ਕਦੋਂ ਰੁਕੇਗੀ ਮਿਲਾਵਟਖ਼ੋਰੀ

0
148

ਕਦੋਂ ਰੁਕੇਗੀ ਮਿਲਾਵਟਖ਼ੋਰੀ

ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਪਿਛਲੇ ਕਈ ਸਾਲਾਂ ਦੇ ਅੰਕੜੇ ਦੇਖੀਏ ਤਾਂ ਕਈ ਥਾਵਾਂ ’ਤੇ ਮਿਲਾਵਟੀ ਖੋਆ ਫੜੇ ਜਾਣ ਦੀਆਂ ਖਬਰਾਂ ਸੁਰਖੀਆਂ ਬਣੀਆਂ ਹੋਣਗੀਆਂ ਮਿਲਾਵਟੀ ਦੁੱਧ ਦੀ ਚਰਚਾ ਸਾਲ ਭਰ ਰਹਿੰਦੀ ਹੈ ਦੁੱਧ ਸਮਾਜ ਦੇ ਹਰ ਵਰਗ ਦੀ ਜ਼ਰੂਰਤ ਹੈ ਦੁੱਧ ਨੂੰ ਅਸੀਂ ਚਾਹ, ਕੌਫ਼ੀ ਅਤੇ ਪੀਣ ਲਈ ਇਸਤੇਮਾਲ ਕਰਦੇ ਹਾਂ ਪਰ ਮਿਲਾਵਟਖੋਰ ਬਨਾਉਟੀ ਦੁੱਧ ਬਣਾ ਕੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਘੇਰੇ ’ਚ ਲੈ ਲੈਂਦੇ ਹਨ ਯੂਰੀਆ, ਡਿਟਰਜੈਂਟ, ਸ਼ੈਂਪੂ, ਖੰਡ ਅਤੇ ਸੋਡੀਅਮ ਬਾਈ ਕਾਰਬੋਨੇਟ ਦੀ ਵਰਤੋਂ ਨਾਲ ਤਿਆਰ ਦੁੱਧ ਜ਼ਹਿਰੀਲਾ ਹੈ ਅਤੇ ਡੇਅਰੀ ਮਾਲਕ ਪਸ਼ੂਆਂ ਨੂੰ ਪਾਬੰਦੀਸ਼ੁਦਾ ਆਕਸੀਟੋਸਿਨ ਦਾ ਟੀਕਾ ਲਾ ਕੇ ਦੁੱਧ ਦੀ ਆਖਰੀ ਬੁੂੰਦ ਵੀ ਨਿਚੋੜ ਲੈਣੀ ਚਾਹੁੰਦੇ ਹਨ ਅਜਿਹਾ ਦੁੱਧ ਕਈ ਤਰ੍ਹਾਂ ਦੇ ਗੰਭੀਰ ਰੋਗਾਂ ਦਾ ਕਾਰਨ ਬਣਦਾ ਹੈ

ਇਨ੍ਹੀਂ ਦਿਨੀਂ ਪੂਰੇ ਦੇਸ਼ ’ਚ ਖੇਤੀ ਉਤਪਾਦਨ ਵਧਾਉਣ ਲਈ ਵੀ ਅੰਨ੍ਹੇਵਾਹ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦਾ ਰੁਝਾਨ ਸਿਹਤ ਲਈ ਇੱਕ ਬਹੁਤ ਵੱਡੀ ਸਮੱਸਿਆ ਦੇ ਰੂਪ ’ਚ ਉੱਭਰ ਕੇ ਸਾਹਮਣੇ ਆ ਰਿਹਾ ਹੈ ਕੁਝ ਸਾਲ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ ਮਿਲਾਵਟੀ ਸਰ੍ਹੋਂ ਦੇ ਤੇਲ ਨਾਲ ਫੈਲੀ ਮਹਾਂਮਾਰੀ ਤੋਂ ਬਾਅਦ ਖੁਰਾਕੀ ਪਦਾਰਥਾਂ ’ਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਰੋਕਣ ਲਈ ਨਿਯਮ ਤਾਂ ਜ਼ਰੂਰ ਬਣਾਏ ਗਏ ਪਰ ਇਨ੍ਹਾਂ ਦਾ ਪਾਲਣ ਕਿੰਨਾ ਹੋ ਰਿਹਾ ਹੈ, ਇਹ ਜਾਣਨ ਦੀ ਫੁਰਸਤ ਸਾਡੇ ਅਫ਼ਸਰਾਂ ਅਤੇ ਆਗੂਆਂ ਨੂੰ ਨਹੀਂ ਇਸੇ ਲਈ ਤਾਂ ਤੇਲ, ਦੁੱਧ, ਖੰਡ ਅਤੇ ਅਨਾਜ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜਾਂ ਮਿਲਾਵਟ ਕਰਕੇ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ

