ਜ਼ਮੀਨੀ ਝਗੜੇ ’ਚ ਔਰਤ ਦੇ ਗੋਲੀ ਲੱਗਣ ਕਾਰਨ ਮੌਤ

firing

ਜ਼ਮੀਨੀ ਝਗੜੇ ’ਚ ਔਰਤ ਦੇ ਗੋਲੀ ਲੱਗਣ ਕਾਰਨ ਮੌਤ (Woman Shot)

(ਸੱਚ ਕਹੂੰ ਨਿਊਜ਼) ਤਰਨਤਾਰਨ। ਪੰਜਾਬ ’ਚ ਆਏ ਦਿਨ ਜ਼ਮੀਨੀ ਝਗੜੇ ਨੂੰ ਲੈ ਗੋਲੀਆਂ ਬਾਰੀ ਦੀਆਂ ਘਟਨਾਵਾਂ ਵਾਪਰ ਦੀਆਂ ਰਹਿੰਦੀਆਂ ਹਨ। ਜਿਸ ਦੌਰਾਨ ਬੇਸ਼ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ। ਇੱਕ ਤਾਜ਼ਾ ਘਟਨਾ ਤਰਨਤਾਰਨ ’ਚ ਵਾਪਰੀ ਹੈ, ਜਿਸ ’ਚ ਇੱਕ ਔਰਤ ਦੀ ਮੌਤ ਹੀ ਗਈ। ਜਾਣਕਾਰੀ ਅਨੁਸਾਰ ਘਟਨਾ ਪਿੰਡ ਪੱਖੋਪੁਰ ਦੀ ਹੈ, ਦੋ ਧਿਰਾਂ ’ਚ ਪਿਛਲੇ ਕਾਫੀ ਸਮੇਂ ਝਗੜਾ ਚੱਲ ਰਿਹਾ ਸੀ। ਹੌਲੀ-ਹੌਲੀ ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਜਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਇਸ ਦੌਰਾਨ ਇੱਕ ਗੋਲੀ ਔਰਤ ਦੇ ਜਾ ਵੱਜੀ, ਜਿਸ ਕਾਰਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਗੋਲੀਆਂ ਚਲਾਉਣ ਤੋਂ ਬਾਅਦ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਮ੍ਰਿਤਕ ਮਹਿਲਾ ਦੀ ਪਛਾਣ ਰਾਜਬੀਰ ਵਜੋਂ ਹੋਈ। ਰਾਜਬੀਰ ਕੌਰ ਦੇ ਤਿੰਨ ਛੋਟੇ-ਛੋਟੇ ਬੱਚੇ ਹਨ। (Woman Shot )

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਫੀ ਦਿਨਾਂ ਤੋ ਜ਼ਮੀਨੀ ਝਗੜੀ ਚੱਲ ਰਿਹਾ ਸੀ। ਅੱਜ ਅਚਾਨਕ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਰਾਜਬੀਰ ਦਾ ਘਰ ਦੇ ਅੱਗੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਇੱਕ ਗੋਲੀ ਰਾਜਬੀਰ ਦੇ ਵੱਜੀ। ਗੋਲੀ ਲੱਗਣ ਕਾਰਨ ਰਾਜਬੀਰ ਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਪਰਿਵਾਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