Master | ਤੁਸੀਂ ਕਿੱਥੇ ਓ ਮਾਸਟਰ ਜੀ?

0
Master

Master | ਤੁਸੀਂ ਕਿੱਥੇ ਓ ਮਾਸਟਰ ਜੀ?

ਮਨੁੱਖੀ ਜ਼ਿੰਦਗੀ ਅੱਜ ਇੱਕ ਅਣ-ਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਲਗਭਗ ਵਿਹਲ ਹੈ। ਸੜਕਾ ‘ਤੇ ਸਾਇਰਨ ਵਾਲੀਆਂ ਗੱਡੀਆਂ ਹਨ, ਟੀ. ਵੀ. ਸਕਰੀਨ ‘ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ। ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁੱਝ ਉਪਾਅ ਦੱਸ ਜਾਂਦੀ ਹੈ। ਇੰਜ ਲੱਗਦੈ ਜਿਵੇਂ ਕੋਈ ਨਕਾਬਪੋਸ਼ ਪ੍ਰਜਾਤੀ ਕਿਸੇ ਹੋਰ ਗ੍ਰਹਿ ਤੋਂ ਧਰਤੀ ‘ਤੇ ਅਬਾਦ ਹੋਣ ਲਈ ਆਈ ਹੋਵੇ। ਇੱਕ ਦੁਸ਼ਮਣ ਬੇਲਗਾਮ ਘੁੰਮ ਰਿਹਾ ਹੈ ਪਰ ਦਿਖਾਈ ਨਹੀਂ ਦਿੰਦਾ। ਨੀਲੇ ਅਸਮਾਨ ਵਿੱਚ ਉੱਡਦੇ ਪਰਿੰਦੇ ਇੱਕ ਉਮੀਦ ਨੂੰ ਹਲੂਣਾ ਦਿੰਦੇ ਹਨ। ਇੱਕ ਪਾਸੇ ਜ਼ਾਇਕਿਆਂ ਦੀ ਖੁਸ਼ਬੂ ਤੇ ਦੂਜੇ ਪਾਸੇ ਬੇਵਤਨਗੀ ਨੂੰ ਭੁੱਖ ਦੀ ਮਾਰ। ਆਖਿਰ ਜ਼ਿੰਦਗੀ ਕਦੋਂ ਤੇ ਕਿਵੇਂ ਪਹਿਲਾਂ ਵਾਂਗ ਹੋਵੇਗੀ, ਸਵਾਲ ਦਾ ਜਵਾਬ ਉਡੀਕਦਿਆਂ ਚੇਤਿਆਂ ਵਿੱਚ ਸਮਾਈ ਇੱਕ ਯਾਦ ਉੱਭਰ ਆਉਂਦੀ ਹੈ ਜਦੋਂ ਮੈਂ ਹਾਈ ਸਕੂਲ ਦੀ ਵਿਦਿਆਰਥਣ ਸਾਂ।

Master

Where are you, Master?

ਸਕੂਲ (School) ਦੇ ਇੱਕ ਵੱਡੇ ਹਾਲ ਕਮਰੇ ਨੂੰ ਵਿਚਕਾਰ ਅਲਮਾਰੀਆਂ ਲਾ ਕੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਅਲਮਾਰੀਆਂ ਨਾਲ ਬਣੀ ਇਸ ਅਸਥਾਈ ਕੰਧ ਵਿਚਕਾਰ ਥੋੜ੍ਹਾ ਜਿਹਾ ਇੱਧਰ -ਉੱਧਰ ਜਾਣ ਲਈ ਰਸਤਾ ਰੱਖਿਆ ਹੋਇਆ ਸੀ। ਇਨ੍ਹਾਂ ਵਿੱਚੋਂ ਇੱਕ ਵਿਗਿਆਨ ਪ੍ਰਯੋਗਸ਼ਾਲਾ ਸੀ ਜਿੱਥੇ ਸਾਡੀ ਜਮਾਤ ਦਾ ਪੀਰੀਅਡ ਲੱਗਾ ਹੋਇਆ ਸੀ ਤੇ ਦੂਜੇ ਪਾਸੇ ਨੌਵੀਂ ਜਮਾਤ ਦਾ ਪੀਰੀਅਡ ਸੀ। (Master) ਮਾਸਟਰ ਜੀ ਸਾਨੂੰ ਹਾਈਡ੍ਰੋਜਨ ਗੈਸ (Hydrogen gas) ਤਿਆਰ ਕਰਕੇ ਦਿਖਾ ਰਹੇ ਸਨ।

Where are you, Master?

