Breaking News

ਇੰਗਲੈਂਡ ਦੀ ਆਸਟਰੇਲੀਆ ‘ਤੇ ਹੂੰਝਾ ਫੇਰ ਜਿੱਤ

ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ 5-0 ਨਾਲ ਜਿੱਤੀ

ਏਜੰਸੀ, ਮੈਨਚੇਸਟਰ, 24 ਜੂਨ

ਜੋਸ ਬਟਲਰ (122 ਗੇਂਦਾਂ, 12 ਚੌਕੇ, 1 ਛੱਕਾ/ 110 ਨਾਬਾਦ) ਦੇ ਬਿਹਤਰੀਨ ਸੈਂਕੜੇ ਨਾਲ ਇੰਗਲੈਂਡ ਨੇ ਬੇਹੱਦ ਰੋਮਾਂਚਕ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ‘ਚ ਇੱਕ ਵਿਕਟ ਨਾਲ ਜਿੱਤ ਦਰਜ ਕਰਕੇ ਆਸਟਰੇਲੀਆ ਵਿਰੁੱਧ ਪੰਜ ਮੈਚਾਂ ਦੀ ਲੜੀ ‘ਚ 5-0 ਨਾਲ ਹੂੰਝਾ ਫੇਰ ਜਿੱਤ ਹਾਸਲ ਕਰ ਲਈ ਇੰਗਲੈਂਡ ਨੇ ਆਸਟਰੇਲੀਆ ਨੂੰ 34.4 ਓਵਰਾਂ ‘ਚ 205 ਦੌੜਾਂ ‘ਤੇ ਢੇਰ ਕਰ ਦਿੱਤਾ ਪਰ ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਆਪਣੀਆਂ ਪੰਜ ਵਿਕਟਾਂ 50 ਦੌੜਾਂ ‘ਤੇ ਅਤੇ 8 ਵਿਕਟਾਂ 114 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਬਟਲਰ ਨੇ ਇੱਕ ਪਾਸਾ ਸੰਭਲ ਕੇ ਖੇਡਦਿਆਂ ਇੰਗਲੈਂਡ ਨੂੰ 9 ਗੇਂਦਾਂ ਬਾਕੀ ਰਹਿੰਦਿਆਂ ਇੱਕ ਵਿਕਟ ਨਾਲ ਜਿੱਤ ਦਿਵਾ ਦਿੱਤੀ

ਇੰਗਲੈਂਡ ਨੇ 48.3 ਓਵਰਾਂ ‘ਚ 9 ਵਿਕਟਾਂ ‘ਤੇ 208 ਦੌੜਾਂ ਬਣਾਈਆਂ ਬਟਲਰ ਨੇ ਆਦਿਲ ਰਸ਼ੀਦ (20) ਨਾਲ 9ਵੀਂ ਵਿਕਟ ਲਈ 81 ਦੌੜਾਂ ਜੋੜੀਆਂ ਅਤੇ ਜੇਕ ਬਾੱਲ ਨੇ ਨਾਬਾਦ ਇੱਕ ਦੌੜ ਬਣਾ ਕੇ ਬਟਲਰ ਨੂੰ ਚੰਗਾ ਸਹਿਯੋਗ ਦਿੱਤਾ ਬਟਲਰ ਨੂੰ ਮੈਨ ਆਫ਼ ਦ ਮੈਚ ਦੇ ਨਾਲ ਮੈਨ ਆਫ਼ ਦ ਸੀਰੀਜ਼ ਦਾ ਪੁਰਸਕਾਰ ਮਿਲਿਆ ਇਸ ਤੋਂ ਪਹਿਲਾਂ ਆਸਟਰੇਲੀਆ ਲਈ ਟ੍ਰੇਵਿਸ ਹੈਡ ਨੇ 56, ਅਲੇਕਸ ਕੈਰੀ ਨੇ 44 ਅਤੇ ਡੀ ਆਰਸੀ ਸ਼ਾਰਟ ਨੇ ਨਾਬਾਦ 47 ਦੌੜਾਂ ਬਣਾਈਆਂ ਇੰਗਲੈਂਡ ਲਈ ਮੋਈਨ ਅਲੀ ਨੇ 46 ਦੌੜਾਂ ‘ਤੇ ਚਾਰ ਵਿਕਟਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top