ਖੇਡ ਮੈਦਾਨ

ਰੋਮਾਂਚਕ ਮੁਕਾਬਲੇ ‘ਚ ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ ਹਰਾਇਆ

West Indies beat Pakistan in a thrilling encounter

ਕਰਾਚੀ | ਵੈਸਟਇੰਡੀਜ਼ ਦੀ ਮਹਿਲਾ ਟੀਮ ਨੇ ਕਰਾਚੀ ਦੇ ਸਾਊਥੈਂਡ ਕਲੱਬ ਮੈਦਾਨ ‘ਤੇ ਖੇਡੇ ਗਏ ਦੂਜੇ ਟੀ20 ਮੈਚ ਦੇ ਸੁਪਰ ਓਵਰ ‘ਚ ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾ ਦਿੱਤਾ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 132 ਦੌੜਾਂ ਬਣਾਈਆਂ ਜਿਸ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ ਵੀ ਛੇ ਵਿਕਟਾਂ ਗੁਆ ਕੇ 132 ਦੌੜਾ ਹੀ ਬਣਾ ਸਕੀ ਮੈਚ ਡਰਾਅ ਹੋਣ ਤੋਂ ਬਾਅਦ ਮੈਚ ਦਾ ਨਤੀਜਾ ਸੁਪਰ ਓਵਰ ਜ਼ਰੀਏ ਕੀਤਾ ਗਿਆ ਜਿਸ ‘ਚ ਮਹਿਮਾਨ ਟੀਮ ਨੇ ਮੇਜ਼ਬਾਨ ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦਾ ਵਾਧਾ ਹਾਸਲ ਕਰ ਲਿਆ ਸੁਪਰ ਓਵਰ ‘ਚ ਵੈਸਟਇੰਡੀਜ਼ ਦੀ ਟੀਮ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਡਾਟਿਨ ਨੇ ਛੇ ਗੇਂਦਾਂ ਖੇਡ ਕੇ ਇੱਕ ਚੌਕਾ ਤੇ ਦੋ ਛੱਕਿਆਂ ਦੀ ਮੱਦਦ ਨਾਲ 18 ਦੌੜਾ ਬਣਾਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨੀ ਟੀਮ ਦੇ ਦੋਵੇਂ ਬੱਲੇਬਾਜ਼ ਨਿਦਾ ਡਾਰ ਤੇ ਆਲੀਆ ਰਿਆਜ਼ ਸਿਰਫ ਇੱਕ ਦੌੜ ਜੋੜ ਕੇ ਆਊਟ ਹੋ ਗਏ ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਪਾਕਿਸਤਾਨ ‘ਤੇ 2-0 ਦਾ ਵਾਧਾ ਬਣਾ ਲਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top