ਦਿੱਲੀ

ਜੈਪੁਰ ‘ਚ ਦਿਨ ਦਿਹਾੜੇ ਔਰਤ ਨੂੰ ਗੋਲੀ ਮਾਰੀ

Woman shot in Jaipur, Firing

ਪਤੀ ਫਰਾਰ, ਪੁਲਿਸ ਵੱਲੋਂ ਭਾਲ ਤੇਜ਼

ਜੈਪੁਰ: ਵੈਸ਼ਾਲੀ ਨਗਰ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਸਕੂਲ ਦੇ ਬਾਹਰ ਪਤਨੀ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਫਰਾਰ ਹੋਏ ਫੌਜੀ ਭਵਾਨੀ ਸਿੰਘ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਿਆ। ਪੁਲਿਸ ਨੇ ਉਸ ਦੇ ਫਲੈਟ ਦੀ ਤਲਾਸ਼ੀ ਲਈ ਤਾਂ ਉੱਥੇ ਇੱਕ ਖੁਦਕੁਸ਼ੀ ਨੋਟ ਮਿਲਿਆ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਆਪਣੀ ਹੀ ਪਤਨੀ ਦੇ ਤਸੀਹਿਆਂ ਤੋਂ ਦੁਖੀ ਹੈ ਅਤੇ ਉਸ ਨੂੰ ਮਾਰਨ ਤੋਂ ਬਾਅਦ ਉਹ ਵੀ ਖੁਦਕੁਸ਼ੀ ਕਰ ਲਵੇਗਾ।

ਖੁਦਕੁਸ਼ੀ ਨੋਟ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੀ ਪਤੀ  ਦੇ ਹਮਲੇ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਕੇ ਐੱਸਐੱਮਐੱਸ ਹਸਪਤਾਲ ਪਹੁੰਚੀ ਪੂਨਮ ਦੇ ਜਬਾੜੇ ਵਿੱਚ ਫਸੀ ਗੋਲੀ ਨੂੰ ਡਾਕਟਰਾਂ ਨੇਕ ੱਢ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਗੋਲੀ ਫਸਣ ਤੋਂ ਬਾਅਦ ਜਬਾੜੇ ਵਿੱਚ ਇਨਫੈਕਸ਼ਨ ਦਾ ਖਤਰਾ ਵਧ ਗਿਆ ਹੈ। ਗੋਲੀ ਕੱਢਣ ਤੋਂ ਬਾਅਦ ਵੀ ਅਜੇ ਤੱਕ ਪੂਨਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ

ਪ੍ਰਸਿੱਧ ਖਬਰਾਂ

To Top