Breaking News

ਭਾਰਤ-ਵੈਸਟਇੰਡੀਜ਼ ਤੀਸਰਾ ਟੀ20;ਬੈਂਚ ਸਟਰੈਂਥ ਤੇ ਕਲੀਨ ਸਵੀਪ ‘ਤੇ ਭਾਰਤ ਦੀ ਨਜ਼ਰ

ਚੇਨਈ, 10 ਨਵੰਬਰ

 
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਟੀ20 ਮੈਚਾਂ ਦੀ ਲੜੀ ਦਾ ਤੀਸਰਾ ਅਤੇ ਆਖ਼ਰੀ ਮੈਚ ਚੇਨਈ ‘ਚ ਖੇਡਿਆ ਜਾਵੇਗਾ ਇਸ ਮੈਚ ‘ਚ ਭਾਰਤੀ ਟੀਮ ਦੀਆਂ ਨਜ਼ਰਾਂ ਕੈਰੇਬਿਆਈ ਟੀਮ ਦਾ ਕਲੀਨ ਸਵੀਪ ਕਰਨ ‘ਤੇ ਹੋਣਗੀਆਂ ਇਸ ਦੇ ਨਾਲ ਹੀ ਰੋਹਿਤ ਐਂਡ ਕੰਪਨੀ ਆਪਣੀ ਬੈਂਚ ਸਟਰੈਂਥ ਨੂੰ ਵੀ ਅਜ਼ਮਾਉਣਾ ਚਾਹੇਗੀ ਲਖਨਊ ‘ਚ ਹੀ 2-0 ਨਾਲ ਲੜੀ ਆਪਣੇ ਨਾਂਅ ਕਰਨ ਚੁੱਕੀ ਮੇਜ਼ਬਾਨ ਟੀਮ ਹੁਣ ਸ਼੍ਰੇਅਸ ਅਈਅਰ, ਵਾਸਿੰੰਗਟਨ ਸੁੰਦਰ, ਸਿਧਾਰਥ ਕੌਲ ਅਤੇ ਸ਼ਾਹਬਾਜ਼ ਨਦੀਮ ਨੂੰ ਆਸਟਰੇਲੀਆ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਮੌਕਾ ਦੇਣਾ ਚਾਹੇਗੀ ਜਿਸ ਲਈ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਅਤੇ ਸਪਿੱਨਰ ਕੁਲਦੀਪ ਯਾਦਵ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ ਤਾਂਕਿ ਉਹ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਉਹ ਆਪਣੀ ਸਰਵਸ੍ਰੇਸ਼ਠ ਫਿਟਨੈੱਸ ਹਾਸਲ ਕਰ ਸਕਣ

 
ਪਿੱਚ: ਹਾਲ ਦੇ ਮੈਚਾਂ ‘ਚ ਚੇਪਕ ਦੀ ਪਿੱਚ ਧੀਮੀ ਰਹੀ ਹੈ ਪਰ ਅੱਜ ਦੇ ਮੈਚ ਲਈ ਤਿਆਰ ਪਿੱਚ ਤੋਂ ਬੱਲੇਬਾਜ਼ਾਂ ਨੂੰ ਮੱਦਦ ਮਿਲਣ ਦੀ ਆਸ ਹੈ
ਧਵਨ-ਰਾਹੁਲ ‘ਤੇ ਵੀ ਨਜ਼ਰਾਂ: ਵੈਸਟਇੰਡੀਜ਼ ਦੀ ਗੇਂਦਬਾਜ਼ੀ ‘ਚ ਲੈਅ ਦੀ ਕਮੀ ਦੇ ਬਾਵਜ਼ੂਦ ਰੋਹਿਤ ਤੋਂ ਇਲਾਵਾ ਬਾਕੀ ਬੱਲੇਬਾਜ਼ ਉਮਦਾ ਯੋਗਦਾਨ ਦੇਣ ‘ਚ ਹੁਣ ਤੱਕ ਅਸਫ਼ਲ ਹੀ ਹਨ ਸ਼ਿਖਰ ਧਵਨ, ਲੋਕੇਸ਼ ਰਾਹੁਲ ਅਤੇ ਰਿਸ਼ਭ ਪੰਤ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਮੈਚ ‘ਚ ਦੌੜਾਂ ਬਣਾ ਕੇ ਆਤਮਵਿਸ਼ਵਾਸ਼ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਸਥਾਨਕ ਖਿਡਾਰੀ ਦਿਨੇਸ਼ ਕਾਰਤਿਕ ਨੇ ਪਹਿਲੇ ਟੀ20 ‘ਚ ਭਾਰਤ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹ ਘਰੇਲੂ ਦਰਸ਼ਕਾਂ ਸਾਹਮਣੇ ਇੱਕ ਵਾਰ ਫਿਰ ਚੰਗੀ ਪਾਰੀ ਖੇਡਣਾ ਚਾਹੁਣਗੇ

