ਕੋਵਿਡ ਟੀਕਾਕਰਨ ਕਦੋਂ ਸ਼ੁਰੂ ਕਰੇਗੀ ਸਰਕਾਰ : ਰਾਹੁਲ

0
Rahul

ਕਿਹਾ, ਚੀਨ, ਅਮਰੀਕਾ, ਬ੍ਰਿਟੇਨ, ਰੂਸ ’ਚ ਸ਼ੁਰੂ ਹੋ ਚੁੱਕੀ ਹੈ ਪ੍ਰਕਿਰਿਆ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ’ਚ ਕੋਵਿਡ ਮਹਾਂਮਾਰੀ ਦਾ ਕਹਿਰ ਰੋਕਣ ਲਈ ਟੀਕਾਕਰਨ ਅਭਿਆਨ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਤੱਕ ਲੱਖਾਂ ਲੋਕਾਂ ਨੂੰ ਇਹ ਟੀਕਾ ਲੱਗ ਚੁੱਕਿਆ ਹੈ ਪਰ ਸਾਡੇ ਇੱਥੇ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।

Rahul Gandhi

ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਸਵਾਲ ਕੀਤਾ ਕਿ ਦੁਨੀਆ ’ਚ ਹੁਣ ਤੱਕ 23 ਲੱਖ ਲੋਕਾਂ ਨੂੰ ਇਹ ਟੀਕਾ ਲੱਗ ਚੁੱਕਿਆ ਹੈ। ਇਸ ਲਈ ਉਹ (ਮੋਦੀ) ਦੱਸਣ ਕਿ ਭਾਰਤ ’ਚ ਕੋਵਿਡ ਖਿਲਾਫ਼ ਟੀਕਾਕਰਨ ਕਦੋਂ ਸ਼ੁਰੂ ਕੀਤਾ ਜਾਵੇਗਾ। ਗਾਂਧੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ, ‘ਦੁਨੀਆ ’ਚ ਹੁਣ ਤੱਕ 23 ਲੱਖ ਲੋਕਾਂ ਨੂੰ ਕੋਵਿਡ ਦਾ ਟੀਕਾ ਲੱਗ ਚੁੱਕਿਆ ਹੈ। ਚੀਨ, ਅਮਰੀਕਾ, ਬ੍ਰਿਟੇਨ, ਰੂਸ ’ਚ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮੋਦੀ ਜੀ, ਦੱਸੋ ਭਾਰਤ ਦਾ ਨੰਬਰ ਕਦੋਂ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇੱਕ ਗ੍ਰਾਫ਼ ਵੀ ਪੋਸਟ ਕੀਤਾ ਹੈ। ਜਿਸ ’ਚ ਦੱਸਿਆ ਗਿਆ ਕਿ ਚੀਨ ’ਚ ਹੁਣ ਤੱਕ ਸਭ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋਇਆ ਹੈ। ਦੂਜੇ ਸਥਾਨ ’ਤੇ ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਚੌਥੇ ਸਥਾਨ ’ਤੇ ਰੂਸ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.