ਭਲਾਈ ਕਾਰਜ: ਡਿਗੂੰ-ਡਿਗੂੰ ਕਰਦੀਆਂ ਛੱਤਾਂ ਡਰਾਉਣੋਂ ਹਟੀਆਂ

0
Welfare Work, Defeat, ceilings ,Without, Frightening

ਡੇਰਾ ਪ੍ਰੇਮੀਆਂ ਨੇ ਲੋੜਵੰਦ ਵਿਧਵਾ ਨੂੰ ਇੱਕ ਦਿਨ ‘ਚ ਬਣਾ ਕੇ ਦਿੱਤਾ ਮਕਾਨ

ਮੀਂਹ ਦੇ ਦਿਨਾਂ ‘ਚ ਹਮੇਸ਼ਾ ਰਹਿੰਦਾ ਸੀ ਡਿੱਗਣ ਦਾ ਖ਼ਤਰਾ

ਸੁਰਿੰਦਰ ਮਿੱਤਲ/ਤਪਾ ਮੰਡੀ। ਤਪਾ ਵਿਖੇ ਡੇਰਾ ਸੱਚਾ ਸੌਦਾ ਦੀ ਸੰਗਤ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਇੱਕ ਅਤੀ ਲੋੜਵੰਦ ਭੈਣ ਰਜਨੀ ਵਿਧਵਾ ਰਾਮ ਕੁਮਾਰ ਨੂੰ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦਿਆਂ ਕੁੱਝ ਘੰਟਿਆਂ ਵਿੱਚ ਹੀ ਮਕਾਨ ਬਣਾ ਕੇ ਦਿੱਤਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਬਲਾਕ ਤਪਾ ਭਦੌੜ ਨੇ ਮਾਨਵਤਾ ਭਲਾਈ ਦੇ ਚਲਾਏ ਜਾ ਰਹੇ 134 ਕਾਰਜਾਂ ਅਧੀਨ ਆਸ਼ੀਆਨਾ ਮੁਹਿੰਮ ਤਹਿਤ ਗਰੀਬ, ਲੋੜਵੰਦ, ਬੇਸਹਾਰਾ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣ ਦੀ ਸਿੱਖਿਆ ‘ਤੇ ਅਮਲ ਕਰਦਿਆਂ ਉਕਤ ਮਕਾਨ ਬਣਾ ਕੇ ਦਿੱਤਾ। ਇਸ ਮੌਕੇ ਬਲਾਕ ਭੰਗੀਦਾਸ ਅਸ਼ੋਕ ਕੁਮਾਰ ਇੰਸਾਂ, 25 ਮੈਂਬਰ ਬਸੰਤ ਰਾਮ ਇੰਸਾਂ, 25 ਮਹਿੰਦਰ ਸਿੰਘ ਇੰਸਾਂ, ਸ਼ਹਿਰੀ ਭੰਗੀਦਾਸ ਪ੍ਰਵੀਨ ਕੁਮਾਰ ਇੰਸਾਂ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਨੀ ਬਾਲਾ ਨੇ ਜ਼ਿੰਮੇਵਾਰਾਂ ਨੂੰ ਆਪਣੀ ਮਾੜੀ ਆਰਥਿਕ ਹਾਲਤ ਵਾਰੇ ਜਾਣਕਾਰੀ ਦਿੰਦੇ ਹੋਏ ਅਰਜੀ ਦਿੱਤੀ ਸੀ ਕਿ ਉਹ ਆਪਣਾ ਮਕਾਨ ਬਣਾਉਣ ‘ਚ ਅਸਮਰੱਥ ਹਨ ਤੇ ਅਪਣਾ ਗੁਜ਼ਾਰਾ ਵੀ ਬੜੀ ਹੀ ਮੁਸ਼ਕਲ ਨਾਲ ਚਲਾਉਂਦੇ ਹਨ। Welfare Work

