ਪੰਜਾਬ

ਅਸੀਂ ਅਸਲੀ ਕਾਂਗਰਸੀ, ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀ ਨਹੀਂ ਹਨ ਅਸਲੀ ਕਾਂਗਰਸੀ

We Are Not Real Congress, Amarinder Singh, And Minister, Real Congress

ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਮੁੜ ਤੋਂ ਦਿੱਤਾ ਵਿਵਾਦਗ੍ਰਸਤ ਬਿਆਨ, ਬੋਲਿਆ ਅਮਰਿੰਦਰ ‘ਤੇ ਹਮਲਾ

ਕਿਹਾ, ਮੁੱਖ ਮੰਤਰੀ ਅਮਰਿੰਦਰ ਦੇ ਨਹੀਂ, ਰਾਹੁਲ ਦੇ ਹਾਂ ਅਸੀਂ ਸਿਪਾਹੀ

ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ, ਚੰਡੀਗੜ

ਵਿਵਾਦਾਂ ਵਿੱਚ ਰਹਿਣ ਵਾਲੀ ਕੈਬਨਿਟ ਮੰਤਰੀ ਨਵਜੋਤ ਸਿੰਘ  ਦੀ ਧਰਮ ਪਤਨੀ ਨਵਜੋਤ ਕੌਰ ਨੇ ਇੱਕ ਹੋਰ ਵਿਵਾਦਗ੍ਰਸਤ ਬਿਆਨ ਦਿੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਨਕਲੀ ਕਾਂਗਰਸ ਕਰਾਰ ਦਿੱਤਾ ਹੈ।   ਉਨ੍ਹਾਂ ਕਿਹਾ ਕਿ ਅਸਲੀ ਕਾਂਗਰਸੀ ਤਾਂ ਉਹ ਹੀ ਹਨ ਅਤੇ ਉਹ ਕਿਸੇ ਅਮਰਿੰਦਰ ਸਿੰਘ ਜਾਂ ਫਿਰ ਕੈਬਨਿਟ ਮੰਤਰੀਆਂ ਹੇਠ ਨਹੀਂ ਸਗੋਂ ਰਾਹੁਲ ਗਾਂਧੀ ਹੇਠ ਕੰਮ ਕਰਨ ਵਾਲੇ ਸਿਪਾਹੀ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਵੀ ਗਲਤ ਕੰਮ ਕਰ ਰਹੀ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਇਸ ਸਮੇਂ ਕਾਂਗਰਸ ਕੀ ਕੰਮ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਰਾਹੁਲ ਗਾਂਧੀ ਦੀ ਨਵੀਂ ਪੀੜ੍ਹੀ ਦੀ ਟੀਮ ਹਾਂ, ਜਿਹੜੀ  ਕੁਝ ਵੀ ਗਲਤ ਕੰਮ ਨੂੰ ਰੋਕਣ ਲਈ ਸਾਹਮਣੇ ਖੜ੍ਹੀ ਹੋਵੇਗੀ। ਉਨਾਂ ਕਿਹਾ ਕਿ ਅਸੀਂ ਹੀ ਅਸਲੀ ਕਾਂਗਰਸ ਹਾਂ, ਜਦੋਂਕਿ ਇਸ ਸਮੇਂ ਨਕਲੀ ਕਾਂਗਰਸ ਸਰਕਾਰ ਵਿੱਚ ਰਹਿੰਦੇ ਹੋਏ ਭ੍ਰਿਸ਼ਟਾਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਇਸ ਸਰਕਾਰ ਵਿੱਚ ਗਲਤ ਕਰ ਰਿਹਾ ਹੈ, ਉਹ ਉਸ ਦੇ ਖ਼ਿਲਾਫ਼ ਹਨ ਅਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਨਹੀਂ ਕਿਹਾ ਕਿ ਉਹ ਪੰਜਾਬ ਵਿੱਚ ਜਾ ਕੇ ਗਲਤ ਕੰਮ ਕਰਨ ਜਾਂ ਫਿਰ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਤੰਗ-ਪਰੇਸ਼ਾਨ ਕਰਨ।

ਨਵਜੋਤ ਕੌਰ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਆਦੇਸ਼ ਦਿੱਤੇ ਹਨ ਕਿ ਸਰਕਾਰੀ ਸਿਸਟਮ ਨੂੰ ਠੀਕ ਕਰੋ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰੋ। ਨਵਜੋਤ ਕੌਰ ਨੇ ਕਿਹਾ ਕਿ ਅਮਰਿੰਦਰ ਸਿੰਘ ਜਿਹੜਾ ਕੁਝ ਕਰ ਰਹੇ ਹਨ, ਉਹ ਵੀ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਅਤੇ ਜਿਹੜਾ ਨਹੀਂ ਕਰ ਰਹੇ ਹਨ, ਉਹ ਵੀ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੀਡਰਾਂ ਤੋਂ ਜੁਆਬ ਮੰਗਿਆਂ ਜਾਂਦਾ ਹੈ ਅਤੇ ਲੀਡਰਾਂ ਨੂੰ ਜੁਆਬ ਦੇਣਾ ਹੀ ਪਵੇਗਾ। ਇੱਥੇ ਜਿਕਰਯੋਗ ਹੈ ਕਿ ਨਵਜੋਤ ਕੌਰ ਨੇ ਪਹਿਲਾਂ ਵੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਖ਼ਿਲਾਫ਼ ਕਾਫ਼ੀ ਜਿਆਦਾ ਇਤਰਾਜ ਭਰੀ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਉਨਾਂ ਨੂੰ ਸਰਕਾਰ ਚਲਾਉਣ ਦੇ ਨਾਕਾਬਲ ਤੱਕ ਕਹਿ ਦਿੱਤਾ ਸੀ।ਉਨ੍ਹਾਂ ਅਮਰਿੰਦਰ ਸਿੰਘ ਦੀ ਸਰਕਾਰ ਨੂੰ 10 ਵਿੱਚੋਂ 4 ਨੰਬਰ ਵੀ ਦਿੱਤੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top