Breaking News

ਐਡੀਲੇਡ ‘ਚ 15 ਸਾਲ ਬਾਅਦ ਜਿੱਤ ਦੀ ਆਸ

ਜਿੱਤ ਲਈ ਭਾਰਤ ਨੂੰ ਛੇ ਵਿਕਟਾਂ ਦੀ ਜਰੂਰਤ, ਆਸਟਰੇਲੀਆ ਨੂੰ ਜਰੂਰੀ 219 ਦੌੜਾਂ ਟ  323 ਦੇ?ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ 104 ਦੌੜਾਂ ਤੱਕ ਗੁਆਈਆਂ 4 ਵਿਕਟਾਂ

ਏਜੰਸੀ, ਐਡੀਲੇਡ, 9 ਦਸੰਬਰ

ਪਹਿਲੀ ਪਾਰੀ ਦੇ ਸੈਂਕੜਾਧਾਰੀ ਚੇਤੇਸ਼ਵਰ ਪੁਜਾਰਾ (71) ਅਤੇ ਉਕਪਤਾਨ ਅਜਿੰਕਾ ਰਹਾਣੇ (70) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਬਾਅਦ ਗੇਂਦਬਾਜ਼ਾਂ ਦੇ ਕਸੇ ਹੋਏ ਪ੍ਰਦਰਸ਼ਨ ਨਾਲ ਭਾਰਤ ਨੂੰ ਮੇਜ਼ਬਾਨ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ‘ਚ ਜਿੱਤ ਦੀ ਆਸ ਦਿਸਣ ਲੱਗੀ ਹੈ ਭਾਰਤ  ਨੇ ਚੌਥੇ ਦਿਨ ਆਪਣੀ ਦੂਸਰੀ ਪਾਰੀ ‘ਚ 307 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਸਾਹਮਣੇ ਜਿੱਤ ਲਈ 323 ਦੌੜਾਂ ਦਾ ਟੀਚਾ ਰੱਖਿਆ ਜਿਸ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ 4 ਵਿਕਟਾਂ ਗੁਆ ਕੇ 104 ਦੌੜਾਂ ਬਣਾ ਲਈਆਂ ਹਨ ਅਤੇ ਉਸਨੂੰ ਜਿੱਤ  ਲਈ ਅਜੇ 219 ਦੌੜਾਂ ਦੀ ਜਰੂਰਤ ਹੈ ਜਦੋਂਕਿ ਭਾਰਤ ਨੂੰ ਜਿੱਤ ਲਈ ਛੇ ਵਿਕਟਾਂ ਚਾਹੀਦੀਆਂ ਹਨ ਇਸ ਤਰ੍ਹਾਂ ਫਿਲਹਾਲ ਮੁਕਾਬਲਾ ਕਾਫ਼ੀ ਰੋਮਾਂਚਕ ਹੋ ਚੁੱਕਾ ਹੈ ਅਤੇ ਦੋਵਾ ਟੀਮਾਂ ਲਈ ਆਸ ਬਣੀ ਹੋਈ ਹੈ

 

ਭਾਰਤ ਨੂੰ ਇਸ ਮੈਦਾਨ ‘ਚ ਇੱਕੋ ਇੱਕ ਜਿੱਤ ਦਸੰਬਰ 2003 ‘ਚ ਮਿਲੀ ਸੀ

 