ਉਪਕਰਨ ਸੈੱਟ ਕਰਨ ਤੋਂ ਬਾਅਦ (Master) ਮਾਸਟਰ ਜੀ ਨੂੰ ਕਿਸੇ ਜ਼ਰੂਰੀ ਕੰਮ ਲਈ ਪ੍ਰਯੋਗਸ਼ਾਲਾ ਤੋਂ ਬਾਹਰ ਜਾਣਾ ਪੈ ਗਿਆ ਅਤੇ ਉਹ ਸਾਨੂੰ ਪ੍ਰਯੋਗ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਕਰਨ ਦੀ ਸਖ਼ਤ ਹਿਦਾਇਤ ਦੇ ਗਏ। ਸ਼ਰਾਰਤੀ ਬਾਲ ਮਨ ਨਸੀਹਤਾਂ ਦੀ ਪ੍ਰਵਾਹ ਕਦੋਂ ਕਰਦਾ ਹੈ ਸਾਰੇ ਬੱਚਿਆਂ ਦੇ ਦਿਮਾਗ ਵਿੱਚ ਇੱਕੋ ਹੀ ਸਵਾਲ ਸੀ ਕਿ ਜੇ ਗੈਸ ਜਾਰ ਵਿੱਚ ਗੈਸ ਬਣੀ ਹੁੰਦੀ ਤਾਂ ਦਿਖਾਈ ਦੇਣੀ ਸੀ। ਇਹ ਤਾਂ ਪਹਿਲਾਂ ਦੀ ਤਰ੍ਹਾਂ ਖਾਲੀ ਹੀ ਲੱਗਦਾ ਸੀ ਅਤੇ ਉਂਜ ਵੀ ਉਸ ਸਮੇ ਅਣੂਆਂ-ਪਰਮਾਣੂਆਂ ਦੀ ਸੂਖਮ ਦੁਨੀਆਂ ਸਿਰਫ ਕਿਤਾਬਾਂ ਦੀਆਂ ਹੱਦਬੰਦੀਆਂ ਤੱਕ ਹੀ ਸੀਮਤ ਲੱਗਦੀ ਸੀ।

Where are you, Master?

ਸਿੱਟੇ ਦੇ ਸੰਭਾਵੀ ਖਤਰੇ ਤੋਂ ਅਣਜਾਣ ਇਸ ਦੀ ਪਰਖ ਕਰਨ ਲਈ ਮੈਂ ਇੱਕ ਸੁਲਘਦੀ ਤੀਲੀ ਇਸ ਦੇ ਨੇੜੇ ਕਰ ਦਿੱਤੀ। ਗੈਸ ਜਾਰ ਧਮਾਕੇ ਨਾਲ ਟੁੱਟ ਗਿਆ। ਪ੍ਰਯੋਗਸ਼ਾਲਾ (Laboratory) ਦੀਆਂ ਖਿੜਕੀਆਂ ਅਤੇ ਦਰਵਾਜੇ ਖੜਕਣ ਲੱਗ ਪਏ। ਕੁੱਝ ਵਿਦਿਆਰਥੀ ਦਰਵਾਜੇ ਰਾਹੀਂ ਬਾਹਰ ਨਿੱਕਲ ਗਏ ਤੇ ਕਈਆਂ ਨੇ ਲਾਗਵੇਂ ਕਮਰੇ ਵਿੱਚ ਬਣੇ ਝਰੋਖੇ ਰਾਹੀਂ ਬਾਹਰ ਨਿੱਕਲਣਾ ਚਾਹਿਆ। ਪਰ ਨੌਵੀਂ ਜਮਾਤ ਵਿੱਚ ਇੱਕ ਲੜਕੇ ਸੁੱਖੇ ਨੇ ਅੱਗੇ ਮੇਜ ਲਾ ਕੇ ਰਸਤਾ ਬੰਦ ਕਰ ਦਿੱਤਾ। ਇਸ ਭਿਆਨਕ ਕਾਰਨਾਮੇ ਲਈ ਸਜ਼ਾ ਮਿਲਣੀ ਤਾਂ ਤੈਅ ਸੀ। ਦੋਸ਼ੀਆਂ ਦੀ ਸੂਚੀ ਵਿੱਚ ਮੇਰਾ ਨਾਂਅ ਸਭ ਤੋਂ ਉੱਪਰ ਸੀ। ਆਖਿਰ ਸਾਨੂੰ ਦਫਤਰ ਵਿੱਚ ਪੇਸ਼ ਹੋਣ ਲਈ ਸੱਦਾ ਅਇਆ। ਵੱਖ-ਵੱਖ ਅਧਿਆਪਕਾਂ ਵੱਲੋਂ ਡਾਂਟ ਪਈ ਤੇ ਝਿੜਕਾਂ ਮਿਲੀਆਂ।

Where are you, Master?

