ਪੱਛਮੀ ਬੰਗਾਲ : ਸ਼ਮਸ਼ਾਨ ਜਾ ਰਹੀ ਗੱਡੀ ਦੀ ਟਰੱਕ ਨਾਲ ਟੱਕਰ, 18 ਮਰੇ

Motorcycle-Tractor Collision

ਪੱਛਮੀ ਬੰਗਾਲ : ਸ਼ਮਸ਼ਾਨ ਜਾ ਰਹੀ ਗੱਡੀ ਦੀ ਟਰੱਕ ਨਾਲ ਟੱਕਰ, 18 ਮਰੇ

ਕੋਲਕਾਤਾ। ਪੱਛਮੀ ਬੰਗਾਲ ‘ਚ ਸ਼ਨੀਵਾਰ ਰਾਤ ਨਦੀਆ ਦੇ ਹੰਸਖਲੀ ਇਲਾਕੇ ‘ਚ ਇਕ ਭਿਆਨਕ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ। ਜਦਕਿ 5 ਲੋਕ ਗੰਭੀਰ ਜ਼ਖਮੀ ਹਨ। ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 20 ਤੋਂ ਵੱਧ ਲੋਕ ਲਾਸ਼ਾਂ ਲੈ ਕੇ ਉੱਤਰੀ 24 ਪਰਗਨਾ ਦੇ ਬਗਦਾ ਤੋਂ ਨਦੀਆ ਦੇ ਹੰਸਖਲੀ ਇਲਾਕੇ ਦੇ ਮਟਾਡੋਰ ਵੱਲ ਜਾ ਰਹੇ ਸਨ।

ਹੰਸਖਲੀ ਥਾਣਾ ਖੇਤਰ ਦੇ ਫੁਲਬਾੜੀ ਇਲਾਕੇ ‘ਚ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਮੈਟਾਡੋਰ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਮੁਢਲਾ ਅੰਦਾਜ਼ਾ ਹੈ ਕਿ ਹਾਦਸਾ ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ *ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