ਬੱਦਲ ਕਿਤੇ ਗੱਜੇ ਤੇ ਕਿਤੇ ਵਰ੍ਹੇ

0
131
Heavy, Rain, Kerala

ਬੱਦਲ ਕਿਤੇ ਗੱਜੇ ਤੇ ਕਿਤੇ ਵਰ੍ਹੇ

ਸੁਧੀਰ ਅਰੋੜਾ, ਅਬੋਹਰ। ਬੁੱਧਵਾਰ ਸ਼ਾਮ ਕਰੀਬ 4 ਵਜੇ ਅਬੋਹਰ ਦੇ ਪੇਂਡੂ ਖੇਤਰ ਵਿੱਚ ਕਈ ਪਿੰਡਾਂ ਵਿੱਚ ਜੰਮਕੇ ਬਾਰਸ਼ ਹੋਈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਅਬੋਹਰ ਸ਼ਹਿਰ ਵਿੱਚ ਬੱਦਲ ਤਾਂ ਛਾਏ ਰਹੇ ਪਰ ਵਰ੍ਹੇ ਨਹੀਂ ਜਿਸ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਸਹਿਣੀ ਪੈ ਰਹੀ ਹੈ ਜਾਣਕਾਰੀ ਅਨੁਸਾਰ ਅੱਜ ਪਿੰਡ ਗਿੱਦੜਾਂਵਾਲੀ, ਜੰਡਵਾਲਾ ਹਨੁਵੰਤਾ, ਪੰਜਾਵਾ, ਦੀਵਾਨ ਖੇੜਾ ਆਦਿ ’ਚ ਸ਼ਾਮ ਨੂੰ ਕਾਫੀ ਬਾਰਸ਼ ਹੋਈ ਜਿਸ ਕਾਰਨ ਲੋਕਾਂ ਨੂੰ ਪੈ ਰਹੀ ਤੇਜ਼ ਗਰਮੀ ਤੋਂ ਰਾਹਤ ਮਿਲੀ।

ਇਸ ਦੇ ਨਾਲ ਸ਼ਹਿਰ ਤੇ ਕੁਝ ਇਲਾਕਿਆਂ ’ਚ ਭਾਵੇਂ ਬੱਦਲ ਛਾਏ ਰਹੇ ਪਰ ਕੁਝ ਸਮੇਂ ਬਾਅਦ ਨਿੱਕਲੀ ਤੇਜ ਤਰਾਰ ਧੁੱਪ ਕਾਰਨ ਲੋਕ ਜਿੱਥੇ ਬਾਰਸ਼ ਤੋਂ ਵਾਂਝੇ ਰਹਿ ਗਏ ਉੱਥੇ ਉਹਨਾਂ ਨੂੰ ਸਖ਼ਤੀ ਗਰਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਭਿਆਨਕ ਗਰਮੀ ਕਾਰਨ ਲੋਕਾਂ ਬੁਰਾ ਹਾਲ ਹੈ। ਇਸ ਦੇ ਨਾਲ ਬੇਸਹਾਰਾ ਜਾਨਵਰ ਵੀ ਇਸ ਭਿਆਨਕ ਗਰਮੀ ਤੋਂ ਬਚਾਅ ਲਈ ਦਰੱਖਤਾਂ ਦੇ ਹੇਠਾਂ ਠੰਢੀ ਛਾਂ ਭਾਲ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਖੇਤਰ ਵਿੱਚ ਬਾਰਸ਼ ਹੋਈ ਉੱਥੇ ਬਾਗਾਂ, ਨਰਮੇਂ-ਕਪਾਾ, ਗਵਾਰ, ਮੂੰਗ ਝੋਨੇ ਆਦਿ ਦੀਆਂ ਫਸਲਾਂ ਨੂੰ ਕਾਫ਼ੀ ਫਾਇਦਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।