ਕੁੱਝ ਘੰਟਿਆਂ ’ਚ ਹੀ ਮੁੱਕੀ ਸੀਮਾ ਦੇਵੀ ਦੀ ਡਿੰਗੂ-ਡਿੰਗੂ ਕਰਦੇ ਮਕਾਨ ਦੀ ਚਿੰਤਾ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਬਣਾ ਕੇ ਦਿੱਤਾ ਮਕਾਨ

ਬਰਨਾਲਾ, (ਜਸਵੀਰ ਸਿੰਘ ਗਹਿਲ/ਮਨੋਜ਼ ਸ਼ਰਮਾ) | ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਬਲਾਕ ਬਰਨਾਲਾ/ ਧਨੌਲਾ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਤੋਂ ਮਿਲਦੀਆਂ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕਰਦਿਆਂ ਪਿੰਡ ਕਰਮਗੜ ਵਿਖੇ ਇੱਕ ਅਤਿ ਲੋੜਵੰਦ ਵਿਧਵਾ ਔਰਤ ਦੇ ਬੇਹੱਦ ਖ਼ਸਤਾ ਹਾਲਤ ਮਕਾਨ ਨੂੰ ਨਵੀਂ ਤੇ ਨਰੋਈ ਦਿੱਖ ਪ੍ਰਦਾਨ ਕੀਤੀ। ਜਿਸ ਨੂੰ ਦੇਖ ਕੇ ਖੁਸ਼ ਹੋਏ ਪਿੰਡ ਦੇ ਪੰਚਾਇਤੀ ਨੁਮਾਇੰਦਿਆਂ ਤੇ ਗੁਆਂਢੀਆਂ ਨੇ ਵੀ ਡੇਰਾ ਸ਼ਰਧਾਲੂਆਂ ਦੇ ਉਕਤ ਕਾਰਜ਼ ਨੂੰ ਰੱਜ਼ ਕੇ ਸਲਾਹਿਆ।

ਬਿਮਾਰੀ ਤੋਂ ਗ੍ਰਸ਼ਤ 25 ਕੁ ਦਿਨ ਪਹਿਲਾਂ ਘਰ ਦੀ ਆਰਥਿਕ ਤੰਗੀ ਕਾਰਨ ਇਲਾਜ਼ ਖੁਣੋਂ ਦੁਨੀਆਂ ਤੋਂ ਰੁਖ਼ਸਤ ਹੋਏ ਜੱਗੂ ਸਿੰਘ ਦੇ ਪਿਛਲੇ ਪਰਿਵਾਰ ਨੂੰ ਬੇਸ਼ੱਕ ਘਰ ਦੇ ਮੁਖੀ ਦੇ ਫੌਤ ਹੋਣ ਦਾ ਗਮ ਸੀ ਪਰ ਅੱਜ ਘਰ ਦੀ ਹਾਲਤ ਬਦਲਣ ਦਾ ਚਾਅ ਵੀ ਪਰਿਵਾਰ ਦੇ ਚਿਹਰੇ ’ਤੇ ਸਾਫ਼ ਝਲਕ ਰਿਹਾ ਸੀ