ਸਬਜ਼ੀਆਂ ’ਤੇ ਹਰਾ ਰੰਗ ਲਾ ਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਅੱਜ ਦਾਲਾਂ, ਅਨਾਜ, ਦੁੱਧ, ਘਿਓ ਤੋਂ ਲੈ ਕੇ ਸਬਜ਼ੀ ਅਤੇ ਫਲ ਤੱਕ ਕੋਈ ਵੀ ਚੀਜ ਮਿਲਾਵਟ ਤੋਂ ਬਚੀ ਨਹੀਂ ਹੈ ਦੁੱਧ ’ਚ ਮਿਲਾਵਟ ਜਾਂਚਣ ਲਈ ਫ਼ਿਲਹਾਲ ਮੁਹੱਈਆ ਤਕਨੀਕ ਲਈ ਸੈਟ-ਅਪ ਚਾਹੀਦਾ ਹੈ ਇਨ੍ਹਾਂ ਦੀਆਂ ਅਜਿਹੀਆਂ ਡਿਵਾਇਸਾਂ ’ਚ ਸੂਖ਼ਮ ਰੂਪ ’ਚ ਵਰਤੋਂ ਨਹੀਂ ਕਰ ਸਕਦੇ ਜੋ ਇੱਕ ਆਮ ਇਨਸਾਨ ਦੀ ਪਹੁੰਚ ’ਚ ਅਤੇ ਸਸਤਾ ਹੋਵੇ ਵਿਕਾਸਸ਼ੀਲ ਦੇਸ਼ਾਂ ਦੇ ਜ਼ਿਆਦਾਤਰ ਗਾਹਕ ਮੌਜੂਦਾ ਤਕਨੀਕਾਂ ਦਾ ਲਾਭ ਨਹੀਂ ਲੈ ਸਕਦੇ ਆਸ ਹੈ

ਇਹ ਨਵਾਂ ਸਿਸਟਮ ਘੱਟੋ-ਘੱਟ ਮਿਲਾਵਟ ’ਤੇ ਕੰਟਰੋਲ ਕਰਨ ’ਚ ਆਪਣੀ ਭੂਮਿਕਾ ਨਿਭਾਏਗਾ ਜੇਕਰ ਖੁਰਾਕੀ ਪਦਾਰਥਾਂ ਵਿਚ ਮਿਲਾਵਟ ਦਾ ਨਿਯਮਿਤ ਅਤੇ ਵਿਗਿਆਨਕ ਢੰਗ ਨਾਲ ਤੁਰੰਤ ਜਾਂਚ ਵਿਚ ਪ੍ਰਸ਼ਾਸਨਿਕ ਸਿਸਟਮ ਵੀ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਜਾਵੇ ਤਾਂ ਮਿਲਾਵਟ ’ਤੇ ਕਾਬੂ ਪਾ ਕੇ ਧੱਕੇ ਨਾਲ ਸੱਦੇ ਜਾ ਰਹੇ ਕਈ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਵਧਦੇ ਲਾਇਲਾਜ ਰੋਗਾਂ ’ਤੇ ਕਾਬੂ ਸੰਭਵ ਨਹੀਂ ਹੋ ਸਕੇਗਾ ਪਰ ਵੱਡਾ ਸਵਾਲ ਇਹ ਹੈ ਕਿ ‘ਬਿੱਲੀ ਦੇ ਗਲੇ ਵਿਚ ਘੰਟੀ ਕੌਣ ਬੰਨ੍ਹੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