ਅਸੀਂ ਚੱਲੇ ਹਾਂ ਸਕੂਲੇ

ਅਸੀਂ ਚੱਲੇ ਹਾਂ ਸਕੂਲੇ

ਸਾਡੀ ਚਿਰਾਂ ਦੀ ਉਡੀਕ, ਅੱਜ ਪੁਰੀ ਹੋਣ ਆਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ

ਬੈਗ ਕਰਕੇ ਤਿਆਰ, ਅਸੀਂ ਪਹਿਲਾਂ ਤੋ ਸੀ ਰੱਖੇ,
ਪ੍ਰੈੱਸ ਕਰਕੇ ਡਰੈਸ, ਬੂਟ ਰੱਖ ਦਿੱਤੇ ਇਕੱਠੇ
ਥੋੜ੍ਹੀ ਹੋਈ ਘਬਰਾਹਟ, ਖੁਸ਼ੀ ਚਿਹਰੇ ਉੱਤੇ ਛਾਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ

ਦੋਸਤਾਂ ਨੂੰ ਮਿਲ ਕੇ ਤਾਂ, ਫੁੱਲਾਂ ਵਾਂਗੂੰ ਖਿੜਨਾ,
ਟੀਚਰਾਂ ਨੂੰ ਵੀ ਅਸੀਂ, ਹੈ ਪਿਆਰ ਨਾਲ ਮਿਲਣਾ
ਅਸੀਂ ਸਤਿ ਸ੍ਰੀ ਅਕਾਲ, ਹੈ ਸਭ ਨੂੰ ਬੁਲਾਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ

ਜਨਾਲ ਵਾਲਾ ਜਸਪਾਲ, ਅਰਦਾਸ ਕਰੇ ਰੱਬ ਨੂੰ,
ਬੰਦ ਹੋਣ ਨਾ ਸਕੂਲ, ਗਿਆਨ ਮਿਲੇ ਇੱਥੋਂ ਸਭ ਨੂੰ
ਪੜ੍ਹ ਕੇ ਹੀ ਹੋਣੀ ਪੱਪੀ, ਸਾਰੇ ਜੱਗ ਦੀ ਭਲਾਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ
ਜਸਪਾਲ ਜਨਾਲ ਜਨਾਲ, ਸੰਗਰੂਰ
ਮੋ. 86994-06500

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