Breaking News

ਰਾਜਨ ਤੋਂ ਬਾਅਦ ਕੌਣ ਬਣੇਗਾ ਆਰਬੀਆਈ ਚੀਫ਼, 7 ਨਾਂਅ ਚਰਚਾ ‘ਚ

ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਰਘੂਰਾਮ ਰਾਜਨ ਸਤੰਬਰ 2016 ‘ਚ ਆਪਣਾ ਅਹੁਦਾ ਛੱਡ ਦੇਣਗੇ। ਅਜਿਹੇ ‘ਚ ਉਨ੍ਹਾਂ ਦੀ ਜਗ੍ਹਾ ‘ਤੇ ਕਿਸ ਨੂੰ ਲਾਇਆ ਜਾਵੇਗਾ ਇਸ ‘ਤੇ ਚਰਚਾ ਤੇ ਵਿਚਾਰਾਂ ਸ਼ੁਰੂ ਹੋ ਗਈਆਂ ਹਨ।  ਇੱਕ ਸੀਨੀਅਰ ਅਧਿਕਾਰੀ ਅਨੁਸਾਰ 7 ਨਾਵਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਉਰਜੀਤ ਪਟੇਲ :
52 ਵਰ੍ਹਿਆਂ ਦੇ ਉਰਜੀਤ ਪਟੇਲ ਅਰਥਸ਼ਾਸਤਰੀ ਹੋਣ ਦੇ ਨਾਲ-ਨਾਲ ਕੰਸਲਟੈਂਟ ਤੇ ਬੈਂਕਰ ਵੀ ਹਨ। ਫਿਲਹਾਲ ਉਹ ਆਰਬੀਆਈ ਦੇ ਡਿਪਟੀ ਗਵਰਨਰ ਹਨ। ਇਨ੍ਹਾਂ ਨੂੰ ਸੂਚੀ ‘ਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ।

ਅਰੁਣਧਤੀ ਭੱਟਚਾਰਿਆ :
60 ਵਰ੍ਹਿਆਂ ਦੀ ਅਰੁਣਧਤੀ ਸਟੇਟ ਬੈਂਕ ਆਫ਼ ਇੰਡੀਆ ਦੀ ਚੇਅਰ ਮੈਨੇਜਿੰਗ ਡਾਇਰੈਕਟਰ ਹੈ। ਉਹ ਐੱਸਬੀਆਈ ਦੀ ਚੇਅਰਪਰਸਨ ਬਣਨ ਵਾਲੀ ਪਹਿਲੀ ਮਹਿਲਾ ਸੀ। ਇਸ ਨਾਂਅ ‘ਤੇ ਪ੍ਰਮੁੱਖਤਾ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।
ਅਸ਼ੋਕ ਚਾਵਲਾ : ਚਾਵਲਾ ਫਿਲਹਾਲ ਨੈਸ਼ਨਲ ਸਟਾਕ ਐਕਸਚੇਂਜ ਦੇ ਚੇਅਰਮੈਨ ਹਨ। ਉਨ੍ਹਾਂ ਨੇ ਇਸ ਅਹੁਦੇ ‘ਤੇ ਮਈ 2016 ‘ਚ ਹੀ ਸੰਭਾਲਿਆ ਹੈ।

ਅਸ਼ੋਕ ਲਹਿਰੀ :
ਲਹਿਰੀ 2001 ‘ਚ ਸ਼ੁਰੂ ਹੋਏ ਬੰਧਨ ਬੈਂਕ ਦੇ ਐੱਮਡੀ ਤੇ ਸੀਈਓ ਹਨ।
ਰਾਕੇਸ਼ ਮੋਹਨ : 68 ਵਰ੍ਹਿਆਂ ਦੇ ਅਰਥਸ਼ਾਸਤਰੀ ਰਾਕੇਸ਼ ਮੋਹਨ ਬੈਂਕ ਆਫ਼ ਇੰਡੀਆ ਦੇ ਡਿਪਟੀ ਗਵਰਨਰ ਰਹਿ ਚੁੱਕੇ ਹਨ। ਫਿਲਹਾਲ ਉਹ ਇੰਡੀਅਨ ਇੰਸਟੀਚਿਊਟ ਆਫ਼ ਹਿਊਮਨ ਸੈਟਲਮੈਂਟ ‘ਚ ਵਾਈਸ ਚੇਅਰਮੈਨ ਹਨ।

ਵਿਜੈ ਕੇਲਕਰ :
ਕੇਲਕਰ ਅਰਥਸ਼ਾਸਤਰੀ ਹੋਣ ਦੇ ਨਾਲ-ਨਾਅ ਅਕੈਡਮਿਕਸ ‘ਚ ਵੀ ਹਨ। ਫਿਲਹਾਲ ਕੇਲਕਰ ਜਨਵਾਣੀ ਦੇ ਚੇਅਰਮੈਨ ਹਨ।

ਪ੍ਰਸਿੱਧ ਖਬਰਾਂ

To Top