ਜਿਸ ਨਾਲ ਪਰਿਵਾਰ ਨੂੰ ਡਿੰਗੂ- ਡਿੰਗੂ ਕਰਦੇ ਆਪਣੇ ਮਕਾਨ ਦੇ ਡਿੱਗਣ ਦਾ ਡਰ ਵੀ ਮੁੱਕ ਗਿਆ। ਸੁਵੱਖ਼ਤੇ ਹੀ ਮਕਾਨ ਬਣਾਉਣ ਦੇ ਕਾਰਜ਼ ’ਚ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ ਭੈਣ- ਭਾਈਆਂ ਨੇ ਅੱਜ ਕੁੱਝ ਘੰਟਿਆਂ ਵਿੱਚ ਹੀ ਮਕਾਨ ਨੂੰ ਨਵੀਂ ਤੇ ਨਰੋਈ ਦਿੱਖ ਦੇ ਦਿੱਤੀ, ਜਿਸ ਤੋਂ ਪ੍ਰਭਾਵਿਤ ਹੋਈ ਪਿੰਡ ਦੀ ਪੰਚਾਇਤ ਤੇ ਸਬੰਧਿਤ ਪਰਿਵਾਰ ਦੇ ਗੁਆਂਢੀਆਂ ਵੱਲੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਦਿਲ ਖੋਲ੍ਹ ਕੇ ਧੰਨਵਾਦ ਕੀਤਾ। ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਤੇ ਪਿੰਡ ਦੇ ਭੰਗੀਦਾਸ ਜੱਗਾ ਸਿੰਘ ਇੰਸਾਂ ਮੁਤਾਬਕ ਜੱਗਾ ਰਾਮ 25 ਕੁ ਦਿਨ ਪਹਿਲਾਂ ਹੀ ਬਿਮਾਰੀ ਨਾਲ ਜੂਝਦਾ ਹੋਇਆ ਇਸ ਦੁਨੀਆਂ ਤੋਂ ਇਲਾਜ਼ ਬਿਨਾਂ ਚਲਿਆ ਗਿਆ ਜਿਸ ਦੇ ਪਰਿਵਾਰ ’ਚ ਪਿੱਛੇ ਰਹਿ ਰਹੀ ਉਸਦੀ ਪਤਨੀ ਸੀਮਾ ਦੇਵੀ, ਤਿੰਨ ਬੇਟੀਆਂ ਤੇ ਇੱਕ ਲੜਕੇ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਜੱਗਾ ਰਾਮ ਨੇ ਵੀ ਪਿੰਡ ਦੇ ਜਿੰਮੇਵਾਰਾਂ ਕੋਲ ਪਹੁੰਚ ਕਰਕੇ ਮਕਾਨ ਬਣਾ ਦੇਣ ਦੀ ਬੇਨਤੀ ਕੀਤੀ ਸੀ। ਜਿਸ ਪਿੱਛੋਂ ਜੱਗਾ ਰਾਮ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਪਤਨੀ ਸੀਮਾ ਦੇਵੀ ਕੰਮ ਕਰਨ ਤੋਂ ਅਸਮਰੱਥ ਹੋਣ ਕਰਕੇ ਥੋੜ੍ਹੀ ਬਹੁਤੀ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪੇਟ ਭਰ ਰਹੀ ਹੈ। ਜਿਸ ਕੋਲ ਆਪਣੇ ਮਕਾਨ ਦੀ ਹਾਲਤ ਸੁਧਾਰਨ ਲਈ ਵੀ ਪੈਸੇ ਦਾ ਪ੍ਰਬੰਧ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਹਾਲਤ ਦੇਖਦਿਆਂ ਸਮੁੱਚੇ ਜਿੰਮੇਵਾਰਾਂ ਦੀ ਸਹਿਮਤੀ ਨਾਲ ਸਬੰਧਿਤ ਪਰਿਵਾਰ ਦੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਕਾਨ ’ਤੇ ਆਉਣ ਵਾਲਾ ਸਮੁੱਚਾ ਖਰਚ ਸਾਧ-ਸੰਗਤ ਦੁਆਰਾ ਆਪਣੇ ਪੱਲਿਓਂ ਹੀ ਕੀਤਾ ਜਾਣਾ ਹੈ।

ਇਸ ਮੌਕੇ ਸੁਖਦੀਪ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਰਾਮਦੀਪ ਇੰਸਾਂ, ਸੁਰਿੰਦਰ ਇੰਸਾਂ, ਸੰਜੀਵ ਇੰਸਾਂ, ਤਰਸੇਮ ਸਿੰਘ ਇੰਸਾਂ, ਬਲਜਿੰਦਰ ਭੰਡਾਰੀ, ਭੰਗੀਦਾਸ ਨਵਤੇਜ ਸਿੰਘ ਇੰਸਾਂ, ਭੰਗੀਦਾਸ ਗੁਰਦੀਪ ਸਿੰਘ ਇੰਸਾਂ, ਭੰਗੀਦਾਸ ਜਗਸੀਰ ਸਿੰਘ ਇੰਸਾਂ, ਭੰਗੀਦਾਸ ਜਗਤਾਰ ਸਿੰਘ ਇੰਸਾਂ, ਗੁਰਸੇਵ ਸਿੰਘ ਇੰਸਾਂ, ਸੁਰਿੰਦਰ ਜੌੜਾ, ਸਾ. ਸਰਪੰਚ ਹਰਬੰਸ ਸਿੰਘ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਕੁਲਵੰਤ ਕੌਰ ਇੰਸਾਂ, ਰਿੰਪੀ ਇੰਸਾਂ, ਕੁਲਵਿੰਦਰ ਕੌਰ ਇੰਸਾਂ ਤੇ ਸ਼ਰੋਜ ਇੰਸਾਂ ਆਦਿ ਤੋਂ ਇਲਾਵਾ ਬਲਾਕ ਦੇ ਸਮੁੱਚੇ ਪਿੰਡਾਂ ਦੀ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

