ਟੀ-20 ਲੜੀ ਜਿੱਤਣ ’ਤੇ ਕੋਚ ਦ੍ਰਵਿੜ ਬੋਲੇ, ਸਾਨੂੰ ਪੈਰ ਜ਼ਮੀਨ ’ਤੇ ਹੀ ਰੱਖਣੇ ਹੋਣਗੇ

ਨੌਜਵਾਨ ਖਿਡਾਰੀਆਂ ਦੀ ਕੀਤੀ ਸ਼ਲਾਘਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਲੜੀ 3-0 ਨਾਲ ਕਲੀਨ ਸਵੀਪ ਕੀਤੀ। ਨਵੇਂ ਕਪਤਾਨ ਰੋਹਿਸ਼ ਸ਼ਰਮਾ ਤੇ ਨਵੇਂ ਕੋਚ ਰਾਹੁਲ ਦ੍ਰਵਿੜ ਨੇ ਪਹਿਲੀ ਸੀਰੀਜ਼ ’ਚ ਵੱਡੀ ਸਫ਼ਲਾਤ ਹਾਸਲ ਕੀਤੀ ਹੈ ਪਰ ਭਾਰਤੀ ਕੋਚ ਰਾਹੁਲ ਦ੍ਰਵਿੜ ਨੂੰ ਟੀਮ ਨੂੰ ਸਲਾਹ ਦਿੱਤੀ ਹੈ ਪੈਰ ਜ਼ਮੀਨ ’ਤੇ ਰੱਖਣਗੇ ਹੋਣਗੇ। ਦ੍ਰਵਿੜ ਨੇ ਕਿਹਾ ਕਿ ਜਿੱਤ ਨਾਲ ਸ਼ੁਰੂਆਤ ਚੰਗੀ ਗੱਲ ਹੈ। ਹਰ ਖਿਡਾਰੀ ਨੇ ਲੜੀ ’ਚ ਸ਼ੁਰੂ ਤੋਂ ਹੀ ਚੰਗਾ ਯੋਗਦਾਨ ਦਿੱਤਾ।

ਸ਼ਾਨਦਾਰ ਸ਼ੁਰੂਆਤ ਕਰਨ ’ਤੇ ਚੰਗਾ ਮਹਿਸੂਸ ਹੁੰਦਾ ਹੈ ਰਾਹੁਲ ਦ੍ਰਵਿੜ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਿਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਜ਼ਿਆਦਾ ਿਕਟ ਨਹੀਂ ਖੇਡੀ ਸੀ ਇਹ ਦੇਖ ਕੇ ਚੰਗਾ ਲੱਗਿਆ ਕਿ ਸਾਡੇ ਕੋਲ ਚੰਗੇ ਬਦਲ ਹਨ। ਹਾਲਾਂਕਿ ਹਾਲੇ ਕੁਝ ਸੀਨੀਅਰ ਖਿਡਾਰੀ ਟੀਮ ’ਚੋਂ ਬਾਹਰ ਹਨ ਉਨ੍ਹਾਂ ਦੇ ਆਉਣ ’ਤੇ ਟੀਮ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਫਿਰ ਵੀ ਅਸੀਂ ਆਪਣੀ ਤਿਆਰੀ ’ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰੱਖਣਾ ਚਾਹੁੰਦੇ।

ਰੋਹਿਤ ਸ਼ਰਮਾ ਰਹੇ ਮੈਨ ਆਫ ਦ ਸੀਰੀਜ

ਰੋਹਿਤ ਸ਼ਰਮਾ ਦੀ ਬੌਤਰ ਕਪਤਾਨੀ ’ਚ ਇਹ ਪਹਿਲੀ ਲੜੀ ਸੀ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਨ੍ਹਾਂ ਲੜੀ ’ਚ ਸਭ ਤੋਂ ਜਿਆਦਾ 159 ਦੌੜਾਂ ਬਣਾਈਆਂ ਆਖਰੀ ਟੀ-20 ’ਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਉਨ੍ਹਾਂ 31 ਗੇਂਦਾਂ ’ਤੇ 56 ਦੌੜਾਂ ਦੀ ਪਾਰੀ ਖੇਡੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