ਭਾਰਤ ਐਡੀਲੇਡ ਮੈਦਾਨ ‘ਤੇ ਦੂਸਰੀ ਜਿੱਤ ਦੀ ਆਸ ਦਿਸ ਰਹੀ ਹੈ ਭਾਰਤ ਨੂੰ ਇਸ ਮੈਦਾਨ ‘ਚ ਜੋ ਇੱਕੋ ਇੱਕ ਜਿੱਤ ਮਿਲੀ ਹੈ ਉਹ ਉਸਨੂੰ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਦਸੰਬਰ 2003 ‘ਚ ਮਿਲੀ ਸੀ ਭਾਰਤ ਨੂੰ ਅਸ਼ਵਿਨ ਨੇ ਆਰੋਨ ਫਿੰਚ ਨੂੰ ਪੰਤ ਹੱਥੋਂ ਕੈਚ ਕਰਾਕੇ ਛੇਤੀ ਹੀ ਪਹਿਲੀ ਸਫਲਤਾ ਦਿਵਾਈ ਹੈਰਿਸ ਨੂੰ ਸ਼ਮੀ ਨੇ ਪੰਤ ਹੱਥੋਂ ਹੀ ਕੈਚ ਕਰਵਾਇਆ ਜੋ ਪੰਤ ਦਾ ਮੈਚ ‘ਚ ਅੱਠਵਾਂ ਕੈਚ ਸੀ ਆਸਟਰੇਲੀਆ ਦੀ ਤੀਸਰੀ ਵਿਕਟ ਦੇ ਤੌਰ ‘ਤੇ ਆਊਟ ਹੋਏ ਖਵਾਜ਼ਾ ਦਾ ਕੈਚ ਰੋਹਿਤ ਸ਼ਰਮਾ ਨੇ ਲੰਮੀ ਦੌੜ ਲਾਉਣ ਤੋਂ ਬਾਅਦ ਲਿਆ ਸ਼ਮੀ ਨੇ ਹਮਲੇ ‘ਤੇ ਪਰਤਦਿਆਂ ਪੀਟਰ ਹੈਂਡਸਕਾਬ ਨੂੰ ਪੁਜਾਰਾ ਹੱਥੋਂ ਕੈਚ ਕਰਵਾ ਦਿੱਤਾ ਹਾਲਾਂਕਿ ਇਸ ਤੋਂ ਬਾਅਦ ਸ਼ਾਨ ਮਾਰਸ਼ ਅਤੇ ਟਰੇਵਿਸ ਹੈਡ ਨੇ ਸਟੰਪ ਸਮੇਂ ਤੱਕ ਕ੍ਰੀਜ਼ ਸੰਭਾਲੀ ਰੱਖੀ

 

 

ਇਸ ਤੋਂ ਪਹਿਲਾਂ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪੁਜਾਰਾ ਅਤੇ ਰਹਾਣੇ ਚੌਥੀ ਵਿਕਟ ਲਈ 87 ਦੌੜਾਂ ਦੀ ਭਾਈਵਾਲੀ ਕਰਕੇ ਸਕੋਰ ਨੂੰ 234 ਤੱਕ ਲੈ ਗਏ ਇਸ ਖ਼ਤਰਨਾਕ ਹੁੰਦੀ ਭਾਈਵਾਲੀ ਨੂੰ ਆਫ਼ ਸਪਿੱਨਰ ਨਾਥਨ ਲਿਓਨ ਨੇ ਆਪਣਾ 20ਵਾਂ ਅਰਧ?ਸੈਂਕੜਾ ਪੂਰਾ ਕਰਨ?ਵਾਲੇ ਪੁਜਾਰਾ ਨੂੰ ਆਊਟ ਕਰਕੇ ਤੋੜਿਆ  ਹਾਲਾਂਕਿ ਇਸ ਤੋਂ ਬਾਅਦ ਰੋਹਿਤ ਸ਼ਰਮਾ ਛੇਤੀ ਹੀ ਲਿਓਨ ਦਾ ਅਗਲਾ ਸ਼ਿਕਾਰ ਬਣ ਗਏ ਪਰ ਰਹਾਣੇ ਨੇ ਨੌਜਵਾਨ ਵਿਕਟਕੀਪਰ ਪੰਤ ਨਾਲ ਛੇਵੀਂ ਵਿਕਟ ਲਈ 34 ਦੌੜਾਂ ਦੀ ਭਾਈਵਾਲੀ ਕਰਕੇ ਸਕੋਰ ਨੂੰ ਅੱਗੇ ਵਧਾਇਆ ਪਰ ਇਸ ਭਾਈਵਾਲੀ ਦੇ ਟੁੱਟਣ ‘ਤੇ ਭਾਰਤ ਨੇ ਆਪਣੀਆਂ ਆਖ਼ਰੀ 5 ਵਿਕਟਾਂ ਸਿਰਫ਼ 25 ਦੌੜਾਂ ‘ਚ ਗੁਆ ਦਿੱਤੀਆਂ ਲਿਓਨ ਨੇ 42 ਓਵਰਾਂ ਦੀ ਮੈਰਾਥਨ ਗੇਂਦਬਾਜ਼ੀ ‘ਚ ਛੇ ਵਿਕਟਾਂ ਲਈਆਂ

