ਦਿੱਲੀ

ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਔਰਤ ਦਾ ਗੋਲੀ ਮਾਰ ਕੇ ਕਤਲ

Woman, shot Dead, Militants, Pulwama

ਨਵੀਂ ਦਿੱਲੀ | ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਈਦ ਦੇ ਦਿਨ ਇੱਕ ਔਰਤ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਸਿੰਗੂ-ਨਰਬਾਲ ‘ਚ ਅੱਤਵਾਦੀਆਂ ਨੇ ਇੱਕ ਔਰਤ ਤੇ ਇੱਕ ਨੌਜਵਾਨ ‘ਤੇ ਗੋਲੀ ਚਲਾ ਦਿੱਤੀ ਇਸ ਗੋਲੀਬਾਰੀ ‘ਚ ਔਰਤ ਨਗੀਨਾ ਬਾਨੋ ਦੀ ਮੌਤ ਹੋ ਗਈ ਜਦੋਂਕਿ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ
ਜੰਮੂ-ਕਸ਼ਮੀਰ ਦੇ ਨੌਹਟਾ ਤੇ ਖਾਨਯਾਰ ‘ਚ ਈਦ ਦੀ ਨਮਾਜ਼ ਤੋਂ ਬਾਅਦ ਭਾਰਤੀ ਪ੍ਰਦਰਸ਼ਨ ਹੋ ਰਹੇ ਹਨ ਕਈ ਨੌਜਵਾਨ ਜੈਸ਼, ਲਸ਼ਕਰ ਤੇ ਆਈਐਸਆਈਐਸ ਦੇ ਝੰਡੇ ਲਹਿਰਾਉਂਦੇ ਨਜ਼ਰ ਆਏ
ਇਸ ਦੌਰਾਨ ਸੁਰੱਖਿਆ ਬਲਾਂ ਤੇ ਨੌਜਵਾਨਾਂ ਦਰਮਿਆਨ ਝੜਪ ਦੇਖਣ ਨੂੰ ਮਿਲੀ ਇਹੀ ਨਹੀਂ ਸ੍ਰੀਨਗਰ ਦੇ ਜਾਮਾ ਮਸਜਿਦ ਦੇ ਨਜ਼ਦੀਕ ਨਕਾਬਪੋਸ਼ ਕੁਝ ਨੌਜਵਾਨ ਜੈਸ਼ ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਤੇ ਹਾਲ ਹੀ ‘ਚ ਸੁਰੱਖਿਆ ਬਲਾਂ ਦੇ ਹੱਥੋਂ ਮਾਰੇ ਗਏ ਅੱਤਵਾਦੀ ਜਾਕਿਰ ਮੂਸਾ ਦੀਆਂ ਤਸਵੀਰਾਂ ਦੇ ਨਾਲ ਨਜ਼ਰ ਆਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top