ਰਾਜਸਥਾਨ ’ਚ ਵੀਕੇਂਡ ਕਰਫਿਊ ਦਾ ਦਿਖਣ ਲੱਗਿਆ ਬਜ਼ਾਰ ’ਚ ਅਸਰ

0
44

ਰਾਜਸਥਾਨ ’ਚ ਵੀਕੇਂਡ ਕਰਫਿਊ ਦਾ ਦਿਖਣ ਲੱਗਿਆ ਬਜ਼ਾਰ ’ਚ ਅਸਰ

ਲਖਜੀਤ ਇੰਸਾਂ/ਜੈਪੁਰ। ਰਾਜਸਥਾਨ ’ਚ ਵਿਸ਼ਵ ਮਹਾਂਮਾਰੀ ਕੋਰੋਨਾ ਦੀ ਦੂਜੀ ਲਹਿਰ ਦੇ ਵਧਣ ਕਾਰਨ ਲਾਗੂ ਵੀਕੇਂਡ ਕਰਫਿਊ ਦਾ ਅਸਰ ਅੱਜ ਰਾਜਧਾਨੀ ਜੈਪੁਰ ਸਮੇਤ ਹੋਰ ਸ਼ਹਿਰਾ ਦੇ ਬਜ਼ਾਰਾਂ ’ਚ ਦਿਖਾਈ ਦਿੱਤਾ ਤੇ ਇਸ ਦੌਰਾਨ ਜ਼ਰੂਰੀ ਵਸਤੂਆਂ ਨੂੰ ਛੱਡ ਕੇ ਬਾਕੀ ਦੁਕਾਨਾਂ ਬੰਦ ਰਹੀਆਂ ਤੇ ਆਮ ਲੋਕ ਬਿਨ੍ਹਾਂ ਕੰਮ ਤੋਂ ਘਰੋਂ ਬਾਹਰ ਨਹੀਂ ਨਿਕਲ ਰਹੇ ਹਨ। ਕੋਰੋਨਾ ਕਾਰਨ ਲਾਕਡਾਊਨ ਤੋਂ ਬਾਅਦ ਪ੍ਰਦੇਸ਼ ’ਚ ਪਹਿਲੀ ਵਾਰ ਵੀਕੇਂਡ ਕਰਫਿਊ ਲੱਗਿਆ ਹੋਇਆ ਹੈ ਤੇ ਇਸ ਦੇ ਬਾਵਜੂਦ ਵੀ ਲੋਕ ਸਾਵਧਾਨੀ ਨਹੀਂ ਵਰਤ ਰਹੇ। ਇਹ ਦੋ ਦਿਨ ਦਾ ਕਰਫਿਊ ਹੋਣ ਨਾਲ ਲੋਕਾਂ ’ਚ ਵਿਸ਼ਵਾਸ ਹੈ ਕਿ ਦੋ ਦਿਨ ਬਾਅਦ ਫਿਰ ਹਾਲਾਤ ਪਹਿਲਾਂ ਵਾਂਗ ਹੋ ਜਾਣਗੇ। ਇਸ ਤੋਂ ਇਲਾਵਾ ਸ਼ੁੱਕਰਵਾਰ ਰਾਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਦੇਸ਼ ਵਾਸੀਆਂ ਨੂੰ ਸੰਬੋਧਨ ਕਰਕੇ ਅਪੀਲ ਤੇ ਹਿੰਮਤ ਬੰਨ੍ਹਣ ਦਾ ਅਸਰ ਵੀ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਪ੍ਰਦੇਸ਼ ’ਚ ਕਿਤੇ ਵੀ ਭੱਜ-ਦੌੜ ਦਾ ਮਾਹੌਲ ਨਜ਼ਰ ਨਹੀਂ ਆ ਰਿਹਾ ਹੈ।

ਕੋਰੋਨਾ ਦੇ ਮੱਦੇਨਜ਼ਰ ਸੁਰੱਖਿਆ ਤੇ ਵਿਵਸਥਾ ਚਾਕ ਚੌਬੰਦ

ਸ਼ਹਿਰਾਂ ’ਚ ਥਾਂ-ਥਾਂ ’ਤੇ ਪੁਲਿਸ ਤੈਨਾਤ ਕੀਤੀ ਹੋਈ ਹੈ ਪਰ ਕਿਤੇ ਵੀ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਹੋ ਰਹੀ ਹੈ ਅਤੇ ਨਾ ਹੀ ਪੁਲਿਸ ਨੂੰ ਕੋਈ ਮੁਸ਼ੱਕਤ ਕਰਨੀ ਪੈ ਰਹੀ ਹੈ। ਬਜ਼ਾਰਾਂ ’ਚ ਦੁੱਧ, ਫਲ ਸਬਜੀ ਤੇ ਕਰਿਆਨੇ ਦੀਆਂ ਦੁਕਾਨਾ ਜਗ੍ਹਾ-ਜਗ੍ਹਾ ਖੁੱਲੀਆਂ ਹੋਈਆਂ ਹਨ, ਇਸ ਨਾਲ ਵੀ ਲੋਕਾਂ ਨੂੰ ਰਾਤਹ ਮਿਲੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.