ਭਦੌੜ ਵਾਲੇ ਸਾਗਰ ਮਾਸਟਰ ਜੀ ਨੇ ਬੜੇ ਪਿਆਰ ਭਰੇ ਲਹਿਜੇ ਵਿੱਚ ਮੇਰੇ ਕੋਲੋਂ ਇਸ ਦਾ ਕਾਰਨ ਜਾਣਨਾ ਚਾਹਿਆ ਕਿ ਮੈਂ ਅਖਿਰ ਅਜਿਹਾ ਕਿਉਂ ਕੀਤਾ? ਮੇਰਾ ਜਵਾਬ ਸਪੱਸ਼ਟ ਸੀ ਕਿ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਗੈਸ ਜਾਰ ਵਿੱਚ ਗੈਸ ਹੋ ਸਕਦੀ ਹੈ। ਉਨ੍ਹਾਂ ਦਾ ਦੂਜਾ ਸਵਾਲ ਸੁੱਖੇ ਲਈ ਸੀ ਕਿ ਉਸ ਨੇ ਮੇਜ ਲਾ ਕੇ ਰਸਤਾ ਕਿਉਂ ਰੋਕ ਦਿੱਤਾ? ਸੁੱਖਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।

ਦੁਸ਼ਮਣੀ ਜਾਂ ਦੋਸਤੀ ਕਰਨੀ ਮਨੁੱਖ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ

ਆਖੀਰ ਵਿਚ (Master) ਮਾਸਟਰ ਜੀ ਨੇ ਜੋ ਸਮਝਾਇਆ ਉਸ ਦੀ ਸਾਰਥਿਕਤਾ ਅੱਜ ਵੀ ਓਨੀ ਹੀ ਜਾਪਦੀ ਹੈ ਜਿੰਨੀ ਕਈ ਦਹਾਕੇ ਪਹਿਲਾਂ ਸੀ। ਉਨ੍ਹਾਂ ਦੱਸਿਆ ਕਿ ਅਸੀਂ ਇੱਕ ਸੂਖਮ ਸੰਸਾਰ ਵਿੱਚ ਵੀ ਵਿਚਰ ਰਹੇ ਹਾਂ ਜੋ ਮਨੁੱਖੀ ਅੱਖ ਲਈ ਤਾਂ ਦ੍ਰਿਸ਼ਟੀਗੋਚਰ ਨਹੀਂ ਹੈ, ਪਰ ਵਿਗਿਆਨ ਉਸ ਦੇ ਸਾਰੇ ਨਿਯਮਾਂ ਤੋਂ ਜਾਣੂ ਹੈ। ਉਸ ਨਾਲ ਦੁਸ਼ਮਣੀ ਜਾਂ ਦੋਸਤੀ ਕਰਨੀ ਮਨੁੱਖ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ। ਹੁਣ ਸੁੱਖੇ ਦੀ ਵਾਰੀ ਸੀ। ਫਿਰ ਉਨ੍ਹਾਂ ਸੁੱਖੇ ਨੂੰ ਡਾਂਟਦੇ ਹੋਏ ਕਿਹਾ ਕਿ ਜਦੋਂ ਮਨੁੱਖੀ ਜ਼ਿੰਦਗੀ ਖਤਰੇ ਵਿੱਚ ਹੋਵੇ ਤਾਂ ਕੰਧਾਂ ਕੰਧਾਂ ਨਹੀਂ ਰਹਿਣਿਆਂ ਚਾਹੀਦੀਆਂ, ਸਗੋਂ ਇਨ੍ਹਾਂ ਦੇ ਪੁਲ ਬਣ ਜਾਣੇ ਚਾਹੀਦੇ ਨੇ।

(Master)  ਮਾਸਟਰ ਜੀ! ਅੱਜ ਇੱਕ ਅਣਦਿੱਖ ਸੰਸਾਰ ਦਾ ਸੂਖਮ ਵਿਸ਼ਾਣੂ ਸਮੁੱਚੇ ਵਿਸ਼ਵ ਲਈ ਖੌਫ ਬਣਿਆ ਹੋਇਆ ਹੈ। ਮਨੁੱਖਤਾ ਨੂੰ ਇੱਕਜੁਟ ਹੋ ਕੇ ਇਸ ਨਾਲ ਲੜਨ ਦੀ ਲੋੜ ਹੈ, ਪਰੰਤੂ ਮਜ਼ਹਬਾਂ ਅਤੇ ਕੌਮਾਂ ਦਰਮਿਆਨ ਉਸਰ ਰਹੀਆਂ ਕੰਧਾਂ ਇਸ ਨੂੰ ਖਦੇੜਣ ਲਈ ਅੜਿਕਾ ਤਾਂ ਨਹੀਂ ਬਣ ਜਾਣਗੀਆਂ? ਤੁਹਾਡੀਆਂ ਉਨ੍ਹਾਂ ਨਸੀਹਤਾਂ ਦੀ ਅਜੋਕੇ ਸਮੇਂ ਨੂੰ ਬਹੁਤ ਜਰੂਰਤ ਹੈ। ਹੁਣ ਤੁਸੀਂ ਕਿੱਥੇ ਓ ਮਾਸਟਰ ਜੀ?

 ਪੁਸ਼ਪਿੰਦਰ ਮੋਰਿੰਡਾ, ਮੋ. 94170-51627

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.