ਮਾਲਕ ਜੋ ਕਰਦਾ ਹੈ, ਹਮੇਸ਼ਾ ਚੰਗਾ ਹੀ ਕਰਦਾ ਹੈ : ਪੂਜਨੀਕ ਗੁਰੂ ਜੀ

Pujaniak, Guru ji, Got, Bail, MSG, Spirituality, Revered Guru Ji

ਮਾਲਕ ਜੋ ਕਰਦਾ ਹੈ, ਹਮੇਸ਼ਾ ਚੰਗਾ ਹੀ ਕਰਦਾ ਹੈ : ਪੂਜਨੀਕ ਗੁਰੂ ਜੀ

(ਸੱਚ ਕਹੁੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਇਨਸਾਨ ਮਾਲਕ ਦਾ ਜਿੰਨਾ ਸ਼ੁਕਰਾਨਾ ਕਰੇ, ਘੱਟ ਹੈ ਹਕੀਕਤ ਇਹ ਹੈ ਕਿ ਜਦੋਂ-ਜਦੋਂ ਇਨਸਾਨ, ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ, ਉਹ ਸ਼ੁਕਰਾਨਾ ਲੈਂਦਾ ਨਹੀਂ, ਸਗੋਂ ਬਦਲੇ ’ਚ ਦਇਆ-ਮਿਹਰ, ਰਹਿਮਤ ਨਾਲ ਝੋਲੀਆਂ ਭਰ ਦਿਆ ਕਰਦਾ ਹੈ ਪਰ ਉਹ ਦੇਖਦਾ ਜ਼ਰੂਰ ਹੈ ਕਿ ਕਿਹੜੀ ਆਤਮਾ ਉਸਦੇ ਲਈ ਤੜਫਦੀ, ਵਿਆਕੁਲ ਹੈ, ਸ਼ੁਕਰਾਨਾ ਕਰ ਰਹੀ ਹੈ! ਉਸ ’ਤੇ ਹੀ ਮਾਲਕ ਦੀ ਰਹਿਮਤ ਹੁੰਦੀ ਹੈ ਇਸ ਲਈ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।

ਮਾਲਕ ਕਦੇ ਗਲਤ ਨਹੀਂ ਕਰਦਾ ਉਹ ਜੋ ਵੀ ਕਰਦਾ ਹੈ, ਉਹ ਸੱਚ ਹੁੰਦਾ ਹੈ ਪੁਰਾਣੇ ਸਮੇਂ ਦੀ ਇੱਕ ਸੱਚੀ ਗੱਲ ਹੈ ਇੱਕ ਰਾਜੇ ਦਾ ਵਜ਼ੀਰ ਸੀ ਉਹ ਹਰ ਗੱਲ ’ਤੇ ਸ਼ੁਕਰਾਨਾ ਕਰਦਾ ਸੀ ਕੋਈ ਵੀ ਗੱਲ ਹੁੰਦੀ, ਤਾਂ ਉਹ ਇਹੀ ਕਹਿੰਦਾ ਕਿ ਮਾਲਕ ਜੋ ਕਰਦਾ ਹੈ, ਸਹੀ ਕਰਦਾ ਹੈ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਉਸਨੇ ਇੰਨੀ ਜ਼ੋਰ ਨਾਲ ਤਲਵਾਰ ਜਾਂ ਤੀਰ ਚਲਾਇਆ ਕਿ ਉਸਦੀ ਉਂਗਲੀ ਵੱਢੀ ਗਈ ਵਜੀਰ ਨਾਲ ਸੀ, ਉਸਦੇ ਪੱਟੀ ਬੰਨ ਰਿਹਾ ਸੀ ਅਚਾਨਕ ਆਪਣੀ ਆਦਤ ਅਨੁਸਾਰ ਉਹ ਬੋਲਿਆ ਕਿ ਮਾਲਕ ਜੋ ਕਰਦਾ ਹੈ, ਸਹੀ ਕਰਦਾ ਹੈ। ਰਾਜੇ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਵਜੀਰ ਨੂੰ ਜੇਲ੍ਹ ਭੇਜ ਦਿੱਤਾ ਕਿ ਇੱਥੇ ਮੇਰੀ ਉਗਲੀ ਵੱਢੀ ਗਈ ਤੇ ਤੂੰ ਕਹਿੰਦਾ ਹੈ ਕਿ ਮਾਲਕ ਜੋ ਕਰਦਾ ਹੈਂ, ਸਹੀ ਕਰਦਾ ਹੈ ਉਸਨੂੰ ਜੇਲ੍ਹ ’ਚ ਦੇ ਦਿੱਤਾ, ਤਾਂ ਵੀ ਉਹ ਇਹੀ ਕਹਿੰਦਾ ਕਿ ਮਾਲਕ ਜੋ ਕਰਦਾ ਹੈ, ਸਹੀ ਕਰਦਾ ਹੈ।

