਰ ਰਿਹਾ ਨਰਮੇ ਦੀ ਫ਼ਸਲ ਕਿਸਮਾਂ, ਬਾਰਸ਼, ਮੌਸਮ ਤੇ ਮਿੱਟੀ-ਪਾਣੀ ਦੇ ਅਧਾਰ ‘ਤੇ ਪੱਕਣ ਲਈ ਤਕਰੀਬਨ 165-180 ਦਿਨ ਲੈਂਦੀ ਹੈ ਭਾਰੀਆਂ ਜ਼ਮੀਨਾਂ ‘ਚ ਨਰਮੇ ਦੀ ਕਾਸ਼ਤ ਕਰਨ ਨਾਲ ਜਾਂ ਜਿਆਦਾ ਬਾਰਸ਼ਾਂ ਹੋਣ ਕਾਰਨ ਕਿਸਾਨਾਂ ਨੂੰ ਅਕਸਰ ਫ਼ਸਲ ਦੇ ਜ਼ਿਆਦਾ ਵਧਣ ਦੀ ਸਮੱਸਿਆ ਆ ਜਾਂਦੀ ਹੈ।

Ways to deciduous crop and increase yield during cotton picking

ਇਸ ਨਾਲ ਦੋ ਤਰ੍ਹਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਹੁੰਦਾ ਹੈ ਪਹਿਲਾ, ਜ਼ਿਆਦਾ ਪਤਰਾਲ ਹੋਣ ਕਰਕੇ ਬੁਟੇ ਦੇ ਹੇਠਲੇ ਹਿੱਸਿਆਂ ‘ਚ ਲੋੜੀਂਦੀ ਧੁੱਪ/ਰੌਸ਼ਨੀ ਆਦਿ ਨਹੀਂ ਮਿਲਦੀ ਇਸ ਕਾਰਨ ਬੁਟਿਆਂ ਦੇ ਹੇਠਲੇ ਪਾਸੇ ਲੱਗੇ ਟੀਂਡੇ ਗਲ਼ ਜਾਂਦੇ ਹਨ ਤੇ ਝਾੜ ਘਟਾਉਣ ਦਾ ਸਬੱਬ ਬਣਦੇ ਹਨ। ਇਸ ਤੋਂ ਬਿਨਾ ਟੀਂਡਿਆਂ ਦੀ ਖਿੜਾਈ ਲੇਟ ਹੋਣ ਕਰਕੇ ਕਣਕ ਦੀ ਬਿਜਾਈ ਅਕਸਰ ਹੀ ਲੇਟ ਹੋ ਜਾਂਦੀ ਹੈ, ਜਿਸ ਨਾਲ ਕਣਕ ਦੇ ਝਾੜ ‘ਤੇ ਮਾੜਾ ਅਸਰ ਪੈਂਦਾ ਹੈ ਇਨ੍ਹਾਂ ਸਮੱਸਿਆਵਾਂ ਦੇ ਹੱਲ ਵਜੋਂ ਨਰਮੇ ਦੇ ਪੱਤੇ ਝਾੜਨ ਲਈ 500 ਮਿਲੀਲੀਟਰ ਈਥਰਲ 39 ਪ੍ਰਤੀਸ਼ਤ (ਈਥੋਫੋਨ 39 ਪ੍ਰਤੀਸ਼ਤ) ਪ੍ਰਤੀ ਏਕੜ ਨੂੰ 100 ਲੀਟਰ ਪਾਣੀ ‘ਚ ਘੋਲਣ ਮਗਰੋਂ ਤਕਰੀਬਨ 70 ਫੀਸਦੀ ਟੀਂਡਿਆਂ ਦੇ ਖਿੜਨ ਉਪਰੰਤ ਜਾਂ ਅਕਤੂਬਰ ਦੇ ਆਖ਼ਰੀ ਹਫ਼ਤੇ ‘ਚ ਸਪਰੇਅ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

ਇਸ ਸਪਰੇਅ ਨਾਲ 80-90 ਫੀਸਦੀ ਪੱਤੇ ਇੱਕ ਹਫ਼ਤੇ ਬਾਅਦ ਹੀ ਝੜ ਜਾਂਦੇ ਹਨ, ਜਿਸ ਨਾਲ ਟੀਂਡੇ ਅਗੇਤੇ ਅਤੇ ਇੱਕਸਾਰ ਖਿੜਦੇ ਹਨ ਅਜਿਹਾ ਕਰਨ ਨਾਲ ਜਿੱਥੇ ਖੇਤ 8-12 ਦਿਨ ਅਗੇਤਾ ਖਾਲੀ ਹੋ ਜਾਂਦਾ ਹੈ । ਉੱਥੇ ਨਾਲ ਹੀ ਉਪਜ ਦੇ ਵਿੱਚ ਵੀ ਵਾਧਾ ਹੁੰਦਾ ਹੈ ਪੱਤੀ ਘੱਟ ਹੋਣ ਕਰਕੇ ਚੁਣੀ ਹੋਈ ਉਪਜ ਦੀ ਚੰਗੀ ਗੁਣਵੱਤਾ ਕਰਕੇ ਮੰਡੀ ‘ਚ ਵਧੀਆ ਕੀਮਤ ਮਿਲਣ ਵਿੱਚ ਸਹਾਈ ਹੁੰਦੀ ਹੈ ਕਣਕ ਦੀ ਸਮੇਂ ਸਿਰ ਬਿਜਾਈ ਵੀ ਯਕੀਨੀ ਬਣਦੀ ਹੈ ਕਿਸੇ ਵੀ ਲੁੱਟ ਤੋਂ ਬਚਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਖਰੀਦੀ ਵਸਤੂ ਦਾ ਬਿੱਲ ਜ਼ਰੁਰ ਲੈਣ ਅਤੇ ਸਾਂਭ ਕੇ ਰੱਖਣ। ਇਸ ਨਾਲ ਜਿੱਥੇ ਉਨ੍ਹਾਂ ਨੂੰ ਵਧੀਆ ਕੁਆਲਿਟੀ ਸਹੀ ਰੇਟ ‘ਤੇ ਮਿਲੇਗੀ, ਉੱਥੇ ਨਾਲ ਹੀ ਮਿਆਰੇ ਉਤਪਾਦ ਨਾ ਹੋਣ ਦੀ ਸੂਰਤ ਵਿੱਚ ਸਬੰਧਿਤ ਡੀਲਰ ਵਿਰੋਧ ਯੋਗ ਕਰਵਾਈ ਕੀਤੀ ਜਾਵੇਗੀ ਜਾ ਸਕਦੀ ਹੈ।

ਧੰਨਵਾਦ ਸਹਿਤ, ਚੰਗੀ ਖੇਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.