Breaking News

ਗਵਾਹ ਅਫ਼ਸਰਾਂ ਨੇ ਕਿਹਾ, ਮਾਨਵਤਾ ਭਲਾਈ ਦੇ ਕਾਰਜਾਂ ‘ਚ ਡੇਰੇ ਦਾ ਕੋਈ ਮੁਕਾਬਲਾ ਨਹੀਂ

Witness, Officials, Said, Dera, No, Match, Humanity, Welfare, Activities"

ਰਾਜਸਥਾਨ ਤੇ ਗੁਜਰਾਤ ਦੇ ਅਧਿਕਾਰੀਆਂ ਨੇ ਡੇਰੇ ਦੇ ਹੱਕ ‘ਚ ਦਿੱਤੀ ਗਵਾਹੀ

ਚੰਡੀਗੜ੍ਹ  (ਅਸ਼ਵਨੀ ਚਾਵਲਾ)।

ਮਾਨਵਤਾ ਭਲਾਈ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਹੈ, ਡੇਰਾ ਸੱਚਾ ਸੌਦਾ ਨੇ ਨਾ ਸਿਰਫ਼ ਗੁਜਰਾਤ ਵਿੱਚ ਆਏ ਭੂਚਾਲ ਵਿੱਚ ਸੈਂਕੜੇ ਜਾਨਾਂ ਨੂੰ ਬਚਾਇਆ ਹੈ, ਸਗੋਂ ਬਾੜਮੇਰ ਗੁਜਰਾਤ ਵਿੱਚ ਪਏ ਸੋਕੇ ਦੌਰਾਨ ਹਜ਼ਾਰਾਂ ਪਸੂਆ ਦੀਆਂ ਜਾਨਾਂ ਨੂੰ ਬਚਾਉਣ ਦਾ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। ਜਿਸ ਸਬੰਧੀ ਦੋਵੇਂ ਸੂਬਾ ਸਰਕਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪ੍ਰਸੰਸਾ ਪੱਤਰ ਤੱਕ ਜਾਰੀ ਕੀਤੇ ਹੋਏ ਹਨ। ਇਹ ਬਿਆਨ ਰਣਜੀਤ ਸਿੰਘ ਅਤੇ ਛਤਰਪਤੀ ਹਤਿਆ ਮਾਮਲੇ ਵਿੱਚ ਗੁਜਰਾਤ ਅਤੇ ਰਾਜਸਥਾਨ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਪੰਚਕੂਲਾ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਦਰਜ ਕਰਵਾਏ ਹਨ।

ਪੰਚਕੂਲਾ ਸੀ.ਬੀ.ਆਈ. ਅਦਾਲਤ ਵਿੱਚ ਬਚਾਅ ਪੱਖ ਵੱਲੋਂ ਸ਼ੁੱਕਰਵਾਰ ਨੂੰ ਆਪਣੇ ਪੱਖ ‘ਚ ਕੁਝ ਗਵਾਹ ਪੇਸ਼ ਕੀਤੇ ਜਾਣੇ ਸਨ, ਜਿਸ ਵਿੱਚ ਅੱਜ ਦੀ ਸੁਣਵਾਈ ਦੌਰਾਨ ਗੁਜਰਾਤ ਸਰਕਾਰ ਦੇ ਸੀਨੀਅਰ ਸਿਵਲ ਅਧਿਕਾਰੀ ਕੇ. ਸੋਮਨ ਨੇ ਦੱਸਿਆ ਕਿ ਗੁਜਰਾਤ ਵਿੱਚ 26 ਜਨਵਰੀ 2001 ਨੂੰ ਜਦੋਂ ਭੂਚਾਲ ਆਇਆ ਸੀ ਤਾਂ ਉਸ ਸਮੇਂ ਕਾਫ਼ੀ ਜਿਆਦਾ ਬਰਬਾਦੀ ਹੋਈ ਸੀ। ਉਸ ਸਮੇਂ ਡੇਰਾ ਸੱਚਾ ਸੌਦਾ ਨੇ ਵੱਡੇ ਪੱਧਰ ‘ਤੇ ਮਹੀਨਾ ਭਰ ਮੌਕੇ ‘ਤੇ ਰਹਿੰਦੇ ਹੋਏ ਜ਼ਰੂਰਤਮੰਦਾਂ ਅਤੇ ਬੇਘਰਾ ਦੀ ਮਦਦ ਕਰਦੇ ਹੋਏ ਵੱਡੇ ਪੱਧਰ ‘ਤੇ ਮਾਨਵਤਾ ਭਲਾਈ ਦੇ ਕੰਮ ਕੀਤੇ ਸਨ, ਇੱਥੋਂ ਤੱਕ ਕਈ ਪਿੰਡ ਹੀ ਗੋਦ ਲੈਂਦੇ ਹੋਏ ਉਨ੍ਹਾਂ ਨੂੰ ਵਸਾਉਣ ਦਾ ਕੰਮ ਤੱਕ ਕੀਤਾ ਗਿਆ ਸੀ, ਜਿਸ ਨੂੰ ਦੇਖਦੇ ਹੋਏ ਗੁਜਰਾਤ ਸਰਕਾਰ ਨੇ ਡੇਰਾ ਸੱਚਾ ਸੌਦਾ ਨੂੰ ਪ੍ਰਸੰਸਾ ਪੱਤਰ ਜਾਰੀ ਕਰਦੇ ਹੋਏ  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦਾ ਧੰਨਵਾਦ ਵੀ ਕੀਤਾ ਸੀ।

ਰਾਜਸਥਾਨ  ਵਿੱਚ ਸੋਕੇ ਤੋਂ ਪ੍ਰਭਾਵਿਤ ਪਸ਼ੂਆਂ ਦੀ ਬਚਾਈ ਸੀ ਜਾਨ

ਇਥੇ ਹੀ ਬਾੜਮੇਰ ਰਾਜਸਥਾਨ ਤੋਂ ਆਏ ਆਈ.ਏ.ਐਸ. ਅਧਿਕਾਰੀ ਮੂਲ ਚੰਦ ਆਰੀਆ ਨੇ ਅਦਾਲਤ ਨੂੰ ਦੱਸਿਆ ਕਿ ਰਾਜਸਥਾਨ ਵਿੱਚ ਅਚਾਨਕ ਸੋਕਾ ਪੈਣ ਦੇ ਕਾਰਨ ਵੱਡੇ ਪੱਧਰ ‘ਤੇ ਪਸੂਆ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਸੀ ਅਤੇ ਪਸੂਆ ਦੀ ਮੌਤ ਵੀ ਹੋਣੀ ਸ਼ੁਰੂ ਹੋ ਗਈ। ਇਸ ਦੌਰਾਨ ਡੇਰਾ ਸੱਚਾ ਸੌਦਾ ਵਲੋਂ ਰਾਜਸਥਾਨ ਦੇ ਬਾੜਮੇਰ ਇਲਾਕੇ ਵਿੱਚ ਵੱਡੇ ਪੱਧਰ ‘ਤੇ ਮਦਦ ਕਰਦੇ ਹੋਏ ਪਸੂਆ ਦੇ ਲਈ ਚਾਰੇ ਦਾ ਇੰਤਜ਼ਾਮ ਕੀਤਾ ਗਿਆ ਸੀ, ਇਸ ਮਹਾਨ ਕਾਰਜ ਲਈ ਡੇਰਾ ਸੱਚਾ ਸੌਦਾ ਨੂੰ ਪ੍ਰਸੰਸਾ ਪੱਤਰ ਵੀ ਜਾਰੀ ਕੀਤੇ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top