ਮੌਸਮ ਖ਼ਰਾਬ : ਤੇਜ਼ ਹਨੇਰੀ ਨਾਲ ਪਿਆ ਮੀਂਹ

0

ਮੌਸਮ ਖ਼ਰਾਬ : ਤੇਜ਼ ਹਨੇਰੀ ਨਾਲ ਪਿਆ ਮੀਂਹ

ਬਠਿੰਡਾ/ਮਾਨਸਾ, (ਸੁਖਜੀਤ ਮਾਨ) ਕੁੱਝ ਕੁ ਦਿਨਾਂ ਦੇ ਵਕਫ਼ੇ ਮਗਰੋਂ ਮੌਸਮ ਨੇ ਫਿਰ ਕਰਵਟ ਲਈ ਹੈ। ਬੀਤੀ ਦੇਰ ਰਾਤ ਤੋਂ ਹੀ ਅਸਮਾਨ ‘ਚ ਸੰਘਣੀ ਬੱਦਲਵਾਈ ਛਾਈ ਹੋਈ ਸੀ ਤੇ 8 ਵਜੇ ਸਵੇਰੇ ਤੇਜ਼ ਹਨੇਰੀ ਦੇ ਨਾਲ-ਨਾਲ ਜ਼ਿਲ•ਾ ਬਠਿੰਡਾ ਅਤੇ ਮਾਨਸਾ ‘ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਮੀਂਹ ਨਾਲ ਭਾਵੇਂ ਹੀ ਪਿਛਲੇ ਕੁੱਝ ਦਿਨਾਂ ਤੋਂ ਸ਼ੁਰੂ ਹੋਈ ਲੋਅ ਤੋਂ ਕੁੱਝ ਰਾਹਤ ਮਿਲੇਗੀ ਪਰ ਕਿਸਾਨਾਂ ਵੱਲੋਂ ਬੀਜਿਆ ਗਿਆ ਅਗੇਤਾ ਨਰਮਾ ਵੀ ਕਰੰਡ ਹੋ ਗਿਆ। ਮੌਸਮ ਸਬੰਧੀ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਆਉਣ ਵਾਲੇ ਕੁੱਝ ਦਿਨਾਂ ਤੱਕ ਤੇਜ਼ ਹਨੇਰੀ ਅਤੇ ਮੀਂਹ ਵਾਲਾ ਮੌਸਮ ਬਰਕਰਾਰ ਰਹੇਗਾ। ਇਸ ਮੀਂਹ ਨਾਲ ਖੇਤੀ ਸੈਕਟਰ ਨੂੰ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਸਬੰਧੀ ਹੋਰ ਵੇਰਵੇ ਖੇਤੀ ਮਾਹਿਰਾਂ ਅਤੇ ਕਿਸਾਨਾਂ ਤੋਂ ਹਾਸਿਲ ਕਰਕੇ ਪਾਠਕਾਂ ਨਾਲ ਛੇਤੀ ਸਾਂਝੇ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।