ਫਰੰਟ ਲਾਈਨ ਵਰਕਰਾਂ ਦੇ ਸਦਕਾ ਕੋਰੋਨਾ ਨੂੰ ਠੱਲ੍ਹ ਪਾਉਣ ਵਿਚ ਹੋ ਰਹੇ ਹਾਂ ਕਾਮਯਾਬ : ਧਰਮਸੋਤ

Corona Warriors

ਸੀ.ਐਚ.ਸੀ. ਭਾਦਸੋ ਦੇ ਫਰੰਟ ਲਾਈਨ ਵਰਕਰਾਂ ਦਾ ਕੀਤਾ ਸਨਮਾਨ, ਆਕਸੀਜਨ ਕੰਸਨਟ੍ਰੇਟਰਾਂ ਦਾ ਉਦਘਾਟਨ

ਭਾਦਸੋ, (ਸੁਸ਼ੀਲ ਕੁਮਾਰ)। ਕੋਰੋਨਾ ਮਹਾਂਮਾਰੀ ਦੌਰਾਨ ਨਿਰੰਤਰ ਲੋਕਾਂ ਦੀ ਸੇਵਾ ਵਿਚ ਲੱਗੇ ਫਰੰਟ ਲਾਈਨ ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਹੀ ਕਰੋਨਾ ਨੂੰ ਠੱਲ ਪਾਉਣ ਵਿਚ ਕਾਮਯਾਬ ਹੋ ਰਹੇ ਹਾਂ ਅਤੇ ਮਿਸਨ ਫਤਿਹ 2.0 ਦੀ ਸਫਲਤ ਬਣਾਉਣ ਵਿਚ ਫੰਰਟ ਲਾਈਨ ਵਰਕਰਾਂ ਵੱਲੋਂ ਅਹਿਮ ਭੂਮਿਕਾਂ ਨਿਭਾਈ ਜਾ ਰਹੀ ਹੈ, ਇਨ੍ਹਾਂ ਸਬਦਾ ਦਾ ਪ੍ਰਗਟਾਵਾ ਜੰਗਲਾਤ ਅਤੇ ਸਮਾਜਿਕ ਸੁਰੱਖਿਆ ਘੱਟ ਗਿਣਤੀ ਮੰਤਰੀ ਪੰਜਾਬ, ਸਾਧੂ ਸਿੰਘ ਧਰਮਸੋਤ ਵੱਲੋਂ ਸੀ.ਐਚ.ਸੀ. ਭਾਦਸੋ ਵਿਖੇ ਫਰੰਟ ਲਾਈਨ ਵਰਕਰਾਂ ਦਾ ਸਨਮਾਨ ਕਰਨ ਮੌਕੇ ਕੀਤਾ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਯਤਨਾਂ ਸਦਕਾ, ਮਾਧਵ ਹੈਲਪਿੰਗ ਹੈਡ ਫਾਊਡੇਸਨ ਵੱਲੋ ਸੀ.ਐਚ.ਸੀ. ਭਾਦਸੋ ਨੂੰ ਭੇਂਟ ਕੀਤੇ ਗਏ। ਪੰਜ ਆਕਸੀਜਨ ਕੰਨਸਨਟ੍ਰੇਟਰਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਕਿ ਕੋਵਿਡ 19 ਮਹਾਂਮਾਰੀ ਦੇ ਵਿਰੁੱਧ ਟੀਕਾਕਰਨ ਇਕ ਸੰਜੀਵਨੀ ਹੈ। ਅਸੀਂ ਇੱਕ ਟੀਕਾ ਲਵਾ ਕੇ ਇਸ ਮਹਾਂਮਾਰੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਕਿਉਂਕਿ ਇਹ ਹੁਣ ਤੱਕ ਦਾ ਸਭ ਤੋਂ ਪ੍ਰਭਾਵਸਾਲੀ ਹੱਲ ਹੈ। ਉਨ੍ਹਾਂ ਨੇ ਇਲਾਕੇ ਦੇ ਵਸਨੀਕਾਂ ਨੂੰ ਨਿਡਰਤਾ ਨਾਲ ਟੀਕਾਕਰਨ ਕੇਂਦਰ ਵਿਖੇ ਆ ਕੇ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਸੀ.ਐਚ.ਸੀ. ਭਾਦਸੋ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਨਗਰ ਪੰਚਾਇਤ ਭਾਦਸੋ ਦੇ ਸਫਾਈ ਸੇਵਕਾਂ ਦਾ ਸਨਮਾਨ ਹਿੰਦੁਸਤਾਨ ਯੂਨੀਲੀਵਰ ਲਿਮ: ਵੱਲੋਂ ਤਿਆਰ ਸਪੈਸਲ ਕਿਟਾਂ ਦੇ ਕੇ ਕੀਤਾ ਗਿਆ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰਜੀਤ ਕੌਰ ਕੈਬਨਿਟ ਮੰਤਰੀ ਦਾ ਸੀ.ਐਚ.ਸੀ. ਭਾਦਸੋ ਲਈ ਆਕਸੀਜਨ ਕੰਨਸਨਟ੍ਰੇਟਰਾਂ ਦਾ ਪ੍ਰਬੰਧ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਐਮਰਜੈਸੀ ਵਾਰਡ ਵਿਚ ਇਨ੍ਹਾਂ ਨਾਲ ਕੰਮ ਕਰਨਾ ਸੋਖਾ ਹੋ ਜਾਵੇਗਾ ਅਤੇ ਇਲਾਕੇ ਦੇ ਲੋੜਵੰਦ ਮਰੀਜਾ ਨੂੰ ਫਾਈਦਾ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਕੋਵਿਡ19 ਪ੍ਰਤੀ ਲੋਕਾਂ ਨੂੰ ਸੁਚੇਤ ਰਹਿਣ ਲਈ ਅਪੀਲ ਕੀਤੀ ਅਤੇ ਸਮੇਂ ਸਿਰ ਟੀਕਾਕਰਨ ਕਰਵਾਉਣ ਲਈ ਕਿਹਾ। ਇਸ ਮੌਕੇ ਚੁੰਨੀ ਲਾਲ ਪ੍ਰਧਾਨ ਨਗਰ ਪੰਚਾਇਤ ਭਾਦਸੋ, ਰਜਨੀਸ ਕੁਮਾਰ ਮਿੱਤਲ ਪ੍ਰਧਾਨ ਨਗਰ ਕੌਂਸਲ ਨਾਭਾ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖਟੜਾ ,ਅਮਰੀਕ ਸਿੰਘ ਭੰਗੂ,ਸਕਤੀ ਕੁਮਾਰ,ਅਸਿਸ ਸਿੰਗਲਾ ਤੇ ਸਮੂਹ ਸਟਾਫ ਸੀ.ਐਚ.ਸੀ. ਭਾਦਸੋਂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।