ਔਰਤ ਕਬਾੜ ਦਾ ਸਾਮਾਨ ਚੁਗ ਕੇ ਵੇਚਦੀ ਸੀ
ਬਾਲਿਆਂਵਾਲੀ, ਸੱਚ ਕਹੂੰ ਨਿਊਜ਼
ਅੱਜ ਸਵੇਰੇ ਗਿੱਲ ਕਲਾਂ ਰਾਮਪੁਰਾ ਫਾਟਕ ਕੋਲ ਬਠਿੰਡਾ ਤੋਂ ਅੰਬਾਲਾ ਜਾ ਰਹੀ ਟਰੇਨ ਦੀ ਫੇਟ ਵੱਜਣ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਟਰੇਨ ਨੰਬਰ 54552 ਜੋ ਕਿ ਬਠਿੰਡਾ ਤੋਂ ਅੰਬਾਲਾ ਜਾ ਰਹੀ ਸੀ। ਜਦੋਂ ਉਹ ਪਿੰਡ ਗਿਲ ਕਲਾਂ ਰਾਮਪੁਰਾ ਦੇ ਫਾਟਕ ਕੋਲ ਪਹੁੰਚੀ ਤਾਂ ਉਥੇ ਇੱਕ ਔਰਤ ਦੀ ਗੱਡੀ ਦੀ ਫੇਟ ਵੱਜਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਵੀਤਾ ਰਾਣੀ (26) ਪਤਨੀ ਰਫੀ ਕੁਮਾਰ ਵਾਸੀ ਗਿੱਲ ਕਲਾਂ ਵਜੋਂ ਹੋਈ ਹੈ ਜੋ ਕਿ ਕਬਾੜ ਦਾ ਸਾਮਾਨ ਚੁਗ ਕੇ ਵੇਚਦੀ ਸੀ । ਰੇਲਵੇ ਰਾਮਪੁਰਾ ਪੁਲਿਸ ਦੇ ਇੰਚਾਰਜ਼ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਕਾਰਵਾਈ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਨੂੰੰ ਜੀਵਨ ਜੋਤੀ ਵੈਲਫੇਅਰ ਕੱਲਬ ਦੇ ਮੈਂਬਰਾਂ ਵੱਲੋਂ ਹਸਪਤਾਲ ਵਿਖੇ ਪਹੁੰਚਾਇਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।