ਮਾਲਕ ਜੋ ਕਰਦਾ ਹੈ, ਹਮੇਸ਼ਾ ਚੰਗਾ ਹੀ ਕਰਦਾ ਹੈ

ਕਾਫ਼ੀ ਦਿਨ ਬੀਤ ਗਏ ਬਾਦਸ਼ਾਹ ਫਿਰ ਸ਼ਿਕਾਰ ’ਤੇ ਗਿਆ ਉਸਨੂੰ ਸ਼ਿਕਾਰ ਮਿਲਿਆ ਨਹੀਂ ਤੇ ਹਵਾ ਦਾ ਇੱਕ ਚੱਕਰਵਾਤ ਆਇਆ, ਜਿਸ ’ਚ ਰਾਜਾ ਰਸਤਾ ਭੁੱਲ ਗਿਆ, ਸਾਥੀ ਸਭ ਵਿੱਛੜ ਗਏ ਜਦੋਂ ਚੱਕਰਵਾਤ ਰੁਕਿਆ, ਤਾਂ ਬਾਦਸ਼ਾਹ ਨੇ ਆਪਣੇ-ਆਪ ਨੂੰ ਆਦੀ ਵਾਸੀਆਂ ਦੇ ਇਲਾਕੇ ’ਚ ਪਾਇਆ ਉਨ੍ਹਾਂ ਰਾਜੇ ਨੂੰ ਫੜ ਲਿਆ ਰਾਜੇ ਦੇ ਹੱਥ-ਪੈਰ ਬੰਨ ਲਏ ਤੇ ਬਲੀਵੇਦੀ ’ਤੇ ਗਰਦਨ ਰੱਖ ਦਿੱਤੀ। ਉਨ੍ਹਾਂ ਦੇ ਮੁਖੀਆਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਨੂੰ ਚੈੱਕ ਕੀਤਾ, ਜਦੋਂ ਹੱਥ ਵੇਖੇ ਤਾਂ ਰਾਜੇ ਨੂੰ ਛੱਡ ਦਿੱਤਾ ਕਿ ਉਸਦੀ ਤਾਂ ਉਗਲੀ ਵੱਢੀ ਹੋਈ ਹੈ। ਬਲੀ ਦੇਣ ਦਾ ਮਤਲਬ ਹੁੰਦਾ ਸੀ, ਜਿਸ ਦਾ ਸੰਪੂਰਨ ਸਰੀਰ ਹੋਵੇ, ਤਾਂ ਰਾਜਾ ਹੈਰਾਨ ਰਹਿ ਗਿਆ ਤਲਵਾਰ ਗਲੇ ਤੱਕ ਆਉਦੇ-ਆਉਦੇ ਬਚ ਗਈ।

ਰਾਜਾ ਸਮਝ ਗਿਆ ਕਿ ਵਾਕਿਆਈ, ਉਂਗਲੀ ਵੱਢੀ ਸੀ ਤਾਂ ਮੈਂ ਬਚ ਗਿਆ ਉਹ ਬਹੁਤ ਸਪੀਡ ਨਾਲ ਘੋੜਾ ਦੌੜਾਉਦਾ ਹੋਇਆ ਆਇਆ, ਵਜੀਰ ਨੂੰ ਜੇਲ੍ਹ ’ਚੋਂ ਬਾਹਰ ਕੱਢਿਆ, ਉਸ ਤੋਂ ਮੁਆਫ਼ੀ ਮੰਗੀ ਕਹਿਣ ਲੱਗਿਆ ਕਿ ਮੈਂ ਮੰਨ ਗਿਆ ਤੁਹਾਡੀ ਗੱਲ ਮੇਰੇ ਨਾਲ ਤਾਂ ਚੰਗਾ ਹੋਇਆ, ਪਰ ਤੁਹਾਡੇ ਨਾਲ ਕੀ ਚੰਗਾ ਹੋਇਆ? ਵਜੀਰ ਨੇ ਕਿਹਾ ਕਿ ਰਾਜਨ, ਜੇਕਰ ਤੁਸੀਂ ਮੈਨੂੰ ਜੇਲ੍ਹ ’ਚ ਨਾ ਦਿੰਦੇ, ਤਾਂ ਮੈਂ ਤੁਹਾਡੇ ਨਾਲ ਹੁੰਦਾ ਤੁਹਾਡੀ ਤਾਂ ਉਗਲੀ ਵੱਢੀ ਸੀ, ਪਰ ਮੇਰੀ ਤਾਂ ਸਹੀ ਸੀ ਉਨ੍ਹਾਂ ਤੁਹਾਨੂੰ ਛੱਡ ਕੇ ਮੈਨੂੰ ਬਲੀ ’ਤੇ ਚੜ੍ਹਾ ਦੇਣਾ ਸੀ ਇਸ ਲਈ ਮਾਲਕ ਜੋ ਕਰਦਾ ਹੈ, ਚੰਗਾ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