Breaking News

ਡਬਲਿਊਸੀਏਆਈ ਛੇਤੀ ਕਰਾਵੇਗਾ ਭਾਰਤੀ ਮਹਿਲਾਵਾਂ ਲਈ ਕ੍ਰਿਕਟ ਟੂਰਨਾਮੈਂਟ

Wcai, Women, Indian, Cricket, Tournament

ਏਜੰਸੀ, ਨਵੀਂ ਦਿੱਲੀ

ਭਾਰਤੀ ਮਹਿਲਾ ਕ੍ਰਿਕਟਰਾਂ ਦੇ ਹੁਣ ਚੰਗੇ ਦਿਨ ਆਉਣ ਵਾਲੇ ਹਨ ਆਈ.ਪੀ.ਐਲ. ਦੀ ਤਰਜ਼ ‘ਤੇ ਨੁਮਾਇਸ਼ੀ ਮੈਚ ਦੇ ਐਲਾਨ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਐਸੋਸੀਏਸ਼ਨ (ਡਬਲਿਊ.ਸੀ.ਏ.ਆਈ.) ਨੇ ਛੇਤੀ ਹੀ ਰਾਜਧਾਨੀ ‘ਚ ਮਹਿਲਾਵਾਂ ਦਾ ਇੱਕ ਕ੍ਰਿਕਟ ਟੂਰਨਾਮੈਂਟ ਕਰਾਉਣ ਦੀ ਇੱਛਾ ਪ੍ਰਗਟ ਕੀਤੀ ਹੈ

ਐਸੋਸੀਏਸ਼ਨ ਦੀ ਮੁਖੀ ਰਾਣੀ ਸ਼ਰਮਾ ਨੇ ਕਿਹਾ ਹੈ ਕਿ ਉਹ ਹੇਠਲੇ ਪੱਧਰ ‘ਤੇ ਮਹਿਲਾ ਕ੍ਰਿਕਟਰਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਰਾਜਧਾਨੀ ‘ਚ ਮਹਿਲਾਵਾਂ ਦਾ ਇੱਕ ਕ੍ਰਿਕਟ ਟੂਰਨਾਮੈਂਟ ਕਰਾਉਣਗੀਆਂ ਅਤੇ ਉਹਨਾਂ ਨੂੰ ਇਸ ਬਾਰੇ ਕਈ ਸਾਬਕਾ ਮਹਿਲਾ ਕ੍ਰਿਕਟਰਾਂ ਨੇ ਸਾਥ ਦੇਣ ਦਾ ਭਰੋਸਾ ਦਿੱਤਾ ਹੈ ਰਾਣੀ ਸ਼ਰਮਾ ਨੇ ਕਿਹਾ ਕਿ ਉਸਦੀ ਐਸੋਸੀਏਸ਼ਨ ਦਾ ਗਠਨ 1973 ‘ਚ ਪਹਿਲੇ ਵਿਸ਼ਵ ਕੱਪ ਦੇ ਆਯੋਜਨ ਸਾਲ ਵਿੱਚ ਕੀਤਾ ਗਿਆ ਸੀ ਅਤੇ ਪੰਜ ਸਾਲ ਬਾਅਦ ਉਸਨੂੰ ਮਾਨਤਾ ਮਿਲਦੇ ਹੀ ਭਾਰਤ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ ਉਸ ਸਮੇਂ ਉਹਨਾਂ ਮਹਿਲਾ ਕ੍ਰਿਕਟਰਾਂ ਲਈ ਇੱਕ ਵੱਡਾ ਸੁਪਨਾ ਦੇਖਿਆ ਸੀ, ਉਹ ਹੁਣ ਮੰਗਲਵਾਰ ਨੂੰ ਹੋਣ ਵਾਲੇ ਨੁਮਾਇਸ਼ੀ ਮੈਚ ਦੇ ਰਾਹੀਂ ਪੂਰਾ ਹੁੰਦਾ ਦਿਸ ਰਿਹਾ ਹੈ ਜਰੂਰਤ ਮਹਿਲਾ ਕ੍ਰਿਕਟਰਾਂ ਨੂੰ ਲਗਾਤਾਰ ਐਕਸਪੋਜ਼ ਦੇਣ ਦੀ ਹੈ ਅਤੇ ਉਹ ਦੇਸ਼ ਭਰ ਦੀਆਂ ਵਿਦਿਆਰਥਣ ਖਿਡਾਰੀਆਂ ਨੂੰ ਲਗਾਤਾਰ ਖੇਡਣ ਦਾ ਮੌਕਾ ਦੇਣ ਤੋਂ ਪਿੱਛੇ ਨਹੀਂ ਰਹਿਣਗੀਆਂ ਉਹਨਾਂ ਕਿਹਾ ਕਿ ਟੂਰਨਾਮੈਂਟ ਕਰਾਉਣ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ ਉਹਨਾਂ ਦੇਸ਼ ਵਿੱਚ ਮਹਿਲਾ ਕ੍ਰਿਕਟਰਾਂ ਦੀ ਵਧਦੀ ਗਿਣਤੀ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਉਹਨਾ ਦੀ ਐਸੋਸੀਏਸ਼ਨ ਨਾਲ ਜੁੜੀਆਂ ਖਿਡਾਰਨਾਂ ਦੀ ਗਿਣਤੀ ਤਕਰੀਬਨ 3500 ਸੀ ਜੋ ਇਸ ਸਾਲ ਦੇ ਅੰਤ ਤੱਕ ਦਸ ਹਜਾਰ ਤੱਕ ਪਹੁੰਚਣ ਦੀ ਆਸ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top