ਪੱਛਮੀ ਬੰਗਾਲ ਚੋਣਾਂ : ਈਸੀ ਨੇ ਪੋਲਿੰਗ ਏਜੰਟ ਦੀ ਮੌਤ ’ਤੇ ਰਿਪੋਰਟ ਮੰਗੀ, ਵਿਧਾਨਨਗਰ ਤੇ ਸਾਂਤੀਪੁਰ ’ਚ ਝੜਪਾਂ

0
2008

ਪੱਛਮੀ ਬੰਗਾਲ ਚੋਣਾਂ : ਈਸੀ ਨੇ ਪੋਲਿੰਗ ਏਜੰਟ ਦੀ ਮੌਤ ’ਤੇ ਰਿਪੋਰਟ ਮੰਗੀ, ਵਿਧਾਨਨਗਰ ਤੇ ਸਾਂਤੀਪੁਰ ’ਚ ਝੜਪਾਂ

ਸੱਚ ਕਹੂੰ ਨਿਊਜ਼, ਕੋਲਕਾਤਾ। ਚੋਣ ਕਮਿਸ਼ਨਰ (ਈਸੀ) ਨੇ ਪੱਛਮੀ ਬੰਗਾਲ ’ਚ ਉੱਤਰ 24 ਪਰਗਨਾ ਦੇ ਕਾਮਰਹਟੀ ਵਿਧਾਨ ਸਭਾ ਖੇਤਰ ਦੇ ਮਤਦਾਨ ਕੇਂਦਰ 107 ’ਤੇ ਜੇਤੂ ਸਾਮੰਤਾ ਦੇ ਰੂਪ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਪੋਲਿੰਗ ਏਜੰਟ ਦੀ ਮੌਤ ’ਤੇ ਰਿਪੋਰਟ ਮੰਗੀ ਹੈ। ਵਿਧਾਨਨਗਰ ਦੇ ਅੰਦਰੂਨੀ ਸ਼ਾਂਤੀਨਗਰ ’ਚ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਸਮਰਥਕਾਂ ਦਰਮਿਆਨ ਝੜਪ ਹੋਈ। ਅਧਿਕਾਰਿਤ ਸੂਤਰਾਂ ਅਨੁਸਾਰ ਪੱਛਮੀ ਬੰਗਾਲ ਵਿਧਾਨਸਭਾ ਦੇ ਪੰਜਵੇਂ ਦੌਰ ਦੀਆਂ 45 ਸੀਟਾਂ ਲਈ ਇੱਕਾ-ਦੂਕਾ ਸਥਾਨਾਂ ’ਚ ਝੜਪ ਤੋਂ ਇਲਾਵਾ ਬਾਕੀ ਸਥਾਨਾਂ ’ਤੇ ਵੋਟਾਂ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀਆਂ ਹਨ ਤੇ ਪਹਿਲੇ ਤਿੰਨ ਘੰਟਿਆਂ ’ਚ ਲਗਭਗ 20 ਫੀਸਦੀ ਵੋਟਾਂ ਪਈਆਂ ਹਨ। ਪੰਜਵੇਂ ਦੌਰ ਲਈ ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋਈਆਂ। ਪੀੜਤ ਦੇ ਭਰਾ ਨੇ ਦੋਸ਼ ਲਾਇਆ ਕਿ ਕਿਸੇ ਨੇ ਵੀ ਉਸਦੀ ਮੱਦਦ ਨਹੀਂ ਕੀਤੀ, ਇੱਥੇ ਇਲਾਜ ਦੀ ਕੋਈ ਸੁਵਿਧਾ ਨਹੀਂ ਹੈ।

ਉਸ ਨੇ ਕਿਹਾ ਕਿ ਉਸਦੇ ਭਰਾ ਦੀ ਮ੍ਰਿਤਕ ਦੇਹ ਨੂੰ ਮੇਜ ’ਤੇ ਰੱਖਿਆ ਗਿਆ ਸੀ। ਪੀੜਤ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਹਸਪਤਾਲ ’ਚੋਂ ਤਬਾਦਲਾ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਵਿਧਾਨਨਗਰ ਤਹਿਤ ਆਉਣ ਵਾਲਾ ਸ਼ਾਂਤੀਨਗਰ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਵਰਕਰਾਂ ਨੇ ਇੱਕ ਦੂਜੇ ’ਤੇ ਪੱਥਰਬਾਜ਼ੀ ਕੀਤੀ, ਜਿੱਥੇ ਵਿਰੋਧੀ ਪਾਰਟੀਆਂ ਨੇ ਇੱਕ ਦੂਜੇ ’ਦੇ ਦੋਸ਼ ਲਾਇਆ ਕਿ ਵੋਟਰਾਂ ਨੂੰ ਵੋਟ ਕੇਂਦਰ ’ਚ ਜਾਣ ਤੋਂ ਰੋਕਿਆ ਜਾ ਰਿਹਾ ਸੀ। ਭਾਜਪਾ ਉਮੀਦਵਾਰ ਸਬਿਆਸਾਚੀ ਦੱਤਾ ਨੇ ਦੋਸ਼ ਲਾਇਆ ਕਿ ਸਥਿਤੀ ਨੂੰ ਕੰਟਰੋਲ ’ਚ ਕਰਨ ਲਈ ਸੁਰੱਖਿਆ ਬਲ ਦੇ ਪਹੁੰਚਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਗੁੱਡਿਆਂ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ। ਇਸ ਤੋਂ ਇਲਾਵਾ ਨਾਦੀਆ ’ਚ ਸਾਂਤੀਪੁਰ ’ਚ ਵੀ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਜਿੱਥੇ ਕੇਂਦਰੀ ਬਲਾਂ ਨੇ ਸਥਿਤੀ ’ਤੇ ਕਾਬੂ ਪਾ ਲਿਆ ਹੈ। ਬੰਗਾਲ ’ਚ ਪੰਜਵੇਂ ਦੌਰ ’ਚ 45 ਚੋਣ ਖੇਤਰਾਂ ’ਚ ਵੋਟਾਂ ਪੈ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.