ਸੋ ਕਮੇਟੀ ਵੱਲੋਂ ਵਿਚਾਰ-ਵਟਾਂਦਰਾ ਅਤੇ ਜਾਂਚ ਕਰਨ ਤੋਂ ਬਾਅਦ ਉਕਤ ਮਕਾਨ ਬਣਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਬਹੁਤ ਹੀ ਖਸਤਾ ਹਾਲਤ ਮਕਾਨ ਦੀ ਫੋਟੋ ਦਿੰਦਿਆਂ ਦੱਸਿਆ ਕਿ ਇਸ ਮਕਾਨ ਨੂੰ ਤੋੜ ਕੇ ਇੱਥੇ ਹੀ ਦੋ ਕਮਰੇ ਅਤੇ ਰਸੋਈ ਵਾਲੀ ਜਗ੍ਹਾ ‘ਤੇ ਮਿੱਟੀ ਦੀ ਭਰਤ ਪਾ ਕੇ ਸੜਕ ਤੋਂ ਤਿੰਨ ਫੁੱਟ Àੁੱਚਾ ਚੁੱਕ ਕੇ ਉਕਤ ਮਕਾਨ ਦੀ ਉਸਾਰੀ ਕੀਤੀ ਗਈ ਹੈ ਜਿਸ ਨਾਲ ਇਸ ਪਰਿਵਾਰ ਨੂੰ ਲੰਮਾ ਸਮਾਂ ਕੋਈ ਦਿੱਕਤ ਨਹੀਂ ਆਵੇਗੀ। ਉਕਤ ਮਕਾਨ ਦੀ ਸੇਵਾ ਮਿਸਤਰੀ ਗੁਰਮੇਲ ਸਿੰਘ ਇੰਸਾਂ ਢਿੱਲਵਾਂ ਵਾਲੇ ਦੀ ਅਗਵਾਈ ਵਿੱਚ 6 ਮਿਸਤਰੀ ਅਤੇ ਲਗਭਗ 90 ਸੇਵਾਦਾਰਾਂ ਨੇ ਕੀਤੀ। ਇਸ ਮੌਕੇ ਦਿਲਬਾਗ ਸਿੰਘ, ਸੋਨੂੰ, ਵਿੱਕੀ, ਰਾਮ ਕੁਮਾਰ, ਸੁਖਦੇਵ ਸਿੰਘ, ਰਤਨ ਬਿੱਟੂ, ਡਾ. ਸੰਜੀਵ ਮਲਹੋਤਰਾ, ਤਰਸੇਮ ਦਰਾਜ, ਸੁਖ ਮਹਿਤਾ, ਭੈਣ ਅੰਜੂ, ਅਨੀਤਾ, ਰਾਜ, ਮਨੀਸ਼ਾ ਆਦਿ ਤੋਂ ਇਲਾਵਾ ਬਲਾਕ ਦੇ ਕਈ ਪਿੰਡਾਂ ਤੋਂ ਵੀ ਸਾਧ-ਸੰਗਤ ਹਾਜ਼ਰ ਸੀ।