 

 

ਐਡੀਲੇਡ ‘ਚ 320 ਤੋਂ ਵੱਡਾ ਟੀਚਾ ਕਦੇ ਹਾਸਲ ਨਹੀਂ ਕਰ ਸਕਿਆ ਆਸਟਰੇਲੀਆ

ਭਾਰਤ ਨੇ ਆਸਟਰੇਲੀਆ ਨੂੰ ਪਹਿਲਾ ਟੈਸਟ ਮੈਚ ਜਿੱਤਣ ਲਈ 323 ਦੌੜਾਂ ਦਾ ਟੀਚਾ ਦਿੱਤਾ ਹੈ ਐਡੀਲੇਡ ‘ਤੇ ਐਨਾ ਵੱਡਾ ਟੀਚਾ ਅੱਜ ਤੱਕ ਕੋਈ ਟੀਮ ਹਾਸਲ ਨਹੀਂ ਕਰ ਸਕੀ ਹੈ ਐਡੀਲੇਡ ਦੇ ਮੈਦਾਨ ‘ਤੇ ਪਹਿਲਾ ਟੈਸਟ 1884 ‘ਚ ਆਸਟਰੇਲੀਆ ਅਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ ਸੀ ਓਦੋਂ ਤੋਂ ਹੁਣ ਤੱਕ 132 ਸਾਲ ‘ਚ ਇਸ ਮੈਦਾਨ ‘ਤੇ 77 ਟੈਸਟ ਖੇਡੇ ਗਏ ਹਨ ਪਰ ਅੱਜ ਤੱਕ ਕੋਈ ਵੀ ਟੀਮ ਇੱਥੇ 315 ਤੋਂ ਵੱਡਾ ਟੀਚਾ ਹਾਸਲ ਨਹੀਂ ਕਰ ਸਕੀ ਹੈ ਆਸਟਰਲੀਆ ਨੇ ਇੱਥੇ 76 ਵਿੱਚੋਂ 40 ਟੈਸਟ ਜਿੱਤੇ ਹਨ
ਭਾਰਤ ਇੱਥੇ 12ਵਾਂ ਟੈਸਟ ਖੇਡ ਰਿਹਾ ਹੈ ਉਹ ਇੱਥੇ ਸਿਰਫ਼ ਇੱਕ ਵਾਰ 2003 ‘ਚ ਜਿੱਤ ਦਰਜ ਕਰ ਸਕਿਆ ਹੈ ਐਡੀਲੇਡ ਦੇ ਮੈਦਾਨ ‘ਤੇ 300 ਤੋਂ ਵੱਡਾ ਟੀਚਾ ਸਿਰਫ਼ ਇੱਕ ਵਾਰ 1902 ‘ਚ  ਮੇਜ਼ਬਾਨ ਆਸਟਰੇਲੀਆ ਨੇ ਇੰਗਲੈਂਡ ਵਿਰੁੱਧ 315 ਦੌੜਾਂ ਦਾ ਬਣਾ ਕੇ ਹਾਸਲ ਕੀਤਾ ਸੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

ਪ੍ਰਸਿੱਧ ਖਬਰਾਂ

To Top