Breaking News

ਗੰਨ ਹਾਊਸ ‘ਚੋਂ ਹਥਿਆਰਾਂ ਦੀ ਲੁੱਟ

Weapons Robbery, Gunhouse

ਤਪਾ ਮੰਡੀ ‘ਚ  ਵਾਪਰੀ ਵਾਰਦਾਤ

ਬਰਨਾਲਾ/ਤਪਾ ਮੰਡੀ ਜੀਵਨ ਰਾਮਗਡ਼੍ਹ। ਬਰਨਾਲਾ ਦੇ ਕਸਬਾ ਤਪਾ ਮੰਡੀ ਵਿਖੇ ਅਸਲੇ ਦੀ ਦੁਕਾਨ ‘ਚੋਂ ਚੋਰਾਂ ਨੇ ਪਾਡ਼ ਲਗਾ ਕੇ ਭਾਰੀ ਮਾਤਰਾ ਵਿਚ ਅਸਲਾ ਚੋਰੀ ਕਰ ਲਿਆ ।ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਪਹਿਲਾਂ ਗੰਨ ਹਾਊਸ ਦੇ ਨਾਲ ਲੱਗਦੀ ਮੋਟਰਸਾਈਕਲਾਂ ਦੀ ਦੁਕਾਨ ਵਿਚ ਪਾਡ਼ ਲਗਾਇਆ ਗਿਆ ਅਤੇ ਫਿਰ ਅਸਲੇ ਦੀ ਦੁਕਾਨ ਵਿਚ ਦਾਖਲ ਹੋ ਕੇ ਭਾਰੀ ਮਾਤਰਾ ਵਿਚ ਅਸਲਾ ਚੋਰੀ ਕਰਕੇ ਲੈ ਗਏ। ਚੋਰ 12 ਬੋਰ ਦੀਆਂ 10 ਰਾਈਫਲਾਂ, ਪੰਪ ਐਕਸ਼ਨ ਗੰਨ 1, ਪੁਆਇੰਟ ਟੂ ਪੁਆਇੰਟ ਗੰਨ ਇਕ, ਇਕ ਏਅਰ ਗੰਨ, ਇਕ ਏਅਰ ਰਿਲਾਵਲਵਰ, ਰਿਵਾਲਵਰ ਦੇ 100 ਕਾਰਤੂਸ, ਪਿਸਟਲ ਦੇ 50 ਕਾਰਤੂਸ, ਬਾਰਾਂ ਬੋਰ ਦੇ 98 ਕਾਰਤੂਸ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰ ਗੰਨ ਹਾਊਸ ‘ਚ ਮੌਜੂਦ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ।

ਇੰਨੀ ਵੱਡੀ ਮਾਤਰਾ ਵਿਚ ਹਥਿਆਰ ਲੁੱਟਣ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਤਪਾ ਤੇਜਿੰਦਰ ਸਿੰਘ, ਐੱਸ. ਐੱਚ. ਓ. ਕਮਲਜੀਤ ਸਿੰਘ ਤਪਾ, ਸਿਟੀ ਇੰਚਾਰਜ ਸਰਬਜੀਤ ਸਿੰਘ, ਅਡੀਸ਼ਨਲ ਐੱਸ. ਐੱਚ. ਓ. ਗੁਰਜੰਟ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਡੌਗ ਸਕੁਆਇਡ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਹੈ। ਪੁਲਸ ਨੇ ਨੇਡ਼ੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top