 
ਭੁਵੀ-ਖਲੀਲ ‘ਤੇ ਖ਼ਾਸ ਜ਼ਿੰਮ੍ਹੇਦਾਰੀ: ਵੈਸਟਇੰਡੀਜ਼ ਨੂੰ ਲਗਾਤਾਰ ਪਰੇਸ਼ਾਨ ਕਰਨ ਵਾਲੇ ਬੁਮਰਾਹ ਅਤੇ ਕੁਲਦੀਪ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਵਿਕਟਾਂ ਝਟਕਾਉਣ ਦੀ ਜ਼ਿੰਮ੍ਹੇਦਾਰੀ ਭੁਵਨੇਸ਼ਵਰ ਕੁਮਾਰ ਅਤੇ ਨੌਜਵਾਨ ਖਲੀਲ ਅਹਿਮਦ ਦੀ ਤੇਜ਼ ਗੇਂਦਬਾਜ਼ੀ ‘ਤੇ ਹੋਵੇਗੀ ਕੁਲਦੀਪ ਦੀ ਗੈਰਮੌਜ਼ੂਦਗੀ ‘ਚ ਸਪਿੱਨ ਵਿਭਾਗ ‘ਚ ਯੁਜਵਿੰਦਰ ਦੀ ਵਾਪਸੀ ਹੋ ਸਕਦੀ ਹੈ ਜਦੋਂਕਿ ਕੁਰਣਾਲ ਪਾਂਡਿਆ ਕੋਲ ਅੰਤਰਰਾਸ਼ਟਰੀ ਕਰੀਅਰ ਦੀ ਚੰਗੀ ਸ਼ੁਰੂਆਤ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ ਹਾਲਾਂਕਿ ਟੀਮ ਪ੍ਰਬੰਧਕ ਚੇਨਈ ਦੇ ਵਾਸ਼ਿੰਗਟਨ ਸੁੰਦਰ ਨੂੰ ਅਈਅਰ  ਨਾਲ ਵੀ ਮੌਕਾ ਦੇ ਸਕਦੇ ਹਨ

 
ਵਿੰਡੀਜ਼ ਲਈ ਸਾਖ਼ ‘ਮੁੱਦਾ’: ਇੱਕ ਰੋਜ਼ਾ ਲੜੀ ‘ਚ ਭਾਰਤ ਨੂੰ ਚੰਗੀ ਟੱਕਰ ਦੇਣ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਟੀ20 ‘ਚ ਬਿਲਕੁਲ ਨਾਕਾਮ ਰਹੀ ਕਾਰਲੋਸ ਬ੍ਰੇਥਵੇਟ ਦੀ ਕਪਤਾਨੀ ‘ਚ ਕੀਰੋਨ ਪੋਲਾਰਡ, ਡੇਰੇਨ ਬ੍ਰਾਵੋ ਅਤੇ ਦਿਨੇਸ਼ ਰਾਮਦੀਨ ਜਿਹੇ ਤਜ਼ਰਬੇਕਾਰ ਖਿਡਾਰੀ ਨਾਕਾਮ ਰਹੇ ਹਨ ਜਦੋਂਕਿ ਉੱਪਰਲੇ ਕ੍ਰਮ ‘ਤੇ ਮੌਕਾ ਦਿੱਤੇ ਜਾਣ ਬਾਅਦ ਸ਼ਿਮਰੋਨ ਹੇਤਮਾਇਰ ਵੀ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਗੇਂਦਬਾਜ਼ਾਂ ‘ਚ ਵੀ ਸਿਰਫ਼ ਓਸ਼ਾਨੇ ਥਾਮਸ ਨੇ ਆਪਣੀ ਰਫ਼ਤਾਰ ਨਾਲ ਵਿਕਟ ਕੱਢਣ ਦੀ ਸਮਰੱਥਾ ਨਾਲ ਪ੍ਰਭਾਵਿਤ ਕੀਤਾ ਹੈ ਹੁਣ ਫੇਰ ਬਦਲ ਵਾਲੀ ਭਾਰਤੀ ਟੀਮ ਅੱਗੇ ਵੈਸਟਇੰਡੀਜ਼ ਲਈ ਸਾਖ਼ ਬਚਾਉਣ ਦਾ ਆਖ਼ਰੀ ਮੌਕਾ ਹੋਵੇਗਾ

