ਕੈਸੀ ਦੇਸ਼ ਭਗਤੀ : ਦੇਸ਼ ਦੇ ਪ੍ਰੋਗਰਾਮ ਤੋਂ ਬਣਾਈ ਦੂਰੀ ਪਾਕਿ ਜਾਣਗੇ ਸਿੱਧੂ

Will, Sidhu, Distance, Country, Program

ਡੇਰਾ ਬਾਬਾ ਨਾਨਕ ‘ਚ ਹੋਣ ਦੇ ਬਾਵਜੂਦ ਨਹੀਂ ਗਏ ਸਮਾਗਮ ‘ਚ

ਚੰਡੀਗੜ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਅੱਜ ਜਦੋਂ ਡੇਰਾ ਬਾਬਾ ਨਾਨਕ ਵਿਖੇ ਦੇਸ਼ ਪੱਧਰੀ ਸਮਾਗਮ ਚੱਲ ਰਿਹਾ ਸੀ ਅਤੇ ਪੰਜਾਬ ਦੀ ਲਗਭਗ ਕੈਬਨਿਟ ਸਣੇ ਆਮ ਜਨਤਾ ਉਸ ਸਮਾਗਮ ਵਿੱਚ ਸ਼ਾਮਲ ਹੋਈ ਤਾਂ ਉਸੇ ਸਮੇਂ ਡੇਰਾ ਬਾਬਾ ਨਾਨਕ ਵਿਖੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮਾਗਮ ਵਿੱਚ ਭਾਗ ਲੈਣਾ ਤਾਂ ਦੂਰ ਸਮਾਗਮ ਦੇ ਨੇੜੇ ਵੀ ਨਹੀਂ ਗਏ। ਨਵਜੋਤ ਸਿੱਧੂ ਦੀ ਆਪਣੇ ਹੀ ਦੇਸ਼ ਵਿੱਚ ਕੀਤੇ ਜਾ ਰਹੇ ਸਮਾਗਮ ਪ੍ਰਤੀ ਇਸ ਬੇਰੁਖੀ ਨੂੰ ਦੇਖ ਕੇ ਖ਼ੁਦ ਕਾਂਗਰਸ ਵੀ ਹੈਰਾਨ ਸੀ ਤਾਂ ਉਥੇ ਹੀ ਨਵਜੋਤ ਸਿੱਧੂ ਡੇਰਾ ਬਾਬਾ ਨਾਨਕ ਵਿਖੇ ਹੀ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮ ਵਿੱਚ ਜਾਣ ਸਬੰਧੀ ਵਾਰ-ਵਾਰ ਐਲਾਨ ਕਰਨ ਵਿੱਚ ਲੱਗੇ ਹੋਏ ਸਨ। (Sidhu)

ਨਵਜੋਤ ਸਿੱਧੂ ਦੀ ਇਸ ਬੇਰੁਖੀ ਨੂੰ ਲੈ ਕੇ ਜਿਥੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਉਂਗਲ ਉੱਠ ਰਹੀਂ ਹੈ ਤਾਂ ਉਨ੍ਹਾਂ ਦੀ ਨਿਯਤ ‘ਤੇ ਵੀ ਸੁਆਲ਼ੀਆਂ ਨਿਸ਼ਾਨ ਲੱਗ ਰਿਹਾ ਹੈ, ਵੱਖ-ਵੱਖ ਆਗੂਆਂ ਨੇ ਕਿਹਾ ਕਿ ਜਿਹੜਾ ਕੈਬਨਿਟ ਮੰਤਰੀ ਆਪਣੇ ਹੀ ਦੇਸ਼ ਨਹੀਂ ਸਗੋਂ ਆਪਣੇ ਹੀ ਸੂਬੇ ਵਿੱਚ ਹੋ ਰਹੇ ਸਮਾਗਮ ਤੋਂ ਦੂਰੀ ਬਣਾਈ ਬੈਠਾ ਹੈ, ਉਸ ਹੀ ਕੈਬਨਿਟ ਮੰਤਰੀ ਪਾਕਿਸਤਾਨ ਜਾਣ ਲਈ ਇਨ੍ਹਾਂ ਜ਼ਿਆਦਾ ਉਤਸ਼ਾਹਿਤ ਕਿਉਂ ਹੋਇਆ ਬੈਠਾ ਹੈ।

ਨਵਜੋਤ ਸਿੱਧੂ ਨੇ ਡੇਰਾ ਬਾਬਾ ਨਾਨਕ ਵਿਖੇ ਹੋ ਰਹੇ ਸਮਾਗਮ ਵਿੱਚ ਭਾਗ ਨਾ ਲੈਣ ਪਿੱਛੇ ਤਰਕ ਦਿੱਤਾ ਕਿ ਉਨ੍ਹਾਂ ਨੇ ਗੁਆਂਢੀ ਸੂਬੇ ਵਿੱਚ ਹੋ ਰਹੀਆਂ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਜਾਣਾ ਹੈ ਅਤੇ ਉਹ ਡੇਰਾ ਬਾਬਾ ਨਾਨਕ ਤੋਂ ਹੀ ਹੈਲੀਕਾਪਟਰ ਰਾਹੀਂ ਕੁਝ ਹੀ ਦੇਰ ਵਿੱਚ ਰਵਾਨਾ ਹੋ ਜਾਣਗੇ, ਇਸ ਲਈ ਉਹ ਕੁਝ ਹੀ ਮਿੰਟ ਦੀ ਦੂਰੀ ‘ਤੇ ਹੋ।

 Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।