ਨਵਾਂ ਬਣਿਆ ਮਕਾਨ ਦੇਖ ਖੁਸ਼ੀ ਦੇ ਹੰਝੂ ਰੋਕ ਨਹੀਂ ਸਕੀ ਰਜਨੀ

ਇਸ ਮੌਕੇ ਰਜਨੀ ਨੇ ਆਪਣੀ ਦਰਦ ਭਰੀ ਦਾਸਤਾਂ ਸੁਣਾਉਂਦਿਆਂ ਦੱਸਿਆ ਕਿ ਉਹ ਇੱਕ ਸਧਾਰਨ ਅਤੇ ਗਰੀਬ ਪਰਿਵਾਰ ਦੀ ਧੀ ਹੈ। ਉਸਦਾ ਵਿਆਹ ਲਗਭਗ 15 ਸਾਲ ਪਹਿਲਾਂ ਤਪਾ ਦੇ ਰਾਮ ਕੁਮਾਰ ਉਰਫ ਟੋਨੀ ਨਾਲ ਹੋਇਆ ਸੀ ਜੋ ਕਿ ਗਊਸ਼ਾਲਾ ਵਿਖੇ ਬਹੁਤ ਹੀ ਘੱਟ ਤਨਖਾਹ ‘ਤੇ ਕੰਮ ਕਰਦਾ ਸੀ। ਉਨ੍ਹਾਂ ਦੇ ਘਰ ਇੱਕ ਲੜਕੀ ਗਿਤਾਂਸ਼ੂ ਜੋ ਕਿ ਹੁਣ 13 ਸਾਲ ਦੀ ਹੈ ਅਤੇ ਲੜਕਾ ਤੇਜਸ 7 ਸਾਲ ਦਾ ਹੈ, ਹੋਏ। ਉਹ ਕਿਸੇ ਤਰ੍ਹਾਂ ਆਪਣਾ ਰੋਟੀ ਦਾ ਜੁਗਾੜ ਪੂਰਾ ਕਰ ਰਹੇ ਸਨ ਕਿ ਅਚਾਨਕ ਨਵੰਬਰ 2017 ‘ਚ ਉਸਦੇ ਪਤੀ ਰਾਮ ਕੁਮਾਰ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ‘ਤੇ ਦੁੱਖਾਂ ਦਾ ਪਹਾੜ ਹੀ ਟੁੱਟ ਕੇ ਡਿੱਗ ਪਿਆ। ਉਸ ਦਾ ਕੋਈ ਸਹਾਰਾ ਨਹੀਂ ਰਿਹਾ। ਦੋਵਾਂ ਬੱਚਿਆਂ ਦੀ ਪੜ੍ਹਾਈ ਦੇ ਨਾਲ ਘਰ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ। ਦੂਜੇ ਪਾਸੇ ਡਿਗੂੰ-ਡਿਗੂੰ ਕਰਦੇ ਬਹੁਤ ਹੀ ਖਸਤਾ ਹਾਲਤ ਘਰ ਅੱਗੇ ਸੜਕ ਉੱਚੀ ਬਣ ਜਾਣ ਨਾਲ ਬਰਸਾਤ ਅਤੇ ਸੀਵਰ ਦਾ ਗੰਦਾ ਪਾਣੀ ਵੀ ਸਾਰੇ ਘਰ ਅੰਦਰ ਵੜ ਕੇ ਨੂਕਸਾਨ ਕਰਨ ਲੱਗ ਪਿਆ। ਰਜਨੀ ਨੇ ਦੱਸਿਆ ਕਿ ਉਹ ਵਾਰਡ ਦੇ ਆਂਗਨਵਾੜੀ ਸੈਂਟਰ ਵਿਖੇ ਹੈਲਪਰ ਦੀ ਨੌਕਰੀ ਕਰਦੀ ਹੈ ਜਿਸ ਨਾਲ ਰੋਟੀ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਸੋ ਘਰ ਬਣਾਉਣਾ ਤਾਂ ਦੂਰ ਉਹ ਤਾਂ ਜਰਾ ਜਿੰਨੀ ਮੁਰੰਮਤ ਕਰਵਾਉਣ ਦੇ ਲਾਇਕ ਵੀ ਨਹੀਂ ਸਨ। ਉਹ ਆਪਣੇ ਦੋ ਕਮਰਿਆਂ ਰਸੋਈ ਸਮੇਤ ਮੁਕੰਮਲ ਹੋ ਚੁੱਕੇ ਘਰ ਨੂੰ ਦੇਖ ਕੇ ਜਿੱਥੇ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਨਹੀਂ ਰੋਕ ਸਕੀ, ਉੱਥੇ ਭਰੇ ਗਲੇ ਨਾਲ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਦਾ ਲੱਖ-ਲੱਖ ਵਾਰ ਸ਼ੁਕਰਾਨਾ ਵੀ ਕਰ ਰਹੀ ਸੀ।

ਕੌਂਸਲਰ ਲਤਾ ਸ਼ਰਮਾ ਤੇ ਸਮਾਜਸੇਵੀ ਧਰਮ ਪਾਲ ਸ਼ਰਮਾ ਨੇ ਕੀਤੀ ਭਰਪੂਰ ਪ੍ਰਸੰਸਾ

ਇਸ ਮੌਕੇ ਵਾਰਡ ਦੀ ਕੌਂਸਲਰ ਲਤਾ ਸ਼ਰਮਾ, ਸਮਾਜ ਸੇਵੀ ਧਰਮ ਪਾਲ ਸ਼ਰਮਾ ਨੇ ਸਾਧ-ਸੰਗਤ ਵੱਲੋਂ ਸਿਰਫ ਇੱਕ ਹੀ ਦਿਨ ਵਿੱਚ ਮਕਾਨ ਬਣਾਏ ਜਾਣ ‘ਤੇ ਹੈਰਾਨੀ ਪ੍ਰਕਟ ਕਰਦੇ ਹੋਏ ਸੇਵਾਦਾਰਾਂ ਦੇ ਨਿਰਸਵਾਰਥ ਜ਼ਜ਼ਬੇ ਅਤੇ ਡੇਰਾ ਸੱਚਾ ਸੌਦਾ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਗੁਰੂ ਜੀ ਜਿਨ੍ਹਾਂ ਨੇ ਆਪਣੇ ਸੇਵਾਦਾਰਾਂ ਨੂੰ ਦੀਨ-ਦੁਖੀਆਂ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। Welfare Work

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।