ਭਾਰਤ ਦੇ ਪੂਰਵ ਰਾਜਾ ਅਤੇ ਜੋੜੀਦਾਰ ਫਰਾਂਸ ਦੇ ਫੈਬਰਿਸ ਮਾਰਟਿਨ ਪਹਿਲੇ ਗੇੜ ‘ਚ ਮੈਰਾਥਨ ਸੰਘਰਸ਼ ‘ਚ ਹਾਰ ਕੇ ਬਾਹਰ
ਲੰਦਨ, 5 ਜੁਲਾਈ
ਭਾਰਤ ਦਾ ਡਬਲਜ਼ ਖਿਡਾਰੀ ਦਿਵਿਜ ਸ਼ਰਣ ਅਤੇ ਉਸਦੇ ਜੋੜੀਦਾਰ ਨਿਊਜ਼ੀਲੈਂਡ ਦੇ ਆਰਟੇਮ ਸਿਤਾਕ ਦੋ ਘੰਟੇ 41 ਮਿੰਟ ਦੇ ਸਖ਼ਤ ਸੰਘਰਸ਼ ‘ਚ ਜਿੱਤ ਹਾਸਲ ਕਰਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ‘ਚ ਪੁਰਸ਼ ਡਬਲਜ਼ ਦੇ ਦੂਸਰੇ ਗੇੜ ‘ਚ ਪਹੁੰਚ ਗਏ ਹਨ ਦਿਵਿਜ ਸ਼ਰਣ ਅਤੇ ਆਰਟੇਮ ਸਿਤਾਕ ਨੇ ਮੋਲਦੋਵਾ ਦੇ ਰਾਡੂ ਅਲਬੋਟ ਅਤੇ ਟਿਊਨੀਸ਼ੀਆ ਦੇ ਮਾਲੇਕ ਜਜੀਰੀ ਨੂੰ 7-6, 6-7, 6-3,6-2 ਨਾਲ ਹਰਾ ਕੇ ਦੂਸਰੇ ਗੇੜ ‘ਚ ਜਗ੍ਹਾ ਬਣਾ ਲਈ ਇਸ ਤੋਂ ਪਹਿਲਾਂ ਭਾਰਤ ਦੇ ਪੂਰਵ ਰਾਜਾ ਅਤੇ ਜੋੜੀਦਾਰ ਫਰਾਂਸ ਦੇ ਫੈਬਰਿਸ ਮਾਰਟਿਨ ਪਹਿਲੇ ਗੇੜ ‘ਚ ਮੈਰਾਥਨ ਸੰਘਰਸ਼ ‘ਚ ਹਾਰ ਕੇ ਬਾਹਰ ਹੋ ਗਿਆ ਹੈ ਰਾਜਾ ਅਤੇ ਮਾਰਟਿਨ ਨੂੰ ਬੋਸਨੀਆ ਅਤੇ ਹਰਜ਼ੇਗੋਵਿਨਾ ਦੇ ਮਿਰਜ਼ਾ ਬੇਸਿਚ ਅਤੇ ਸਰਬੀਆ ਦੇ ਦੁਸਾਨ ਲਾਜੋਵਿਚ ਨੇ ਤਿੰਨ ਘੰਟੇ 37 ਮਿੰਟ ਦੇ ਸਖ਼ਤ ਸੰਘਰਸ਼ ‘ਚ 6-2, 6-4, 6-7, 4-6, 11-9 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।