 

ਰੋਹਿਤ ਵੱਡੇ ਰਿਕਾਰਡ ਨੂੰ ਹਿੱਟ ਕਰਨ ਦੇ ਕਰੀਬ

ਤੂਫ਼ਾਨੀ ਲੈਅ ‘ਚ ਚੱਲ ਰਹੇ ਰੋਹਿਤ ਸ਼ਰਮਾ ਵਿੰਡੀਜ਼ ਵਿਰੁੱਧ 11 ਨਵੰਬਰ ਨੂੰ ਟੀ20 ਲੜੀ ਦੇ ਆਖ਼ਰੀ ਮੁਕਾਬਲੇ ‘ਚ ਜੇਕਰ 69 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦਾ ਟੀ20 ‘ਚ 73 ਪਾਰੀਆਂ ‘ਚ ਸਭ ਤੋਂ ਜ਼ਿਆਦਾ ਦੌੜਾਂ (2271) ਦੇ ਵਿਸ਼ਵ ਰਿਕਾਰਡ ਨੂੰ ਆਪਣੇ ਨਾਂਅ ਕਰਵਾ ਲੈਣਗੇ 31 ਸਾਲ ਦੇ ਰੋਹਿਤ ਟੀ20 ਅੰਤਰਰਾਸ਼ਟਰੀ ਮੈਚਾਂ ਦੀਆਂ 79 ਪਾਰੀਆਂ ‘ਚ 2203 ਦੌੜਾਂ ਬਣਾ ਚੁੱਕੇ ਹਨ ਰੋਹਿਤ ਦੇ ਨਾਂਅ ਸਭ ਤੋਂ ਜ਼ਿਆਦਾ ਦੌੜਾਂ ਦਾ ਵਿਸ਼ਵ ਰਿਕਾਰਡ ਦਰਜ ਹੁੰਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੇ ਫਾਰਮੇਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ‘ਚ ਸਿਰਫ਼ ਭਾਰਤੀ ਹੀ ਹੋਣਗੇ ਭਾਰਤ ਦੇ ਸਚਿਨ ਤੇਂਦੁਲਕਰ ਟੈਸਟ ਅਤੇ ਇੱਕ ਰੋਜ਼ਾ ਅੰਤਰਰਾਸ਼ਟਰੀ ‘ਚ (ਕ੍ਰਮਵਾਰ: 15921 ਅਤੇ 18426ਦੌੜਾਂ) ਸਭ ਤੋਂ ਜ਼ਿਆਦਾ ਦੌੜਾਂ ਦਾ ਵਿਸ਼ਵ ਰਿਕਾਰਡ ਰੱਖਦੇ ਹਨ ਰੋਹਿਤ ਛੱਕਿਆਂ ਦੇ ਵਿਸ਼ਵ ਰਿਕਾਰਡ ‘ਚ ਵੀ ਅੱਵਲ ਬਣਨ ਤੋਂ ਸਿਰਫ਼ 8 ਛੱਕੇ ਦੂਰ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top