ਇਸ ਦੇ ਨਾਲ ਮਕਾਨ ਬਣਾ ਕੇ ਦੇਣ ਦੇ ਉਕਤ ਭਲਾਈ ਕਾਰਜ਼ ਵਿੱਚ ਤਾਰਾ ਸਿੰਘ ਇੰਸਾਂ, ਮਿਹਰ ਸਿੰਘ ਠੁੱਲੇਵਾਲ, ਮੱਖਣ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ ਸੋਹੀ ਆਦਿ ਨੇ ਨਿਰਸਵਾਰਥ ਭਾਵਨਾ ਨਾਲ ਮੁਫ਼ਤ ਵਿੱਚ ਪੂਰਾ ਦਿਨ ਮਿਸਤਰੀ ਦੀ ਸੇਵਾ ਨਿਭਾਈ।

ਡੇਰਾ ਸ਼ਰਧਾਲੂ ਫਰਿਸ਼ਤਾ ਨੇ

ਸੀਮਾ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੀ ਮਸਾਂ ਚੱਲ ਰਿਹਾ ਸੀ, ਜਿਸ ਕਾਰਨ ਉਹ ਆਪਣੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾਉਣ ਵਿੱਚ ਅਸਮਰੱਥ ਸੀ। ਪਰ ਅੱਜ ਡੇਰਾ ਸ਼ਰਧਾਲੂਆਂ ਨੇ ਕੁੱਝ ਘੰਟਿਆਂ ਵਿੱਚ ਹੀ ਮਕਾਨ ਬਣਾ ਕੇ ਉਸਦੀ ਵੱਡੀ ਚਿੰਤਾ ਦੂਰ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਤਿੰਨ ਧੀਆਂ ਤੇ ਇੱਕ ਪੁੱਤਰ ਹੈ ਜਦਕਿ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ। ਘਰ ਦੇ ਚੁੱਲ੍ਹੇ- ਚੌਂਕੇ ਦਾ ਰਾਸ਼ਨ ਵਗੈਰਾ ਵੀ ਡੇਰਾ ਸ਼ਰਧਾਲੂ ਹੀ ਪਹੁੰਚਾ ਦਿੰਦੇ ਹਨ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ। ਉਨ੍ਹਾਂ ਆਪਣੀਆਂ ਅੱਖਾਂ ’ਚ ਆਏ ਖੁਸ਼ੀ ਦੇ ਹੰਝੂ ਪੂੰਝਦਿਆਂ ਕਿਹਾ ਕਿ ਡੇਰਾ ਸ਼ਰਧਾਲੂ ਉਨ੍ਹਾਂ ਲਈ ਫਰਿਸ਼ਤਾ ਹਨ, ਜਿੰਨ੍ਹਾਂ ਦਾ ਉਹ ਰਹਿੰਦੀ ਜ਼ਿੰਦਗੀ ਧੰਨਵਾਦ ਕਰਦੇ ਰਹਿਣਗੇ।

ਸਮੁੱਚੀ ਪੰਚਾਇਤ ਵੱਲੋਂ ਸਲਾਹੁਤਾ

ਸਰਪੰਚ ਬਲਵੀਰ ਸਿੰਘ ਕਰਮਗੜ ਆਦਿ ਨੇ ਡੇਰਾ ਸ਼ਰਧਾਲੂਆਂ ਦੇ ਉਕਤ ਕਾਰਜ਼ ਦੀ ਉਚੇਚੇ ਤੌਰ ’ਤੇ ਸਲਾਹੁਤਾ ਕਰਦਿਆਂ ਕਿਹਾ ਕਿ ਮਾਨਵਤਾ ਸੇਵਾ ਸਭ ਤੋਂ ਵੱਡਾ ਧਰਮ ਹੈ। ਅਜਿਹੇ ਕਾਰਜ਼ਾਂ ਲਈ ਡੇਰਾ ਸ਼ਰਧਾਲੂਆਂ ਵਾਂਗ ਹੋਰ ਵੀ ਸਮਾਜ ਸੇਵੀਆਂ ਨੂੰ ਅੱਗੇ ਆਉਂਦਿਆਂ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ। ਜਿਸ ਨਾਲ ਨਾ ਸਿਰਫ਼ ਪਿੰਡਾਂ ਅੰਦਰ ਭਾਈਚਾਰਕ ਸਾਂਝ ਹੋਰ ਵਧੇਰੇ ਮਜਬੂਤ ਹੋਵੇਗੀ ਸਗੋਂ ਲੋੜਵੰਦਾਂ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ। ਇਸ ਮੌਕੇ ਉਨ੍ਹਾਂ ਨਾਲ ਸਿਮਰਜੀਤ ਸਿੰਘ, ਅਮਨਦੀਪ ਸਿੰਘ, ਜਰਨੈਨ ਸਿੰਘ, ਮਹਿੰਦਰ ਸਿੰਘ, ਬੰਸੋ ਦੇਵੀ ਤੇ ਹਰਭਜ਼ਨ ਸਿੰਘ (ਸਾਰੇ ਪੰਚ) ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