Breaking News

ਗੰਡਾਸੇ ਤੇ ਰਫ਼ਲਾਂ ਵਾਲੇ ਗੀਤ ਪੰਜਾਬ ਦਾ ਸੱਭਿਆਚਾਰ ਨਹੀਂ : ਕੇਹਰ ਸਿੰਘ

Weaponic, Songs Culture, Punjab

ਸੁਖਜੀਤ ਮਾਨ, ਸਰਸਾ: ‘ਅੱਜ ਕੱਲ੍ਹ ਦੇ ਗਾਇਕਾਂ ਵੱਲੋਂ ਆਪਣੇ ਗੀਤਾਂ ‘ਚ  ਜਿਸ ਤਰ੍ਹਾਂ ਗੰਡਾਸਿਆਂ ਅਤੇ ਰਫਲਾਂ ਆਦਿ ਦੀ ਗੱਲ ਕੀਤੀ ਜਾਂਦੀ ਹੈ ਇਹ ਬਹੁਤ ਹੀ ਗਲਤ ਹੈ। ਗੰਡਾਸੇ ਅਤੇ ਰਫਲਾਂ ਪੰਜਾਬ ਦਾ ਸੱਭਿਆਚਾਰ ਨਹੀਂ ਅਜਿਹੇ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਗਾਇਕੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ’।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਕੇਹਰ ਸਿੰਘ ਸਪੇਰਾ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਪਵਿੱਤਰ ਅਵਤਾਰ ਦਿਵਸ ਮੌਕੇ ਮਨਾਏ ਭੰਡਾਰੇ ‘ਚ ਸ਼ਾਮਿਲ ਹੋਣ ਲਈ ਡੇਰਾ ਸੱਚਾ ਸੌਦਾ ਸਰਸਾ ਪਹੁੰਚੇ ਸਨ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਵਿਆਹ ਮੌਕੇ ਅਖਾੜਾ ਲਾਇਆ ਸੀ ਤੇ ਹੁਣ ਵੀ ਇੱਥੇ ਆ ਕੇ ਬੜਾ ਮਾਣ ਸਤਿਕਾਰ ਮਿਲਿਆ।

ਸਾਲ 1942 ‘ਚ ਪਾਕਿਸਤਾਨ ਜਨਮੇ ਅਤੇ ਇੰਨ੍ਹੀਂ ਦਿਨੀਂ ਲੁਧਿਆਣਾ ਰਹਿ ਰਹੇ ਦੋ ਸੈਂਕੜਿਆਂ ਤੋਂ ਜਿਆਦਾ ਸੱਭਿਆਚਾਰਕ ਗੀਤ ਗਾਉਣ ਵਾਲੇ ਇਸ ਗਾਇਕ ਦੀ ਚਿੰਤਾ ਪੰਜਾਬ ਦੀ ਵਿਰਾਸਤੀ ਗਾਇਕੀ ਨੂੰ ਜਿਉਂਦਾ ਰੱਖਣ ਦੀ ਹੈ। ਉਨ੍ਹਾਂ ਆਖਿਆ ਕਿ ਉਂਝ ਤਾਂ ਸਰਕਾਰੇ-ਦਰਬਾਰੇ ਇਹ ਗੱਲ ਚਲਦੀ ਹੈ ਕਿ ਸੱਭਿਆਚਾਰ ਨੂੰ ਸੰਭਾਲਣ ਲਈ ਯਤਨ ਕੀਤੇ ਜਾਣਗੇ ਪਰ ਅਫਸੋਸ ਇਹ ਯਤਨ ਕੀਤੇ। ਕਿਸੇ ਨੇ ਨਹੀਂ ਕੇਹਰ ਸਿੰਘ ਸਪੇਰਾ ਵੱਲੋਂ ਗਾਏ ਜਿਆਦਾਤਰ ਗੀਤ ਵਿਆਹ-ਸ਼ਾਦੀਆਂ ਮੌਕੇ ਵੱਜਦੇ ਹਨ। ਉਨ੍ਹਾਂ ਦੱਸਿਆ ਕਿ ਉਸਨੇ ਗਾਉਣ ਤੋਂ ਪਹਿਲਾਂ ਹਮੇਸ਼ਾ ਇਹੋ ਹੀ ਸੋਚਿਆ ਕਿ ਗਾਇਆ ਉਹ ਜਾਵੇ ਜੋ ਹਰ ਵਰਗ ਦੇ ਲੋਕਾਂ ਨੂੰ ਪ੍ਰਵਾਨ ਹੋਵੇ ।

ਕਲਾ ਦਾ ਸਦਉਪਯੋਗ ਕਰਨ ਕਲਾਕਾਰ

ਕੇਹਰ ਸਿੰਘ ਸਪੇਰਾ ਨੇ ਆਖਿਆ ਕਿ ਮਿਊਜ਼ਿਕ ਤੇ ਕਲਾਕਾਰ ਸਮਾਜ ‘ਚ ਸੁਧਾਰ ਲਿਆਉਣ ਦਾ ਮਾਦਾ ਰੱਖਦੇ ਨੇ ਇਸ ਖੇਤਰ ਨਾਲ ਜੁੜੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਕਲਾ ਦਾ ਸਦਉਪਯੋਗ ਕਰਨ। ਉਨ੍ਹਾਂ ਆਖਿਆ ਕਿ ਅਜਿਹੇ ਗੀਤ ਲੋਕਾਂ ਦੀ ਕਚਿਹਰੀ ‘ਚ ਨਹੀਂ ਲਿਆਉਣੇ ਚਾਹੁੰਦੇ ਜੋ ਸਾਡੇ ਸੱਭਿਆਚਾਰਕ ਦਾਇਰੇ ਤੋਂ ਬਾਹਰ ਹੋਵੇ ਅਤੇ ਸੱਭਿਆਚਾਰ ਦੇ ਮਾਣਮੱਤੇ ਇਤਿਹਾਸ ਨੂੰ ਠੇਸ ਪਹੁੰਚਾਉਦੇ ਹੋਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top